ਪਤਨੀ ਦੀ ਭਾਲ ‘ਚ 2 ਸਾਲ ਤੋਂ ਮਿਲ ਰਹੀਆਂ ਦਰ-ਦਰ ਦੀਆਂ ਠੋਕਰਾਂ
ਪੁਲਿਸ ਵੱਲੋਂ ਮਿਲ ਰਹੇ ਲਾਰਿਆਂ ਤੋਂ ਅੱਕਿਆ ਬਲਵਿੰਦਰ ਕੋਹਲੀ
ਪਟਿਆਲਾ, 10 ਦਸੰਬਰ (ਮਧੂਸਾਰ ਬਿਵੂਰੋ) : ਆਪਣੀ ਪਤਨੀ ਦੀ ਭਾਲ ਵਿਚ ਬਲਵਿੰਦਰ ਸਿੰਘ ਕੋਹਲੀ ਨਾਮੀ ਵਿਅਕਤੀ ਪਿਛਲੇ 2 ਸਾਲ ਤੋਂ ਪੁਲਿਸ ਅਧਿਕਾਰੀਆਂ ਦੇ ਵੱਖ-ਵੱਖ ਦਫਤਰਾ ਦੇ ਚੱਕਰ ਕੱਟ ਰਿਹਾ ਹੈ। ਉਹ ਹੁਣ ਪੁਲਿਸ ਵੱਲੋਂ ਲਗਾਤਾਰ ਮਿਲ ਰਹੇ ਲਾਰਿਆਂ ਤੋਂ ਅੱਕ ਚੁੱਕਾ ਹੈ ਅਤੇ ਉਸ ਨੂੰ ਇੰਨਸਾਫ ਦੀ ਉਮੀਦ ਖਤਮ ਹੁੰਦੀ ਜਾਪ ਰਹੀ ਹੈ। ਬਲਵਿੰਦਰ ਸਿੰਘ ਮੁਤਾਬਿਕ ਹੁਣ ਉਹ ਅਦਾਲਤ ਦਾ ਦਰਵਾਜਾ ਖਟਕਾਉਣ ਬਾਰੇ ਸੋਚ ਰਿਹਾ ਹੈ। ਬਲਵਿੰਦਰ ਕੋਹਲੀ ਮੁਤਾਬਿਕ ਉਸ ਦਾ ਘਰ ਥਾਣਾ ਅਰਬਨ ਅਸਟੇਟ ਇਲਾਕੇ ਅਧੀਨ ਆਉਦਾਂ ਹੈ। ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਅਤੇ ਇਕ ਉਸ ਦੀ ਮੁੰਹ ਬੋਲੀ ਭੈਣ ਜੋ 2 ਸਾਲ ਤੋਂ ਗੁਮ ਹੈ ਨੂੰ ਲੱਭਣ ਲਈ ਅਰਬਨ ਅਸਟੇਟ ਪੁਲਿਸ ਪੂਰੀ ਤਰਾਂ ਨਾਕਾਮ ਸਾਬਤ ਹੋਈ ਹੈ। ਉਸ ਨੈ ਦੱਸਿਆ ਕਿ ਮੇਰੀ ਪਤਨੀ ਹਰਜੀਤ ਕੋਰ ਅਤੇ ਉਸ ਦੀ ਮੂੰਹ ਬੋਲੀ ਭੈਣ ਸਵਿਤਾ ਧੀਮਾਨ ਦਸੰਬਰ 2018 ‘ਚ ਘਰ ਤੋਂ ਇਹ ਕਹਿ ਕਿ ਗਈਆਂ ਸਨ ਕਿ ਉਹ ਗੰਡਾ ਖੇੜੀ ਦਰਗਾਹ ਤੇ ਜਾ ਰਹੀਆਂ ਹਨ, ਪਰ ਅੱਜ ਤੱਕ ਨਾ ਤਾਂ ਉਹ ਦਰਗਾਹ ਤੇ ਪੁੰਜੀਆਂ ਹਨ ਅਤੇ ਨਾ ਹੀ ਵਾਪਿਸ ਘਰ ਆਈਆਂ ਹਨ।
ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਹੁਣ ਤੱਕ ਪਟਿਆਲਾ ਪੁਲਿਸ ਦੇ ਉਚ ਅਧਿਕਾਰੀਆਂ ਤੱਕ ਗੇੜੇ ਮਾਰ ਮਾਰ ਕੇ ਥੱਕ ਅੱਕ ਚੁੱਕਿਆ ਹੈ, ਪਰ ਹਰ ਪਾਸੇ ਤੋਂ ਨਿਰਾਸਾ ਹੀ ਪੱਲੇ ਪਈ ਹੈ। ਬਲਵਿੰਦਰ ਸਿੰਘ ਮੁਤਾਬਿਕ ਉਨਾ ਨੂੰ ਜਿਸ ਲੜਕੇ ਤੇ ਸ਼ੱਕ ਹੈ, ਉਸ ਬਾਰੇ ਪੁਲਿਸ ਨੂੰ ਸਭ ਕੁਝ ਦੱਸ ਦਿੱਤਾ ਹੈ ਅਤੇ ਇਸ ਦੇ ਬਾਵਜੂਦ ਪੁਲਿਸ ਢਿਲ ਮੱਠ ਦਾ ਰਵੱਈਆ ਅਪਣਾ ਰਹੀ ਹੈ। ਉਸ ਨ ਦੱਸਿਆ ਕਿ ਸ਼ੱਕੀ ਲੜਕੇ ਨੂੰ ਇਕ ਦਿਨ ਉਸ ਦਾ ਪਿਤਾ ਖੁਦ ਥਾਣੇ ਲੈ ਕੇ ਆਇਆ ਸੀ ਅਤੇ ਉਸ ਤੋਂ ਬਾਅਦ ਬੇਦਖਲੀ ਕਾਗਜ ਲੈ ਕੇ ਆਪਣਾ ਖਹਿੜਾ ਛਡਾਉਣ ਪੁਲਿਸ ਤੇ ਦਬਾਅ ਬਣਾ ਕਿ ਬਾਹਰ ਨਿਕਲ ਗਿਆ। ਜਦਕਿ ਇਸ ਲੜਕੇ ਬਾਰੇ ਉਸ ਦੇ ਘਰ ਵਾਲਿਆਂ ਨੂੰ ਸਭ ਕੁਝ ਪਤਾ ਹੈ। ਬਲਵਿੰਦਰ ਸਿੰਘ ਨੇ ਦੱਸਿਆ ਕਿ ਜੇਕਰ ਪੁਲਿਸ ਲੜਕੇ ਅਤੇ ਉਸ ਦੇ ਪ੍ਰਵਾਰ ਤੋਂ ਸਖਤੀ ਨਾਲ ਪੁਛਗਿੱਛ ਕਰੇ ਤਾਂ ਉਸ ਦੀ ਪਤਨੀ ਅਤੇ ਦੂਜੀ ਮਹਿਲਾ ਬਰਾਮਦ ਹੋ ਸਕਦੀ ਹੈ। ਜਦਕਿ ਉਧਰ ਪੁਲਿਸ ਅਧਿਕਾਰੀ ਲਗਾਤਾਰ ਲਾਰੇਬਾਜੀ ਦੀ ਨੀਤੀ ਅਪਣਾ ਰਹੇ ਹਨ।

