ਪਟਿਆਲਾ

ਭਗਵਾਨ ਰਾਮ ਦਾ ਪੁਤਲਾ ਸਾੜਨ ਵਾਲਿਆਂ ਖਿਲਾਫ਼ ਸਖਤ ਕਾਨੂੰਨੀ ਕਾਰਵਾਈ ਹੋਵੇ : ਅਕਾਲੀ ਦਲ

ਸਾਰੇ ਧਰਮ ਬਰਾਬਰ, ਮਾੜੇ ਅਨਸਰਾਂ ਵੱਲੋਂ ਅਜਿਹੀ ਕਾਰਵਾਈ ਬਰਦਾਸ਼ਤ ਯੋਗ ਨਹੀਂ : ਅਜੀਤਪਾਲ ਸਿੰਘ ਕੋਹਲੀ
ਪਟਿਆਲਾ 9 ਨਵੰਬਰ (ਮਧੂਸਾਰ ਬਿਊਰੋ) ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਮਾਨਾਂਵਾਲਾ ਵਿਖੇ ਭਗਵਾਨ ਰਾਮ ਦਾ ਪੁਤਲਾ ਸਾੜੇ ਜਾਣ ਦੀ ਘਟਨਾ ਦਾ ਸ਼੍ਰੋਮਣੀ ਅਕਾਲੀ ਦਲ ਪਟਿਆਲਾ ਸ਼ਹਿਰੀ ਨੇ ਸਖਤ ਸ਼ਬਦਾਂ ‘ਚ ਨਿੰਦਾ ਕਰਦਿਆਂ ਮਾੜੇ ਅਨਸਰਾਂ ਖਿਲਾਫ਼ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਸਾਬਕਾ ਮੇਅਰ ਨੇ ਕਿਹਾ ਕਿ ਸਾਰੇ ਧਰਮ ਬਰਾਬਰ ਹਨ ਅਤੇ ਅਜਿਹੀ ਕਾਰਵਾਈ ਬਰਦਾਸ਼ਤਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਵਾਲੇ ਲੋਕ ਬਿਮਾਰ ਮਾਨਸਿਕਤਾ ਵਾਲੇ ਹਨ, ਜਿਨਾਂ ਖਿਲਾਫ਼ ਅਕਾਲੀ ਦਲ ਸ਼ਹਿਰੀ ਸਖਤ ਕਾਰਵਾਈ ਦੀ ਮੰਗ ਕਰਦਾ ਹੈ।

ਸਾਬਕਾ ਮੇਅਰ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਭਗਵਾਨ ਰਾਮ ਸਾਰੇ ਧਰਮਾਂ ਦੇ ਪੂਜਨੀਕ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਕਿਸੇ ਵੀ ਧਰਮ ‘ਤੇ ਇਸ ਤਰ੍ਹਾਂ ਦਾ ਮਾਮਲਾ ਕਿਸੇ ਵੀ ਸੂਰਤ ‘ਚ ਸਹਿਣ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਜਿਹੀ ਹਰਕਤ ਕਰਨ ਵਾਲੇ ਦੋਸ਼ੀਆਂ ਖਿਲਾਫ਼ ਤੁਰੰਤ ਪਹਿਚਾਣ ਕਰਕੇ ਸਖਤ ਕਾਰਵਾਈ ਕਰਕੇ ਕਤਲ ਦਾ ਮਾਮਲਾ ਦਰਜ ਕਰੇ। ਸਾਬਕਾ ਮੇਅਰ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਭਗਵਾਨ ਰਾਮ ਦਾ ਪੁਤਲਾ ਸਾੜਨੇ ਜਾਣ ਨੂੰ ਕਈ ਦਿਨ ਬੀਤ ਚੁੱਕੇ ਹਨ, ਪਰ ਪੁਲਿਸ ਅਤੇ ਸਰਕਾਰ ਵੱਲੋਂ ਕੋਈ ਐਕਸਨ ਨਹੀਂ ਲਿਆ, ਜਿਸ ਕਾਰਨ ਹਿੰਦੂਆਂ ਸਮੇਤ ਹਰ ਵਰਗ ਦੇ ਭਾਈਚਾਰੇ ਵਿਚ ਇਸ ਘਟਨਾ ਦਾ ਗਹਿਰਾ ਰੋਸ ਹੈ ਅਤੇ ਆਸਥਾ ਨੂੰ ਸੱਟ ਮਾਰੀ ਗਈ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਵਿਚ ਸਾਰੇ ਹਿੰਦੂ ਸੰਗਠਨ ਇਕ ਮੰਚ ‘ਤੇ ਆ ਕੇ 10 ਨਵੰਬਰ ਨੂੰ ਬੱਸ ਸਟੈਂਡ ਚੌਂਕ ਵਿਚ ਸ੍ਰੀ ਹਨੂੰਮਾਨ ਚਲੀਸ ਦਾ ਪਾਠ ਕਰਕੇ ਇਸ ਘਟਨਾ ਦੇ ਖਿਲਾਫ਼ ਆਪਣਾ ਗੁੱਸਾ ਪ੍ਰਗਟ ਕਰਨਗੇ। ਸਾਬਕਾ ਮੇਅਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ‘ਚ ਅਜਿਹੀ ਇਕੋ ਇਕ ਪਾਰਟੀ ਹੈ, ਜੋ ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਕਰਦੀ ਹੈ ਇਸ ਲਈ ਧਰਮ ਕੋਈ ਵੀ ਮਾੜੇ ਅਨਸਰਾਂ ਦੀਆਂ ਅਜਿਹੀਆਂ ਗੈਰ ਸਮਾਜਕ ਕਾਰਵਾਈਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

Leave a Reply

Your email address will not be published. Required fields are marked *