ਚੋਰ ਗਿਰੋਹ ਦੇ ਦੋ ਮੈਂਬਰ ਗਿ੍ਰਫਤਾਰ, 20 ਮੋਬਾਇਲ ਫੋਨ ਅਤੇ ਵਾਰਦਾਤ ਵਿੱਚ ਵਰਤਿਆਂ ਮੋਟਰਸਾਇਕਲ ਬਰਾਮਦ
ਪਟਿਆਲਾ, 29 ਦਸੰਬਰ (ਰਮਨਦੀਪ/ਮਧੂਸਾਰ ਬਿਊਰੋ) ਸ੍ਰੀ ਵਿਕਰਮਜੀਤ ਦੁੱਗਲ ਆਈ.ਪੀ.ਐਸ. ਨੇ ਦੱਸਿਆ ਕਿ ਰਾਤ ਸਮੇਂ ਦੁਕਾਨਾਂ ਦੇ ਤਾਲੇ ਤੋੜਕੇ ਸਮਾਨ ਚੋਰੀ ਕਰਨ ਵਾਲੇ ਗਿਰੋਹ ਦੇ ਰਾਹੁਲ ਪਾਂਡੇ ਪੁੱਤਰ ਗਿਰਵਰ ਦਿਆਲ ਵਾਸੀ ਪਿੰਡ ਸਰਵਾਂਗਪੁਰ ਜਿਲਾ ਗੋਡਾ (ਯੂ.ਪੀ) ਹਾਲ ਕਿਰਾਏਦਾਰ ਮਕਾਨ ਮਾਲਕ ਬੋਬੀ ਵਾਸੀ ਗਲੀ ਨੰਬਰ 04 ਪ੍ਰਤਾਪ ਨਗਰ ਥਾਣਾ ਸਿਵਲ ਲਾਇਨ ਪਟਿਆਲਾ ਅਤੇ ਸੋਨੂੰ ਕੁਮਾਰ ਪੁੱਤਰ ਦੇਸ ਰਾਜ ਵਾਸੀ ਪਿੰਡ ਮੀਆਂਗੰਜ ਜਿਲਾ ਉਨਾਓੂ (ਯੂ.ਪੀ.) ਹਾਲ ਅਬਾਦ ਰੇਲਵੇ ਕੁਆਟਰ ਨੰਬਰ 05 ਪ੍ਰਤਾਪ ਨਗਰ ਪਟਿਆਲਾ ਥਾਣਾ ਸਿਵਲ ਲਾਇਨ ਪਟਿਆਲਾ ਨੂੰ ਗਿ੍ਰਫਤਾਰ ਕਰਕੇ ਇਨ੍ਹਾਂ ਦੇ ਕਬਜੇ ਵਿਚੋਂ 20 ਮੋਬਾਇਲ ਫੋਨ (ਮੁੱਲ ਕਰੀਬ 2 ਲੱਖ ਰੂਪੈ) ਅਤੇ ਵਾਰਦਾਤਾਂ ਵਿੱਚ ਵਰਤਿਆਂ ਇਕ ਮੋਟਰਸਾਇਕਲ ਟੀ.ਐਸ.ਅਪਾਚੀ ਨੰਬਰੀ ਯੂ ਏ 08 ਜੇ- 0523 ਵੀ ਬਰਾਮਦ ਕੀਤਾ ਗਿਆ ਅਤੇ ਦੋਸ਼ੀਆਂ ਪਾਸੋਂ ਵੱਖ-ਵੱਖ ਦੁਕਾਨਾਂ ਦੇ ਤਾਲੇ ਤੋੜਕੇ ਕੀਤੀਆਂ 5 ਵਾਰਦਾਤਾਂ ਪਤਾ ਲੱਗੀਆਂ।
ਸ੍ਰੀ ਦੁੱਗਲ ਨੇ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਦਈ ਦਮਨਪਰੀਤ ਸਿੰਘ ਪੁੱਤਰ ਜਗਮੋਹਨ ਸਿੰਘ ਵਾਸੀ ਮਕਾਨ ਨੰਬਰ 71 ਗਲੀ ਨੰਬਰ 30 ਡੀ ਅਨੰਦ ਨਗਰ ਬੀ ਥਾਣਾ ਤਿ੍ਰਪੜੀ ਪਟਿਆਲਾ ਦੀ ਅਸ਼ਵਨੀ ਮੋਬਾਇਲ ਦੇ ਨਾਮ ‘ਤੇ ਭਾਦਸੋਂ ਰੋਡ ਪਟਿਆਲਾ ਵਿਖੇ ਦੁਕਾਨ ਹੈ, ਵਿਖੇ ਮਿਤੀ 19-20/12/2020 ਦੀ ਦਰਮਿਆਨੀ ਰਾਤ ਨੂੰ ਕੁਝ ਨਾ-ਮਾਲੂਮ ਵਿਅਕਤੀਆਂ ਵੱਲੋਂ ਦੁਕਾਨ ਦੇ ਤਾਲੇ ਤੋੜਕੇ ਮੋਬਾਇਲ ਫੋਨ ਅਤੇ ਕੁਝ ਅਸੈਸਰੀ ਚੋਰੀ ਹੋਈ ਸੀ। ਜਿਸ ਸਬੰਧੀ ਮੁਕੱਦਮਾ ਨੰਬਰ 402 ਮਿਤੀ 21/12/2020 ਅ/ਧ 457,380 ਹਿੰ:ਦਿੰ: ਥਾਣਾ ਤਿ੍ਰਪੜੀ ਜਿਲਾ ਪਟਿਆਲਾ ਦਰਜ ਕਰਕੇ ਤਫਤੀਸ਼ ਆਰੰਭ ਕੀਤੀ ਗਈ ਸੀ। ਇਸ ਕੇਸ ਵਿੱਚ ਸੀ.ਆਈ.