ਸਟੇਡੀਅਮ ਮੰਡਲ ਨੇ ਹਰ ਘਰ ਭਾਜਪਾ ਦਾ ਝੰਡਾ ਲਗਾਉਣ ਦੀ ਆਰੰਭੀ ਮੁਹਿੰਮ
ਭਾਜਪਾ ਦੇ ਪਸਾਰ ਅਤੇ ਮਜ਼ਬੂਤੀ ਲਈ ਝੰਡਾ ਲਾਉਣ ਦੀ ਮੁਹਿੰਮ ਚਲਾਈ : ਪ੍ਰਭਾਰੀ ਵਰੁਣ ਜਿੰਦਲ
ਪਟਿਆਲਾ 20 ਫਰਵਰੀ (ਮਧੂਸਾਰ ਬਿਊਰੋ) ਸਟੇਡੀਅਮ ਮੰਡਲ ਨੇ ਭਾਜਪਾ ਦੀ ਮਜ਼ਬੂਤੀ ਅਤੇ ਪਾਰਟੀ ਦੇ ਪਸਾਰ ਲਈ ਘਰ-ਘਰ ਝੰਡਾ ਲਗਾਉਣ ਦੀ ਮੁਹਿੰਮ ਆਰੰਭੀ ਹੈ। ਸਟੇਡੀਅਮਮ ਮੰਡਲ ਦੇ ਪ੍ਰਭਾਰੀ ਵਰੁਣ ਜਿੰਦਲ ਦੀ ਅਗਵਾਈ ’ਚ ਆਰੰਭੀ ਇਸ ਮੁਹਿੰਮ ਦੀ ਸ਼ੁਰੂਆਤ ਮਹਾਂਮੰਤਰੀ ਰਮੇਸ਼ ਦੇ ਘਰ ਤੋਂ ਭਾਜਪਾ ਦੇ ਸੀਨੀਅਰ ਆਗੂਆਂ ਵੱਲੋਂ ਝੰਡਾ ਲਗਾਕੇ ਕੀਤੀ ਗਈ।
ਇਸ ਮੌਕੇ ਸੁਖਵਿੰਦਰ ਕੌਰ ਨੌਲੱਖਾ, ਭੁਪੇਸ਼ ਅਗਰਵਾਲ ਅਤੇ ਸੀਮਾ ਸ਼ਰਮਾ ਨੇ ਸਾਂਝੇ ਤੌਰ ਤੇ ਕਿਹਾ ਕਿ ਸਟੇਡੀਅਮ ਮੰਡਲ ਵੱਲੋਂ ਝੰਡਾ ਲਗਾਉਣ ਦੀ ਮੁਹਿੰਮ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵਰਕਰ ਹਮੇਸ਼ਾ ਭਾਜਪਾ ਦੀ ਮਜ਼ਬੂਤੀ ਲਈ ਅਕਸਰ ਉਤਸ਼ਾਹਤ ਰਹਿੰਦੇ ਹਨ ਅਤੇ ਝੰਡਾ ਲਾਉਣ ਦੀ ਮੁਹਿੰਮ ਨਾਲ ਜਿਥੇ ਪਾਰਟੀ ਦਾ ਉਭਾਰ ਹੋਵੇਗਾ, ਉਥੇ ਵਰਕਰਾਂ ’ਚ ਉਤਸ਼ਾਹ ਭਰਨ ਲਈ ਸਟੇਡੀਅਮ ਮੰਡਲ ਵੱਲੋਂ ਲਈ ਗਈ ਜ਼ਿੰਮੇਵਾਰੀ ਨੂੰ ਚੰਗਾ ਹੁੰਗਾਰਾ ਮਿਲੇਗਾ। ਇਸ ਮੌਕੇ ਸਟੇਡੀਅਮ ਮੰਡਲ ਦੇ ਪ੍ਰਭਾਰੀ ਵਰੁਣ ਜਿੰਦਲ ਨੇ ਕਿਹਾ ਕਿ ਵਰਕਰਾਂ ’ਚ ਪਾਰਟੀ ਪ੍ਰਤੀ ਜੋਸ਼ ਅਤੇ ਉਤਸ਼ਾਹ ਬਣਾਉਣ ਲਈ ਘਰ ਘਰ ਝੰਡਾ ਲਗਾਉਣ ਦੀ ਮੁਹਿੰਮ ਨੂੰ ਵਧੇਰੇ ਪ੍ਰਚੰਡ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਾਰਟੀ ਹਾਈਕਮਾਂਡ ਵੱਲੋਂ ਅਕਸਰ ਸਟੇਡੀਅਮ ਨੂੰ ਮਜ਼ਬੂਤ ਕਰਨ ਲਈ ਦਿਸ਼ਾ ਨਿਰਦੇਸ਼ ਦਿੱਤੇ ਜਾਂਦੇ ਹਨ, ਜਿਸ ਤਹਿਤ ਇਸ ਮੁਹਿੰਮ ਨੂੰ ਚਲਾ ਕੇ ਪਾਰਟੀਆਂ ਦੀਆਂ ਨੀਤੀਆਂ ਅਤੇ ਏਜੰਡੇ ਨੂੰ ਲੋਕਾਂ ’ਚ ਲਿਜਾਇਆ ਜਾਵੇਗਾ। ਵਰੁਣ ਜਿੰਦਲ ਨੇ ਕਿਹਾ ਕਿ ਪਾਰਟੀ ਦੀ ਬੇਹਤਰ ਲਈ ਵਰਕਰਾਂ ਵੱਲੋਂ ਪੂਰੀ ਸ਼ਕਤੀ ਨਾਲ ਕੰਮ ਕੀਤਾ ਜਾ ਰਿਹਾ ਹੈ। ਇਸ ਮੌਕੇ ਸੂਬਾ ਮਹਿਲਾ ਮਹਾਂ ਮੰਤਰੀ ਰਮੇਸ਼ ਕੁਮਾਰ, ਰਾਮ ਰਤਨ ਢਾਲੀਆ ਰਾਜ ਕੁਮਾਰ ਗਿੱਲ, ਸ਼ੰਕਰ ਚੌਹਾਨ, ਮੰਗਾ ਟਾਂਗ, ਮਦਨ ਲਾਲ ਆਸਰੀ, ਬਲਬੀਰ ਚੰਦਰ, ਰਾਹੁਲ ਖੱਤਰੀ ਅਤੇ ਸਟੇਡੀਅਮ ਮੰਡਲ ਦੇ ਵਰਕਰ ਮੌਜੂਦ ਸਨ।

