ਪਟਿਆਲਾ

ਪਟਿਆਲਾ ਪੁਲਿਸ ਵੱਲੋਂ ਵਾਹਨ ਚੋਰੀ ਕਰਨ ਵਾਲੇ ਦੋ ਵਿਅਕਤੀ ਗਿ੍ਰਫ਼ਤਾਰ

-15 ਮੋਟਰਸਾਈਕਲ ਅਤੇ 01 ਐਕਟਿਵਾ ਬਰਾਮਦ
ਪਟਿਆਲਾ, 15 ਜਨਵਰੀ (ਰਮਨਦੀਪ/ਮਧੂਸਾਰ ਬਿਊਰੋ) ਐਸ.ਐਸ.ਪੀ. ਪਟਿਆਲਾ ਵਿਕਰਮ ਜੀਤ ਦੁੱਗਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪਟਿਆਲਾ ਪੁਲਿਸ ਨੇ ਵਾਹਨ ਚੋਰੀ ਕਰਨ ਵਾਲੇ ਦੋ ਵਿਅਕਤੀਆਂ ਨੂੰ ਗਿ੍ਰਫ਼ਤਾਰ ਕਰਕੇ 16 ਵਾਹਨ ਬਰਾਮਦ ਕੀਤੇ ਹਨ।

ਉਨ੍ਹਾਂ ਦੱਸਿਆ ਸੀ.ਆਈ.ਏ ਪਟਿਆਲਾ ਵੱਲੋਂ ਇੰਚਾਰਜ ਰਾਹੁਲ ਕੌਸ਼ਲ ਦੀ ਅਗਵਾਈ ‘ਚ ਕਰਵਾਈ ਕਰਦਿਆ ਗੁਰਤੇਜ ਸਿੰਘ ਉਰਫ਼ ਗੁਰੀ ਵਾਸੀ ਪਿੰਡ ਤਰੈ ਜ਼ਿਲ੍ਹਾ ਪਟਿਆਲਾ ਅਤੇ ਸੰਦੀਪ ਸਿੰਘ ਵਾਸੀ ਪਿੰਡ ਥੇਹ ਜ਼ਿਲ੍ਹਾ ਕੈਂਥਲ (ਹਰਿਆਣਾ) ਨੂੰ ਪਟਿਆਲਾ ਚੀਕਾ ਰੋਡ ਬੱਸ ਅੱਡਾ ਪਿੰਡ ਸੁਨਿਆਰਹੇੜੀ ਤੋਂ ਗਿ੍ਰਫ਼ਤਾਰ ਕੀਤਾ ਅਤੇ ਤਫ਼ਤੀਸ਼ ਦੌਰਾਨ ਉਨ੍ਹਾਂ ਪਾਸੋਂ 15 ਮੋਟਰਸਾਈਕਲ ਅਤੇ 1 ਐਕਟਿਵਾ (16 ਵਾਹਨਾ ਦੀ ਕੁੱਲ ਮਲਕੀਤੀ 8 ਲੱਖ ਰੁਪਏ) ਬਰਾਮਦ ਕਰਨ ‘ਚ ਸਫ਼ਲਤਾ ਹਾਸਲ ਕੀਤੀ ਹੈ।
ਐਸ.ਐਸ.ਪੀ. ਨੇ ਇਸ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆ ਦੱਸਿਆ ਕਿ ਮਿਤੀ 14 ਜਨਵਰੀ 2021 ਨੂੰ ਏ.ਐਸ.ਆਈ ਸੁਰਜੀਤ ਸਿੰਘ ਸੀ.ਆਈ.ਏ.ਸਟਾਫ ਪਟਿਆਲਾ ਸਮੇਤ ਪੁਲਿਸ ਪਾਰਟੀ ਪਟਿਆਲਾ – ਚੀਕਾ ਰੋਡ ਨੇੜੇ ਬੱਸ ਅੱਡਾ ਪਿੰਡ ਸੁਨਿਆਰਹੇੜੀ ਵਿਖੇ ਮੌਜੂਦ ਸੀ ਜਿਥੇ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਨਾਕਾਬੰਦੀ ਦੌਰਾਨ ਗੁਰਤੇਜ ਸਿੰਘ ਉਰਫ ਗੁਰੀ ਪੁੱਤਰ ਹਰਨੇਕ ਸਿੰਘ ਵਾਸੀ ਪਿੰਡ ਤਰੈਂ ਥਾਣਾ ਪਸਿਆਣਾ ਜ਼ਿਲ੍ਹਾ ਪਟਿਆਲਾ ਅਤੇ ਸੰਦੀਪ ਸਿੰਘ ਪੁੱਤਰ ਜਗਦੀਸ਼ ਸਿੰਘ ਵਾਸੀ ਪਿੰਡ ਥੇਹ ਮੁਕੇਰੀਆਂ ਥਾਣਾ ਗੁਹਲਾ ਜ਼ਿਲ੍ਹਾ ਕੈਥਲ (ਹਰਿਆਣਾ) ਨੂੰ ਮੋਟਰਸਾਈਕਲ ਹੀਰਹਾਡਾ ਡੀ – ਲੈਕਸ ਜਿਸਦੀ ਅਗਲੀ ਨੰਬਰ ਪਲੇਟ ਟੁੱਟੀ ਹੋਈ ਸੀ ਅਤੇ ਪਿਛਲੀ ਨੰਬਰ ਪਲੇਟ ‘ਤੇ ਪੀ.ਬੀ. 11 ਏ.ਪੀ. 2846 ਲੱਗਾ ਸੀ ਪਰ ਕਾਬੂ ਕਰਨ ‘ਤੇ ਇਨ੍ਹਾਂ ਵੱਲੋਂ ਮੋਟਰਸਾਈਕਲ ਦੀ ਮਲਕੀੜੀ ਸਬੰਧੀ ਕੋਈ ਵੀ ਕਾਗਜਾਤ ਪੇਸ਼ ਨਹੀਂ ਕੀਤੇ ਜੋ ਤਸਦੀਕ ਕਰਨ ਤੋਂ ਪਾਇਆ ਗਿਆ ਕਿ ਮੋਟਰਸਾਇਕਲ ‘ਤੇ ਲੱਗਾ ਨੰਬਰ ਵੀ ਜਾਅਲੀ ਪਾਇਆ ਗਿਆ ਹੈ ਅਤੇ ਇਹ ਮੋਟਰਸਾਈਕਲ ਚੀਕਾ ਸ਼ਹਿਰ ਵਿਚੋਂ ਚੋਰੀ ਕੀਤਾ ਹੈ ਜਿਸ ‘ਤੇ ਦੋਸ਼ੀਆਂ ਗੁਰਤੇਜ ਸਿੰਘ ਉਰਫ ਗੁਰੀ ਅਤੇ ਸੰਦੀਪ ਸਿੰਘ ਉਕਤ ਖਿਲਾਫ 10 ਮਿਤੀ 14/01/2021 ਅ / ਧ 411/473 ਹਿੰ : ਦੰ : ਥਾਣਾ ਸਦਰ ਪਟਿਆਲਾ ਦਰਜ ਰਜਿਸਟਰ ਕਰਕੇ ਤਫਤੀਸ ਅਮਲ ਵਿੱਚ ਲਿਆਦੀ ਗਈ।
ਉਨ੍ਹਾਂ ਅੱਗੇ ਦੱਸਿਆ ਕਿ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਦੋਨੇ ਹੀ ਦੋਸ਼ੀ ਲੇਬਰ ਦਾ ਕੰਮ ਕਰਦੇ ਹਨ। ਦੋਸ਼ੀ ਸੰਦੀਪ ਸਿੰਘ ਉਕਤ ਦੀ ਪਿੰਡ ਤਰੈ ਜ਼ਿਲ੍ਹਾ ਪਟਿਆਲਾ ਵਿਖੇ ਰਿਸ਼ਤੇਦਾਰੀ ਹੈ ਜਿਥੇ ਆਉਣ ਜਾਣ ਕਰਕੇ, ਇਨ੍ਹਾਂ ਦੀ ਆਪਸ ‘ਚ ਜਾਣ-ਪਹਿਚਾਣ ਹੋ ਗਈ ਸੀ। ਜਿਨ੍ਹਾਂ ਨੇ ਸਲਾਹ – ਮਸ਼ਵਰਾ ਕਰਕੇ ਵਾਹਨ ਚੋਰੀ ਕਰਨ ਦੀ ਸਲਾਹ ਬਣਾਈ ਸੀ ਜਿਸ ਤੋ ਦੋਨਾਂ ਨੇ ਰਲਕੇ ਮੋਟਰਸਾਈਕਲ ਚੋਰੀ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵੱਲੋਂ ਗੁਰਦੁਆਰਾ ਮੋਤੀ ਬਾਗ, ਟੀ.ਵੀ.ਹਸਪਤਾਲ ਪਟਿਆਲਾ, ਸਬਜੀ ਮੰਡੀ ਪਟਿਆਲਾ, ਡਕਾਲਾ ਅਤੇ ਚੀਕਾ ਆਦਿ ਥਾਵਾਂ ‘ਤੇ ਵਹੀਕਲ ਚੋਰੀ ਕੀਤੇ ਹਨ। ਦੋਸ਼ੀ ਗੁਰਤੇਜ ਸਿੰਘ ਉਰਫ਼ ਗੁਰੀ ਦੀ ਨਿਸ਼ਾਨਦੇਹੀ ‘ਤੇ ਗੁੱਗਾ ਮਾੜੀ ਪਿੰਡ ਨੈਣਾ ਅਕੌਤ ਅਤੇ ਗੁਰੂਦੁਆਰਾ ਖਿਚੜੀ ਸਾਹਿਬ ਵਿਖੇ ਖੜੇ ਕੀਤੇ ਕੁਲ 09 ਮੋਟਰਸਾਇਕਲ ਅਤੇ ਸੰਦੀਪ ਸਿੰਘ ਉਕਤ ਦੀ ਨਿਸ਼ਾਨਦੇਹੀ ‘ਤੇ ਇਸਦੇ ਘਰ ਤੋਂ ਅਤੇ ਪੀਡਲ ( ਚੀਕਾ ) ਵਿਖੇ ਮਿਸਤਰੀ ਪਾਸ ਰਿਪੈਅਰ ਲਈ ਖੜੇ ਕੀਤੇ ਕੁਲ 05 ਮੋਟਰਸਾਇਕਲ , 1 ਐਕਟਿਵਾ ਬਰਾਮਦ ਕੀਤੇ ਗਏ ਅਤੇ ( 01 ਮੋਟਰਾਇਕਲ ਦੋਨਾ ਦੀ ਗਿ੍ਰਫ਼ਤਾਰੀ ਸਮੇਂ ਬਰਾਮਦ ਕੀਤਾ ਗਿਆ। ਹੁਣ ਤੱਕ ਦੋਸ਼ੀਆਂ ਪਾਸੋਂ ਕੁਲ 16 ਵਾਹਨ ਬਰਾਮਦ ਹੋ ਚੁੱਕੇ ਹਨ।

Leave a Reply

Your email address will not be published. Required fields are marked *