ਪੰਜਾਬਪਟਿਆਲਾ

ਸਾਬਕਾ ਮੇਅਰ ਦੀ ਅਗਵਾਈ ‘ਚ ਸ਼ਹਿਰੀ ਅਕਾਲੀ ਜਥਾ ਪਟਿਆਲਾ ਵੱਲੋਂ ਸੁਰਜੀਤ ਸਿੰਘ ਰੱਖੜਾ ਸਨਮਾਨਤ

ਸੁਖਬੀਰ ਸਿੰਘ ਬਾਦਲ ਦੀ ਦੂਰ ਅੰਦੇਸ਼ੀ ਸੋਚ ਸਦਕਾ ਸੁਰਜੀਤ ਸਿੰਘ ਰੱਖੜਾ ਮੁੜ ਬਣੇ ਪ੍ਰਧਾਨ : ਅਜੀਤਪਾਲ ਸਿੰਘ ਕੋਹਲੀ
ਪਟਿਆਲਾ 7 ਨਵੰਬਰ (ਮਧੂਸਾਰ ਬਿਊਰੋ) ਸਾਬਕਾ ਮੇਅਰ ਅਜੀਤਪਾਲ ਸਿੰਘ ਕੋਹਲੀ ਦੀ ਅਗਵਾਈ ‘ਚ ਅੱਜ ਸ਼ਹਿਰੀ ਅਕਾਲੀ ਜਥੇ ਵੱਲੋਂ ਸ. ਸੁਰਜੀਤ ਸਿੰਘ ਰੱਖੜਾ ਨੂੰ ਜ਼ਿਲ੍ਹਾ ਪਟਿਆਲਾ ਦਿਹਾਤੀ ਦਾ ਮੁੜ ਪ੍ਰਧਾਨ ਬਣਾਏ ਜਾਣ ‘ਤੇ ਸਨਮਾਨਤ ਕੀਤਾ ਗਿਆ। ਇਸ ਮੌਕੇ ਸ. ਰੱਖੜਾ ਦੀ ਪ੍ਰਧਾਨ ਵਜੋਂ ਕੀਤੀ ਨਿਯੁਕਤੀ ਦਾ ਅਕਾਲੀ ਸ਼ਹਿਰੀ ਜਥੇ ਵੱਲੋਂ ਜੈਕਾਰਿਆਂ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਸਾਬਕਾ ਮੇਅਰ ਅਜੀਤਪਾਲ ਸਿੰਘ ਕੋਹਲੀ ਦੀ ਅਗਵਾਈ ‘ਚ ਅਕਾਲੀ ਜਥਾ ਸ਼ਹਿਰੀ ਪਟਿਆਲਾ ਨੇ ਸ. ਰੱਖੜਾ ਨੂੰ ਸਿਰੋਪਾਓ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਤ ਕੀਤਾ ਗਿਆ।

ਇਸ ਮੌਕੇ ਸਾਬਕਾ ਮੇਅਰ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਦੂਰ ਅੰਦੇਸ਼ੀ ਸੋਚ ਸਦਕਾ ਜ਼ਿਲ੍ਹਾ ਪਟਿਆਲਾ ਦੀ ਵਾਗਢੋਰ ਇਕ ਵਾਰ ਮੁੜ ਤੋਂ ਬਹੁਪੱਖੀ ਸਖਸ਼ੀਅਤ ਦੇ ਮਾਲਕ ਸ. ਸੁਰਜੀਤ ਸਿੰਘ ਰੱਖੜਾ ਨੂੰ ਸੌਂਪੀ ਗਈ ਹੈ, ਇਸ ਨਿਯੁਕਤੀ ਦਾ ਸ਼ਹਿਰੀ ਅਕਾਲੀ ਜਥਾ ਭਰਵਾਂ ਸਵਾਗਤ ਕਰਦਾ ਹੈ। ਉਨ੍ਹਾਂ ਕਿਹਾ ਕਿ ਸ. ਰੱਖੜਾ ਵੱਲੋਂ ਹਮੇਸ਼ਾ ਪਾਰਟੀ ਦੇ ਵਿਸਥਾਰ ਅਤੇ ਮਜ਼ਬੂਤੀ ਲਈ ਦਿਨ ਰਾਤ ਮਿਹਨਤ ਦਾ ਹੀ ਨਤੀਜਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁੜ ਤੋਂ ਸ. ਰੱਖੜਾ ਨੂੰ ਜ਼ਿਲ੍ਹਾ ਪਟਿਆਲਾ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਕਿਹਾ ਕਿ ਸ. ਰੱਖੜਾ ਦੀ ਯੋਗ ਅਗਵਾਈ ‘ਚ ਸ਼੍ਰੋਮਣੀ ਅਕਾਲੀ ਦਲ ਪਟਿਆਲਾ ਵਿਚ ਵਧੇਰੇ ਮਜ਼ਬੂਤ ਹੋਵੇਗਾ ਅਤੇ ਆਉਣ ਵਾਲੇ ਸਮੇਂ ‘ਚ ਪਾਰਟੀ ਲਈ ਵੱਡਾ ਯੋਗਦਾਨ ਪਾਉਣ ਲਈ ਸ਼ਹਿਰੀ ਅਕਾਲੀ ਜਥਾ ਵੀ ਅਹਿਮ ਭੂਮਿਕਾ ਅਦਾ ਕਰੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਮੈਂਬਰ ਸ਼ਵਿੰਦਰ ਸਿੰਘ ਸੱਭਰਵਾਲ, ਸਾਬਕਾ ਕੌਂਸਲਰ ਜੋਗਿੰਦਰ ਸਿੰਘ ਛਾਂਗਾ, ਸਾਬਕਾ ਕੌਂਸਲਰ ਅਮਰਜੀਤ ਸਿੰਘ ਦਾਰਾ, ਰਵਿੰਦਰਪਾਲ ਸਿੰਘ ਬੰਟੂ, ਹਰਪਾਲ ਸਿੰਘ ਬਿੱਟੂ, ਜਸਪ੍ਰੀਤ ਸਿੰਘ ਭੋਲਾ ਸੇਠੀ, ਇੰਦਰਪਾਲ ਸਿੰਘ ਸੋਨੂੰ, ਤਰਲੋਕ ਸਿੰਘ ਤੋਰਾ, ਰਣਜੀਤ ਸਿੰਘ ਚੰਡੋਕ, ਹਰਵਿੰਦਰਪਾਲ ਸਿੰਘ ਵਿੰਟੀ, ਸਰਬਜੀਤ ਸਾਹਨੀ, ਪਰਮਦੀਪ ਸਿੰਘ ਬੌਬੌਸੀ, ਹਰਸ਼ਪਾਲ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *