ਦੇਸ਼-ਵਿਦੇਸ਼

ਜੰਮੂ-ਕਸ਼ਮੀਰ : ਕਿ੍ਰਸ਼ਣਾਘਾਟੀ ਸੈਕਟਰ ’ਚ ਭਾਰਤੀ ਜਵਾਨ ਸ਼ਹੀਦ

ਨਵੀਂ ਦਿੱਲੀ 21 ਜਨਵਰੀ (ਮਧੂਸਾਰ ਬਿਉਰੋ) ਜੰਮੂ-ਕਸ਼ਮੀਰ ਦੇ ਪੁੰਛ ਜਲ੍ਹਿੇ ਵਿੱਚ ਪਾਕਿਸਤਾਨ ਦੀ ਫੌਜ ਵਲੋਂ ਕੀਤੀ ਗਈ ਗੋਲੀਬਾਰੀ ਵਿੱਚ ਭਾਰਤ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਹੈ। ਵੀਰਵਾਰ ਨੂੰ ਕਿ੍ਰਸ਼ਣਾਘਾਟੀ ਸੈਕਟਰ ਵਿੱਚ ਕੰਟਰੋਲ ਲਾਈਨ ’ਤੇ ਜੰਗਬੰਦੀ ਦੀ ਉਲੰਘਣਾ ਕਰਦੇ ਹੋਏ ਪਾਕਿ ਫੌਜ ਵਲੋਂ ਕੀਤੀ ਗਈ ਗੋਲਾਬਾਰੀ ਵਿੱਚ ਜੰਮੂ-ਕਸ਼ਮੀਰ ਰਾਈਫਲਜ ਦੇ ਹੌਲਦਾਰ ਨਿਰਮਲ ਸਿੰਘ ਗੰਭੀਰ ਰੂਪ ਨਾਲ ਜਖ਼ਮੀ ਹੋ ਗਏ ਸਨ। ਨਿਰਮਲ ਸਿੰਘ ਨੂੰ ਹਸਪਤਾਲ ਲੈ ਜਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।

ਫੌਜੀ ਬੁਲਾਰਾ ਨੇ ਦੱਸਿਆ ਹੈ ਕਿ ਹੌਲਦਾਰ ਨਿਰਮਲ ਸਿੰਘ ਨੂੰ ਗੋਲੀ ਲੱਗੀ ਸੀ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਬਚਾਇਆ ਨਹੀਂ ਜਾ ਸਕਿਆ। ਜੰਮੂ-ਕਸ਼ਮੀਰ ਵਿੱਚ ਸਰਹੱਦ ’ਤੇ ਵਿੱਚ ਪਾਕਿਸਤਾਨ ਵਲੋਂ ਲਗਾਤਾਰ ਜੰਗਬੰਦੀ ਦੀ ਉਲੰਘਣਾ ਕੀਤੀ ਜਾ ਰਹੀ ਹੈ। ਕਿ੍ਰਸ਼ਣਾਘਾਟੀ ਸੈਕਟਰ ਤੋਂ ਇਲਾਵਾ ਅਖਨੂਰ ਸੈਕਟਰ ਵਿੱਚ ਵੀ ਪਾਕਿ ਨੇ ਜੰਗਬੰਦੀ ਦੀ ਉਲੰਘਣਾ ਕੀਤੀ ਸੀ। ਰਾਤ ਦੇ ਹਨ੍ਹੇਰੇ ਵਿੱਚ ਗੋਲੀਬਾਰੀ ਦੀ ਆੜ ਵਿੱਚ ਪਾਕਿ ਫੌਜ ਦੀ ਕੋਸ਼ਿਸ਼ ਅੱਤਵਾਦੀਆਂ ਦੀ ਭਾਰਤੀ ਖੇਤਰ ਵਿੱਚ ਘੁਸਪੈਠ ਕਰਾਉਣ ਦੀ ਸੀ। ਹਾਲਾਂਕਿ ਭਾਰਤੀ ਜਵਾਨਾਂ ਨੇ ਜਵਾਬੀ ਗੋਲੀਬਾਰੀ ਵਿੱਚ ਤਿੰਨ ਅੱਤਵਾਦੀਆਂ ਨੂੰ ਮਾਰ ਗਿਰਾਇਆ।

Leave a Reply

Your email address will not be published. Required fields are marked *