ਪੰਜਾਬਪਟਿਆਲਾ

ਮੋਦੀ ਸਰਕਾਰ ਖਿਲਾਫ਼ ਮਹਿੰਗਾਈ ਦੇ ਰੋਸ ਵਜੋਂ ਰੋਸ ਪ੍ਰਦਰਸ਼ਨ

ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਯੂਥ ਸਮਾਜ ਸੇਵਾ ਕਲੱਬ ਪਟਿਆਲਾ ਦੇ ਨੌਜਵਾਨਾਂ ਨੇ ਦਿਨੋ-ਦਿਨ ਵੱਧ ਰਹੀ ਮਹਿੰਗਾਈ ਦੇ ਖਿਲਾਫ ਅੱਜ ਪਟਿਆਲਾ ਦੇ ਬੱਸ ਸਟੈਂਡ ਚੌਂਕ ਵਿਖੇ ਵੱਡਾ ਰੋਸ ਪ੍ਰਦਰਸ਼ਨ ਕੀਤਾ। ਪ੍ਰਧਾਨ ਸੰਨੀ ਕੁਮਾਰ ਡਾਬੀ ਅਤੇ ਉਪ-ਪ੍ਰਧਾਨ ਲੱਕੀ ਪਟਿਆਲਵੀ ਦੀ ਅਗਵਾਈ ਵਿਚ ਵੱਡੀ ਗਿਣਤੀ ਵਿੱਚ ਨੌਜਵਾਨਾਂ ਵਲੋਂ ਪ੍ਰਦਰਸ਼ਨ ਵਿੱਚ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕੁੰਦਨ ਗੋਗੀਆ ਅਤੇ ਸੰਦੀਪ ਬੰਧੂ ਆਪਣੇ ਸਾਥੀਆਂ ਨਾਲ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।

ਪ੍ਰੈਸ ਨਾਲ ਗੱਲਬਾਤ ਕਰਦਿਆਂ ਕੁੰਦਨ ਗੋਗੀਆ ਅਤੇ ਸੰਦੀਪ ਬੰਧੂ ਨੇ ਸਾਂਝਾ ਬਿਆਨ ਦਿੰਦੇ ਹੋਏ ਕਿਹਾ ਕਿ ਪੈਟਰੋਲ, ਡੀਜ਼ਲ, ਰਸੋਈ ਗੈਸ, ਸਬਜੀਆਂ ਅਤੇ ਖਾਣ ਪੀਣ ਦੀਆਂ ਹੋਰ ਵਸਤਾਂ ਦੇ ਰੇਟ ਰੋਜ਼ਾਨਾ ਹੀ ਵਧ ਰਹੇ ਹਨ, ਜਿਸ ਤੋਂ ਆਮ ਆਦਮੀ ਪਰੇਸ਼ਾਨ ਹੋਇਆ ਪਿਆ ਹੈ। ਵੱਧ ਰਹੀ ਮਹਿੰਗਾਈ ਨੇ ਔਰਤਾਂ ਦੀ ਰਸੋਈ ਦਾ ਬਜਟ ਵੀ ਵਿਗਾੜ ਕੇ ਰੱਖ ਦਿੱਤਾ ਹੈ ਅਤੇ ਸਿੱਧ ਤੌਰ ‘ਤੇ ਮਹਿੰਗਾਈ ਨੇ ਆਮ ਆਦਮੀ ਦੀ ਜੇਬ ‘ਤੇ ਡਾਕਾ ਮਾਰਿਆ ਹੈ। ਕੇਂਦਰ ਦੀ ਮੋਦੀ ਸਰਕਾਰ ਵਲੋਂ ਅੱਛੇ ਦਿਨ ਲਿਆਉਣ ਦਾ ਵਾਅਦਾ ਕਰਕੇ ਲੋਕਾਂ ਨੂੰ ਮਾੜੇ ਦਿਨ ਦਿਖਾਏ ਜਾ ਰਹੇ ਹਨ। ਕੇਂਦਰ ਸਰਕਾਰ ਮਹਿੰਗਾਈ ‘ਤੇ ਕਾਬੂ ਪਾਉਣ ਦੀ ਬਜਾਏ ਕੁਝ ਉਦਯੋਗਿਕ ਘਰਾਣਿਆਂ ਨੂੰ ਸਿੱਧ ਤੌਰ ‘ਤੇ ਲਾਭ ਪਹੁੰਚਾ ਕੇ ਆਮ ਲੋਕਾਂ ਨੂੰ ਲੁੱਟ ਰਹੀ ਹੈ, ਜਿਸ ਕਰਕੇ ਦੇਸ਼ ‘ਚ ਹਾਹਾਕਾਰ ਮਚੀ ਹੋਈ ਹੈ। ਉਨ੍ਹਾਂ ਕਿਹਾ ਕਿ ਆਏ ਦਿਨ ਮੋਦੀ ਸਰਕਾਰ ਵਲੋਂ ਤੇਲ ਅਤੇ ਹੋਰ ਘਰੇਲੂ ਸਾਮਾਨ ਦੀਆਂ ਕੀਮਤਾਂ ‘ਚ ਵਾਧਾ ਕੀਤਾ ਜਾ ਰਿਹਾ ਹੈ, ਜਿਸ ਕਾਰਨ ਲੋਕਾਂ ਨੂੰ ਬਹੁਤ ਸਾਰਿਆਂ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦੀਆਂ ਸਮੱਸਿਆ ਵੱਲ ਨਾ ਤਾਂ ਕੇਂਦਰ ਦੀ ਸਰਕਾਰ ਧਿਆਨ ਦੇ ਰਹੀ ਹੈ ਅਤੇ ਨਾ ਹੀ ਪੰਜਾਬ ਸਰਕਾਰ, ਜਿਸ ਕਾਰਨ ਉਹ ਅੱਜ ਦੋਵੇਂ ਸਰਕਾਰਾਂ ਦੇ ਖਿਲਾਫ ਰੋਸ ਪ੍ਰਗਟ ਕਰ ਰਹੇ ਹਨ। ਉਨ੍ਹਾਂ ਸਰਕਾਰ ਨੂੰ ਪੈਟਰੋਲ ਗੈਸ ਡੀਜ਼ਲ ਅਤੇ ਹੋਰ ਵਸਤਾਂ ਦੀ ਕੀਮਤ ਘੱਟ ਕਰਨ ਦੀ ਮੰਗ ਕੀਤੀ ਤਾਂ ਕਿ ਲੋਕ ਆਸਾਨੀ ਨਾਲ ਰੋਟੀ ਖਾ ਸਕਣ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਜਲਦ ਹੀ ਮਹਿੰਗਾਈ ‘ਤੇ ਕਾਬੂ ਨਾ ਪਾਇਆ ਤਾਂ ਸਮੁਚੇ ਜ਼ਿਲ੍ਹੇ ਵਿਚ ਧਰਨੇ ਅਤੇ ਪ੍ਰਦਰਸ਼ਨ ਕੀਤੇ ਜਾਣਗੇ।