ਏ ਪਟਿਆਲਾ ਵੱਲੋ ਇਸ ਚੋਰੀ ਨੂੰ ਟਰੇਸ ਕਰਕੇ ਇਸ ਵਾਰਦਾਤ ਵਿੱਚ ਸਾਮਲ ਰਾਹੁਲ ਪਾਂਡੇ ਪੁੱਤਰ ਗਿਰਵਰ ਦਿਆਲ ਵਾਸੀ ਪਿੰਡ ਸਰਵਾਂਗਪੁਰ ਜਿਲਾ ਗੋਡਾ (ਯੂ.ਪੀ) ਹਾਲ ਕਿਰਾਏਦਾਰ ਮਕਾਨ ਮਾਲਕ ਬੋਬੀ ਵਾਸੀ ਗਲੀ ਨੰਬਰ 04 ਪ੍ਰਤਾਪ ਨਗਰ ਥਾਣਾ ਸਿਵਲ ਲਾਇਨ ਪਟਿਆਲਾ ਅਤੇ ਸੋਨੂੰ ਕੁਮਾਰ ਪੁੱਤਰ ਦੇਸ ਰਾਜ ਵਾਸੀ ਪਿੰਡ ਮੀਆਂਗੰਜ ਜਿਲਾ ਉਨਾਓੂ (ਯੂ.ਪੀ.) ਹਾਲ ਅਬਾਦ ਰੇਲਵੇ ਕੁਆਟਰ ਨੰਬਰ 05 ਪ੍ਰਤਾਪ ਨਗਰ ਪਟਿਆਲਾ ਥਾਣਾ ਸਿਵਲ ਲਾਇਨ ਪਟਿਆਲਾ ਨੂੰ ਮਿਤੀ 27/12/2020 ਨੂੰ ਏ.ਐਸ.ਆਈ.ਜਸਪਾਲ ਸਿੰਘ ਸੀ.ਆਈ.ਏ ਸਟਾਫ ਪਟਿਆਲਾ ਸਮੇਤ ਪੁਲਿਸ ਪਾਰਟੀ ਨੇ ਗੁਪਤ ਸੂਚਨਾ ਦੇ ਅਧਾਰ ‘ਤੇ ਨਾਕਾਬੰਦੀ ਦੌਰਾਨ ਬੰਡੂਗਰ ਚੋਕ ਨੇੜੇ ਰਜਿੰਦਰਾ ਹਸਪਤਾਲ ਪਟਿਆਲਾ ਤੋ ਦੋਸੀ ਰਾਹੁਲ ਪਾਂਡੇ ਅਤੇ ਸੋਨੂੰ ਕੁਮਾਰ ਉਕਤਾਨਨੂੰ ਮੋਟਰਸਾਇਕਲ ਟੀ.ਵੀ.ਐਸ.ਅਪਾਚੀ ਨੰਬਰੀ ਯੂ ਏ 08 ਜੇ- 0523 ਸਮੇਤ ਕਾਬੂ ਕਰਕੇ ਗਿ੍ਰਫਤਾਰ ਕੀਤਾ ਗਿਆ।
ਦੋਸ਼ੀਆਨ ਰਾਹੁਲ ਪਾਂਡੇ ਅਤੇ ਸੋਨੂੰ ਕੁਮਾਰ ਉਕਤ ਦੀ ਡੂੰਘਾਈ ਨਾਲ ਪੁੱਛਗਿੱਛ ਤੋ ਪਾਇਆ ਗਿਆ ਕਿ ਦੋਸ਼ੀ ਰਾਹੁਲ ਪਾਂਡੇ ਅਤੇ ਸੋਨੂੰ ਕੁਮਾਰ ਜੋ ਕਿ ਪਹਿਲਾ ਵੀ ਚੋਰੀ ਦੇ ਕੇਸਾਂ ਵਿੱਚ ਜੇਲ੍ਹ ਜਾ ਚੁੱਕੇ ਹਨ। ਜਿਸ ਨੇ ਆਪਣੇ ਸਾਥੀਆਂ ਨਾਲ ਮਿਲਕੇ ਫਿਰ ਤੋ ਚੋਰੀ ਦੀਆਂ ਵਾਰਦਾਤਾਂ ਕਰਨੀਆਂ ਸੁਰੂ ਕਰ ਦਿੱਤੀਆਂ ਸਨ, ਜਿਸ ਤੇ ਰਾਹੁਲ ਪਾਂਡੇ ਨੇ ਆਪਣੇ ਸਾਥੀਆਂ ਨਾਲ ਮਿਲਕੇ ਪਟਿਆਲਾ ਸ਼ਹਿਰ ਵਿੱਚ ਰਾਤ ਸਮੇਂ ਦੁਕਾਨੇ ਦੇ ਤਾਲੇ ਤੋੜਕੇ 5 ਦੇ ਕਰੀਬ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਜਿਸ ਵਿੱਚ ਸਰਾਬ ਦੇ ਠੇਕੇ, ਕਰਿਆਨੇ ਦੀਆਂ ਦੁਕਾਨਾ, ਮੋਟਰਸਾਇਕਲ ਅਤੇ ਮੋਬਾਇਲਾ ਦੀ ਦੁਕਾਨ ਆਦਿ ਹਨ। ਦੋਸ਼ੀ ਰਾਹੁਲ ਪਾਂਡੇ ਤੇ ਸੋਨੂੰ ਕੁਮਾਰ ਉਕਤ ਦੀ ਨਿਸ਼ਾਨਦੇਹੀ ਪਰ ਵੱਖ-ਵੱਖ ਥਾਵਾਂ ਤੋ ਚੋਰੀ ਕੀਤੇ 20 ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ,

