ਪੰਜਾਬਪਟਿਆਲਾ

ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸ਼ਹਿਰ ਦੀਆਂ ਧਾਰਮਿਕ ਜਥੇਬੰਦੀਆਂ ਵੱਲੋਂ ਨਿਰੋਲ ਰੋਸ ਮਾਰਚ

ਪਟਿਆਲਾ, 8 ਦਸੰਬਰ (ਮਧੂਸਾਰ ਬਿਊਰੋ) : ਪਟਿਆਲਾ ਵਿਖੇ ਕਿਸਾਨ ਹਿੱਤਾਂ ਦੀ ਰਾਖੀ ਲਈ ਪਟਿਆਲਾ ਦੀਆਂ ਵੱਖ-ਵੱਖ ਜਥੇਬੰਦੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਰੋਸ ਮਾਰਚ ਅਤੇ ਸਿਮਰਨ ਸਮਾਗਮ ਦਾ ਆਯੋਜਨ ਗੁਰਦੁਆਰਾ ਖਾਲਸਾ ਮੁਹੱਲਾ ਤੋਂ ਕਿਲ੍ਹਾ ਚੌਕ, ਅਨਾਰਾਦਾਨਾ ਚੌਕ ਵਿਖੇ ਕੀਤਾ ਗਿਆ।

‘ਪਟਿਆਲਾ ਦੀਆਂ ਸਮੂਹ ਧਾਰਮਿਕ ਜਥੇਬੰਦੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਗੁਰਦੁਆਰਾ ਖਾਲਸਾ ਮੁਹੱਲਾ ਤੋਂ ਸ਼ਬਦ ਗਾਇਨ ਕਰਦੇ ਹੋਏ ਕਿਲ੍ਹਾ ਚੌਕ ਵਿਖੇ ਗਏ ਅਤੇ ਵਾਪਸੀ ਅਨਾਰਦਾਨਾ ਚੌਕ ਵਿਖੇ ਕੀਰਤਨ ਅਤੇ ਸਿਮਰਨ ਬਾਬਾ ਮਨਮੋਹਨ ਸਿੰਘ ਜੀ, ਬੀਬੀ ਸੁਖਵੰਤ ਕੌਰ ਧਰਮ ਪਤਨੀ ਬਲਜੀਤ ਸਿੰਘ ਦੀਪਾ, ਮੇਅਰ ਸੰਜੀਵ ਸ਼ਰਮਾ ਬਿੱਟੂ, ਕੁਲਦੀਪ ਖਾਲਸਾ, ਸਤਿੰਦਰਮੋਹਨ ਸਿੰਘ ਨਰੂਲਾ, ਰਮਿੰਦਰ ਸਿੰਘ ਬੱਬਲ, ਹਰਮਿੰਦਰਪਾਲ ਸਿੰਘ ਵਿੰਟੀ, ਤਰਨਜੀਤ ਸਿੰਘ ਭਾਟੀਆ, ਨੇ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਉਪਰੰਤ ਆਤਮਵੀਰ ਸਿੰਘ ਨੇ ਕਿਸਾਨਾਂ ਦੀ ਚੜ੍ਹਦੀਕਲਾ ਲਈ ਅਰਦਾਸ ਕੀਤੀ।

Leave a Reply

Your email address will not be published. Required fields are marked *