ਇਸ ਮੌਕੇ ਕਲੱਬ ਦੇ ਪ੍ਰਧਾਨ ਸੰਨੀ ਡਾਬੀ ਨੇ ਕਿਹਾ ਕਿ ਮਹਿੰਗਾਈ ਨੇ ਆਮ ਆਦਮੀ ਦੀ ਕਮਰ ਤੋੜ ਕੇ ਰੱਖ ਦਿੱਤੀ ਹੈ। ਪੈਟਰੋਲ, ਡੀਜਲ ਮਹਿੰਗਾ ਹੋਣ ਕਾਰਨ ਟਰਾਂਸਪੋਰਟ ਮਹਿੰਗੀ ਹੋ ਜਾਵੇਗੀ। ਜਿਸ ਨਾਲ ਮਹਿੰਗਾਈ ਲਗਾਤਾਰ ਵਧਦੀ ਜਾ ਰਹੀ ਹੈ ਜਿਸ ਦਾ ਸਿੱਧਾ ਅਸਰ ਗਰੀਬ ਆਦਮੀ ਉਤੇ ਪਵੇਗਾ। ਪਰ ਮੋਦੀ ਸਰਕਾਰ ਆਪਣੇ ਲੋਕ ਵਿਰੋਧੀ ਫੈਸਲਿਆਂ ਦੇ ਕਾਰਨ ਆਮ ਲੋਕਾਂ ਨੂੰ ਹੋਰ ਮੁਸੀਬਤ ਵੱਲ ਧੱਕ ਰਹੀ ਹੈ। ਵੱਡੀ ਕੰਪਨੀਆਂ ਨੂੰ ਫਾਇਦਾ ਦਿੱਤਾ ਜਾ ਰਿਹਾ ਹੈ ਜਦੋਂਕਿ ਮੱਧ ਵਰਗ ਦੇ ਲੋਕ ਇਸ ਮਹਿੰਗਾਈ ਨਾਲ ਪ੍ਰੇਸ਼ਾਨ ਹਨ।
ਇਸ ਮੌਕੇ ਵਰਿੰਦਰ ਗੌਤਮ ਸਾਬਕਾ ਜਰਨਲ ਸਕੱਤਰ ਜਿਲ੍ਹਾ ਯੂਥ ਵਿੰਗ, ਵਰਿੰਦਰ ਸਿੰਘ, ਗੋਲੂ ਰਾਜਪੂਤ, ਲੱਕੀ ਪਟਿਆਲਵੀ, ਗੁਰਪ੍ਰੀਤ ਗੁਰੀ, ਇੰਦਰ ਕੁਮਾਰ, ਰਿਸ਼ੀ ਪ੍ਰਧਾਨ, ਦੀਪਕ ਸਹੋਤਾ, ਮਨੋਜ, ਸੈਂਡੀ, ਸਾਗਰ, ਮੰਨੀ, ਲਾਡੀ, ਸਾਹਿਲ, ਹੈਰੀ, ਵਿੱਕੀ ਸੂਲਰ, ਕਮਲ ਖੱਤਰੀ, ਲਵੀ, ਸੋਨੂੰ ਖੱਤਰੀ, ਨਦੀਮ ਖਾਨ, ਕਪਿਲ, ਵਿਕਰਮ, ਅਮਨ, ਬਿੱਟੂ ਸਿੰਘ, ਲਾਲ ਸਿੰਘ, ਸਿਮਰਨ, ਪਿ੍ਰੰਸ, ਤੇਜਿੰਦਰ, ਮੰਗਲ ਪਾਂਡੇ, ਮਹਿੰਦਰ ਸਿੰਘ, ਨਰਿੰਦਰ, ਸ਼ਾਮ ਪ੍ਰਧਾਨ, ਅਮਨ, ਵਿਸ਼ਾਲ, ਨੰਨਾ, ਗੋਲਡੀ, ਆਸ਼ੂ ਲੱਡੂ, ਅਸ਼ੋਕ, ਰਾਹੁਲ, ਬੰਟੀ, ਅਨੁਪਮ, ਬੱਬਲੂ, ਰਮੇਸ਼, ਰਾਜੂ, ਸੰਨੀ, ਵਿਨੋਦ, ਸੁਨੀਲ, ਅਮਰੀਸ਼, ਕਾਲੂ ਖਾਨ, ਰਿਸ਼ੀ, ਰਾਜ ਰਮੇਸ਼ਵਰ, ਆਗਾ ਖਾਨ, ਬਿੱਟੂ, ਰੋਜ਼ੀ ਖਾਨ, ਮੁਕੇਸ਼ ਕੁਮਾਰ, ਨੀਰਜ਼ ਕੁਮਾਰ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *