ਹਰਿਆਣਾ ਦੇ ਪਿੰਡ ਗਗਸੀਨਾ ‘ਚ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧੜਿਆਂ ‘ਚ ਚੱਲੀਆਂ ਗੋਲੀਆਂ, ਤਿੰਨ ਦੀ ਮੌਤ
ਦਰਜਨ ਦੇ ਕਰੀਬ ਕਈ ਜ਼ਖ਼ਮੀ
ਅਸੰਧ 16 ਦਸੰਬਰ (ਮਧੂਸਾਰ ਬਿਊਰੋ) ਗਗਸੀਨਾ ‘ਚ ਸਵੇਰੇ ਕਿਸਨ ਅਤੇ ਖਾਨ ਪਾਨਾ ਦੇ ਲੋਕਾਂ ਦੇ ਵਿਚ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਖੂਨੀ ਝੜੱਪ ਹੋ ਗਈ ਅਤੇ ਕਿਸਨ ਪਾਨਾ ਦੇ ਲੋਕਾਂ ਦਾ ਦੋਸ਼ ਹੈ ਕਿ ਖਾਨ ਪਾਨਾ ਦੇ ਹਥਿਆਰਬੰਦ ਲੋਕਾਂ ਨੇ ਉਨ੍ਹਾਂ ‘ਤੇ ਨਿਹੱਥੇ ਸੈਂਕੜੇ ਗੋਲੀਆਂ ਚਲਾਈਆਂ। ਇਹ ਘਟਨਾ ਬੁੱਧਵਾਰ ਸਵੇਰੇ ਕਰੀਬ ਵਾਪਰੀ ਦੱਸੀ ਜਾਂਦੀ ਹੈ। ਕਿਸਨ ਪਾਨਾ ਦੇ ਲੋਕ ਜਦ ਜੇਬੀਬੀ ਨੂੰ ਲੈ ਕੇ ਆਪਣੀ ਜ਼ਮੀਨ ਦੀ ਚਾਰਦੀਵਾਰੀ ਕੱਢਣ ਦੇ ਲਈ ਨੀਂਹ ਰੱਖਣ ਲੱਗੇ ਤਾਂ ਖਾਨ ਪਾਨਾ ਦੇ ਲੋਕਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜ਼ਬਰਦਸਤ ਹੋਈ ਫਾਇਰਿੰਗ ਵਿਚ ਕਿਸਨ ਪਾਨਾ ਦੇ ਤਿੰਨ ਲੋਕਾਂ ਪ੍ਰਵੀਨ (28), ਬਲਰਾਜ (50) ਅਤੇ ਦਿਲਬਾਗ (62) ਸਾਲ ਦੀ ਮੌਤ ਹੋ ਗਈ।
ਵੀਨ ਅਤੇ ਦਿਲਬਾਗ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ, ਜਦਕਿ ਬਲਰਾਜ ਨੇ ਹਸਪਤਾਲ ਘਰੌੜਾ ਵਿਚ ਇਲਾਜ ਦੇ ਦੌਰਾਨ ਦਮ ਤੋੜਿਆ। ਜ਼ਖ਼ਮੀ ਧਨ ਸਿੰਘ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਚੰਡੀਗੜ੍ਹ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ। ਗੋਲੀਬਾਰੀ ਵਿਚ ਜ਼ਖ਼ਮੀ ਹੋਏ ਕਰੀਬ ਦਰਜਨ ਦੇ ਕਰੀਬ ਲੋਕਾਂ ਨੂੰ ਘਰੌੜਾ ਹਸਪਤਾਲ ਵਿਖੇ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੂਰਾ ਪਿੰਡ ਛਾਉਣੀ ਵਿਚ ਤਬਦੀਲ ਕਰ ਦਿੱਤਾ ਗਿਆ। ਗ੍ਰਾਮੀਣਾਂ ਨੇ ਦੱਸਿਆ ਕਿ ਦੋਵਾਂ ਪੱਖਿਆਂ ਵਿਚ ਕਾਫੀ ਦਿਨਾਂ ਵਿਚ ਜ਼ਮੀਨੀ ਵਿਵਾਦ ਚਲਿਆ ਹੋਇਆ ਸੀ। ਮਾਮਲਾ ਕਰਨਾਲ ਸਿਵਲ ਕੋਰਟ ਵਿਚ ਵੀ ਵਿਚਾਰਅਧੀਨ ਹੈ। ਬੀਤੇ ਕਈ ਦਿਨਾਂ ਤੋਂ ਦੋਵਾਂ ਪੱਖਾਂ ਵਿਚ ਜ਼ਮੀਨ ਦਾ ਕਬਜ਼ਾ ਲੈਣ ਨੂੰ ਲੈ ਕੇ ਤਾਇਨਾਤੀ ਚਲੀ ਹੋਈ ਸੀ। ਗੋਲੀਬਾਰੀ ਵਿਚ ਜ਼ਖਮੀ ਹੋਏ ਨਵੀਨ ਅਤੇ ਮ੍ਰਿਤਕ ਪ੍ਰਵੀਨ ਦੇ ਪਿਤਾ ਰਾਜਪਾਲ, ਰਘਬੀਰ ਨੇ ਦੱਸਿਆ ਕਿ ਬੁੱਧਵਾਰ ਸਵੇਰੇ ਉਨ੍ਹਾਂ ਦੇ ਲੋਕਾਂ ‘ਤੇ ਦੂਸਰੇ ਪੱਖ ਦੇ ਲੋਕਾਂ ਨੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ, ਜਿਸ ਨੇ ਪ੍ਰਵੀਨ ਦਿਲਬਾਗ ਅਤੇ ਬਲਰਾਜ ਦੀ ਮੌਤ ਹੋ ਗਈ, ਜਦਕਿ ਦਿਆਨੰਦ, ਧਨ ਸਿੰਘ, ਬਲਿੰਦਰ, ਰੂਪਚੰਦਰ ਅਤੇ ਸੁਲਤਾਨ, ਨਵੀਨ, ਸੁਰੇਂਦਰ, ਲਖਵਿੰਦਰ, ਹਰਦੀਪ ਗੰਭੀਰ ਤੌਰ ‘ਤੇ ਜ਼ਖਮੀ ਹੋ ਗਏ। ਘਰੌੜਾ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਕਿਸਨ ਪਾਨਾ ਦੇ ਲੋਕਾਂ ਦਾ ਦੋਸ਼ ਹੈ ਕਿ ਦੂਸਰੇ ਪੱਖ ਦੇ ਲੋਕਾਂ ਨੇ ਪੁਲਿਸ ਦੀ ਮੌਜੂਦਗੀ ਵਿਚ ਉਨ੍ਹਾਂ ਦੇ ਲੋਕਾਂ ‘ਤੇ ਗੋਲੀਆਂ ਚਲਾਈਆਂ ਹਨ। ਐਫਐਸਐਲ ਦੀ ਟੀਮ ਨੇ ਘਟਨਾ ਸਥਾਨ ‘ਤੇ ਪਹੁੰਚਕੇ ਕਰਕੇ ਸੁਰਾਗ ਜੁਟਾਏ ਹਨ। ਪੀੜਤ ਪੱਖ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਹਨ। ਪੁਲਿਸ ਨੇ ਦੋਸ਼ੀਆਂ ਦੀ ਗ੍ਰਿਫਤਾਰੀ ਨੂੰ ਲੈ ਕੇ ਉਨ੍ਹਾਂ ਠਿਕਾਣੇ ‘ਤੇ ਕਈ ਥਾਵਾਂ ‘ਤੇ ਛਾਪੇਮਾਰੀ ਕੀਤ, ਪਰ ਕੋਈ ਗ੍ਰਿਫਤਾਰੀ ਨਹੀਂ ਹੋ ਸਕੀ।

