ਪੰਜਾਬਪਟਿਆਲਾ

ਨੌਜਵਾਨ ਸ਼ਕਤੀ ਦੇ ਅੱਗੇ ਦੁਨੀਆ ਦੇ ਵੱਡੇ-ਵੱਡੇ ਤਾਨਾਸ਼ਾਹਾਂ ਨੇ ਗੋਡੇ ਟੇਕੇ: ਪ੍ਰੋ. ਚੰਦੂਮਾਜਰਾ

ਯੂਥ ਦਿਹਾਤੀ ਪ੍ਰਧਾਨ ਸਤਨਾਮ ਸਿੰਘ ਸੱਤਾ ਸਮੁੱਚੀ ਲੀਡਰਸ਼ਿਪ ਦੀ ਹਾਜ਼ਰੀ ’ਚ ਗੁਰੂ ਘਰ ਨਤਮਸਤਕ
ਪਟਿਆਲਾ, 20 ਮਾਰਚ (ਰਮਨਦੀਪ/ਮਧੂਸਾਰ ਬਿਊਰੋ) ਯੂਥ ਅਕਾਲੀ ਦਲ ਪਟਿਆਲਾ ਦਿਹਾਤੀ ਦੇ ਨਵ ਨਿਯੂਕਤ ਪ੍ਰਧਾਨ ਸਤਨਾਮ ਸਿੰਘ ਸੱਤਾ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਸਮੁੱਚੀ ਲੀਡਰਸ਼ਿਪ ਦੀ ਹਾਜ਼ਰੀ ਵਿਚ ਆਪਣੇ ਸੈਂਕੜੇ ਸਾਥੀਆਂ ਸਮੇਤ ਗੁਰਦੁਆਰਾ ਦੁਖਨਿਵਾਰਨ ਸਾਹਿਬ ਵਿਖੇ ਨਤਮਸਤਮਕ ਹੋ ਕੇ ਵਾਹਿਗੁਰੂ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵੀ ਪਹੁੰਚੇ।

ਮੱਥਾ ਟੇਕਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਨੌਜਵਾਨ ਸ਼ਕਤੀ ਨੂੰ ਦੁਨੀਆਂ ਦੀਆਂ ਸਭ ਤੋਂ ਵੱਡੀ ਸ਼ਕਤੀ ਮੰਨਿਆ ਗਿਆ ਹੈ, ਜਿਸ ਦੇ ਅੱਗੇ ਵੱਡੇ ਵੱਡੇ ਤਾਨਾਸ਼ਾਹਾਂ ਨੇ ਗੋਡੇ ਟੇਕੇ ਹਨ। ਯੂਥ ਅਕਾਲੀ ਦਲ ਵੀ ਇੱਕ ਅਜਿਹੀ ਨੌਜਵਾਨ ਸ਼ਕਤੀ ਹੈ, ਜਿਸ ਨੇ ਹਮੇਸ਼ਾਂ ਸਮੇਂ ਦੇ ਤਾਨਾਸ਼ਾਹ ਹਾਕਮਾ ਦੀਆਂ ਜਿਆਦਾਤੀਆਂ ਦਾ ਡੱਟ ਕੇ ਸਾਮਹਣਾ ਕੀਤਾ। ਹੁਣ ਫੇਰ ਤੋਂ ਮੌਕਾ ਆ ਗਿਆ ਹੈ ਕਿ ਯੂਥ ਅਕਾਲੀ ਦਲ ਦੇ ਰੂਪ ਵਿਚ ਨੌਜਵਾਨ ਸ਼ਕਤੀ ਕੇਂਦਰ ਦੀ ਭਾਜਪਾ ਸਰਕਾਰ ਦੀਆਂ ਕਿਸਾਨ, ਮਜਦੂਰ ਅਤੇ ਆਮ ਲੋਕਾਂ ‘ਤੇ ਕੀਤੀਆ ਜਿਆਦਾਤੀਆਂ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨਾਲ ਕੀਤੇ ਗਏ ਵਿਸ਼ਵਾਸਘਾਤ ਦੇ ਖਿਲਾਫ ਜੰਗ ਦਾ ਐਲਾਨ ਸ਼ਹੀਦ ਭਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਉਨ੍ਹਾਂ ਦੇ ਜੱਦੀ ਪਿੰਡ ਖਟਕੜ ਕਲਾਂ ਜਾ ਕੇ ਕਰੇਗੀ। ਪ੍ਰੋ. ਚੰਦੂਮਾਜਰਾ ਨੇ ਕਿਹਾ ਸਤਨਾਮ ਸਿੰਘ ਸੱਤਾ ਇੱਕ ਅਗਾਂਹਵਧੂ ਅਤੇ ਉਚੀ ਸੋਚ ਵਾਲੇ ਨੌਜਵਾਨ ਆਗੂ ਹਨ, ਜੋ ਕਿ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਣਗੇ। ਉਨ੍ਹਾਂ ਕਿਹਾ ਕਿ ਇੱਕ ਪਾਸੇ ਅੱਜ ਪੰਜਾਬ ਦਾ ਕਿਸਾਨ ਅਤੇ ਮਜਦੂਰ ਆਪਣੇ ਹੱਕਾਂ ਲਈ ਦਿੱਲੀ ਦੀਆਂ ਸਰਹੱਦਾਂ ’ਤੇ ਲੜ ਰਿਹਾ ਹੈ ਪਰ ਸਾਡੀ ਹੀ ਚੁਣੀ ਸਰਕਾਰ ਉਨ੍ਹਾਂ ਦੀ ਸੁਣਵਾਈ ਕਰਨ ਦੀ ਬਜਾਏ ਪੰਜਾਬ ਦੇ ਖਿਲਾਫ ਇੱਕ ਤੋਂ ਬਾਅਦ ਇੱਕ ਫੈਸਲਾ ਕਰ ਰਹੀ ਹੈ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਆਪਣੀ ਚੁੱਪੀ ਰਾਹੀਂ ਉਸ ਦੀ ਸਹਿਮਤੀ ਦੇ ਰਹੀ ਹੈ, ਅਜਿਹੇ ਵਿਚ ਯੂਥ ਅਕਾਲੀ ਦਲ ਜਿੰਮੇਵਾਰੀ ਅਹਿਮ ਬਣ ਜਾਂਦੀ ਅਤੇ ਪਟਿਆਲਾ ਤੋਂ ਸੱਤਾ ਦੀ ਅਗਵਾਈ
ਹੇਠ ਜਿਲੇ ਦਾ ਯੂਥ ਇਸ ਜਿੰਮੇਵਾਰੀ ਨੂੰ ਨਿਭਾਉਣ ਦਾ ਅੱਜ ਇਥੋਂ ਅਹਿਦ ਲੈ ਕੇ ਜਾ ਰਿਹਾ ਹੈ। ਯੂਥ ਅਕਾਲੀ ਦਲ ਪਟਿਆਲਾ ਦਿਹਾਤੀ ਦੇ ਪ੍ਰਧਾਨ ਸਤਨਾਮ ਸਿੰਘ ਸੱਤਾ ਨੇ ਕਿਹਾ ‘ ਸਰ ਫਿਰੋਸ਼ੀ ਦੀ ਤਮੰਨਾ ਅਬ ਹਮਾਰੇ ਦਿਲ ਵਿਚ ਮੇਂ ਹੈ, ਦੇਖਨਾ ਹੈ ਜੋਰ ਕਿਤਨਾ ਬਾਜੂਏ
ਕਾਤਿਲ ਮੇਂ ਹੈ’ ਨਾਲ ਆਪਣੇ ਭਾਸ਼ਣ ਦੀ ਸ਼ੁਰੂਆਤ ਕਰਕੇ ਆਪਣੇ ਇਰਾਦੇ ਜਾਹਿਰ ਕਰ ਦਿੱਤੇ ਅਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਜਿਲੇ ਨੌਜਵਾਨਾ ਨੂੰ ਪ੍ਰੇਰਿਤ ਕੀਤਾ ਕਿ ਉਹ ਜਾਬਰ ਅਤੇ ਜਾਲਮ ਸ਼ਾਸਕਾਂ ਦੀਆਂ ਜਿਆਦਤੀਆਂ ਨੂੰ ਨੱਥ ਪਾਉਣ ਲਈ ਤਿਆਰ ਰਹਿਣ। ਇਸ ਮੌਕੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਸ਼੍ਰੋਮਣੀ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ, ਹਲਕਾ ਨਾਭਾ ਦੇ ਇੰਚਾਰਜ਼ ਕਬੀਰ ਦਾਸ, ਹਲਕਾ ਪਟਿਆਲਾ ਦਿਹਾਤੀ ਦੇ ਇੰਚਾਰਜ਼ ਸਤਬੀਰ ਸਿੰਘ ਖੱਟੜਾ, ਮਹਿੰਦਰ ਸਿੰਘ ਲਾਲਵਾ, ਸ਼੍ਰੋਮਣੀ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ, ਜਸਮੇਰ ਸਿੰਘ ਲਾਛੜੂ, ਜਰਨੈਲ ਸਿੰਘ ਕਰਤਾਰਪੁਰ, ਸਾਬਕਾ ਮੇਅਰ ਅਜੀਤਪਾਲ ਸਿੰਘ ਕੋਹਲੀ, ਪ੍ਰੋ. ਚੰਦੂਮਾਜਰਾ ਦੇ ਸਿਆਸੀ ਸਕੱਤਰ ਜਗਜੀਤ ਸਿੰਘ ਕੋਹਲੀ, ਯੂਥ ਅਕਾਲੀ ਦਲ ਦੇ ਜਨਰਲ ਸਕੱਤਰ ਹੈਰੀ ਮੁਖਮੈਲਪੁਰ, ਬੀ.ਸੀ. ਵਿੰਗ ਦੇ ਪ੍ਰਧਾਨ ਗੁਰਦੀਪ ਸਿੰਘ ਸੇਖੁਪੁਰ, ਭੁਪਿੰਦਰ ਸਿੰਘ ਸ਼ੇਖੁਪੁਰ, ਵਿਕਰਮ ਚੌਹਾਨ, ਜਸਪ੍ਰੀਤ ਸਿੰਘ ਬੱਤਾ, ਪਲਵਿੰਦਰ ਸਿੰਘ ਰਿੰਕੂ, ਵਰਿੰਦਰ ਡਕਾਲਾ, ਸੰਨੀ ਹਸਨਪੁਰ, ਹਰਚੰਦ ਮਹਿਮੂਦਪੁਰ, ਤੇਜਵੀਰ ਸਿੰਘ ਖਾਂਗ, ਲਾਲੀ ਪਾਤੜਾਂ, ਸੁਖਬੀਰ ਅਬਲੋਵਾਲ, ਗੁਰਵਿੰਦਰ ਸਿੰਘ, ਅਮਰਿੰਦਰ ਗੱਗੂ, ਸੋਨੂੰ ਬਘੌਰਾ, ਸੰਦਰ ਬਲਬੇੜਾ, ਤੇਜਵੀਰ ਸਿੰਘ ਵੜੈਚ, ਹਨੀ ਸੰਧੂ, ਗਗਨ ਵੜੈਚ, ਦਵਿੰਦਰ ਸੰਧੂ, ਗੁਰਦਰਸ਼ਨ ਗਾਂਧੀ, ਜੈਮਲ ਸਿੰਘ ਮੰਟਾ, ਸੁਖਜਿੰਦਰ ਸਿੰਘ ਸੁੱਖੀ,ਅਮਰਿੰਦਰ ਸਿੰਘ ਗੱਗੂ, ਹਰਵਿਦਰ ਸਿੰਘ ਰੋਹਟੀ, ਪਰਮਜੀਤ ਸਿੰਘ ਵੜੈਚ, ਰਣਜੀਤ ਸਿੰਘ, ਦੀਪਕ ਸਿੰਗਲਾ, ਗੁਰਦੀਪ ਸਿੰਘ, ਜਸਵੀਰ ਸਿੰਘ ਜੱਸਾ, ਧਰਮਿੰਦਰ ਸਿੰਘ ਭੋਜੇਮਾਜਰੀ, ਰਣਜੀਤ ਸਿੰਘ ਰਾਣਾ, ਗੁਰਿੰਦਰਪਾਲ ਸਿੰਘ ਲਾਲੀ ਅਤੇ ਨਰਇੰਦਰ ਸਿੰਘ ਵੀ ਹਾਜ਼ਰ ਸਨ।

Leave a Reply

Your email address will not be published. Required fields are marked *