ਪਟਿਆਲਾ

ਅਕਾਲੀ ਦਲ ਦੇ ਪ੍ਰਧਾਨ ਹਰਪਾਲ ਜੁਨੇਜਾ ਨੇ ਨੌਜਵਾਨ ਆਗੂ ਪਵਨ ਭੂਮਕ ਨੂੰ ਬਣਾਇਆ 39 ਨੰਬਰ ਵਾਰਡ ਦਾ ਇੰਚਾਰਜ਼

ਪਾਰਟੀ ਲਈ ਦਿਨ ਰਾਤ ਇੱਕ ਕਰਨ ਵਾਲੇ ਨੌਜਵਾਨਾ ਨੂੰ ਦਿੱਤੀਆਂ ਜਾ ਰਹੀਆਂ ਅਹਿਮ
ਜਿੰਮੇਵਾਰੀਆਂ: ਹਰਪਾਲ ਜੁਨੇਜਾ
ਪਟਿਆਲਾ 22 ਮਾਰਚ (ਮਧੂਸਾਰ ਬਿਊਰੋ) ਕੁਝ ਸਮਾਂ ਪਹਿਲਾਂ ਹੀ ਕਿਸਾਨ ਵਿਰੋਧੀ ਕਾਨੂੰਨਾ ਦੇ ਵਿਰੋਧ ਵਿਚ ਅਤੇ ਜਾਤੀ ਵਿਤਕਰੇ ਦਾ ਸ਼ਿਕਾਰ ਹੋ ਕੇ ਭਾਰਤੀ ਜਨਤਾ ਪਾਰਟੀ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋਏ ਨੌਜਵਾਨ ਆਗੂ ਪਵਨ ਭੂਮਕ ਨੇ ਸ਼੍ਰੋਮਣੀ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ ਨੇ ਵਾਰਡ ਨੰ:39 ਦਾ ਇੰਚਾਰਜ਼ ਨਿਯੁਕਤ ਕਰ ਦਿੱਤਾ ਹੈ। ਪ੍ਰਧਾਨ ਜੁਨੇਜਾ ਨੇ ਇਹ ਐਲਾਨ ਵਾਰਡ ਦੇ ਲੋਕਾਂ ਦੀ ਹਾਜ਼ਰੀ ਵਿਚ ਕੀਤਾ। ਇਸ ਮੌਕੇ ਪ੍ਰਧਾਨ ਜੁਨੇਜਾ ਨੇ ਕਿਹਾ ਕਿ ਅਕਾਲੀ ਦਲ ਵਿਚ ਪਾਰਟੀ ਲਈ ਦਿਨ ਰਾਤ ਇੱਕ ਕਰਨ ਵਾਲੇ ਨੌਜਵਾਨਾ ਨੂੰ ਅਹਿਮ ਜਿੰਮੇਵਾਰੀਆਂ ਦਿੱਤੀਆਂ ਜਾ ਰਹੀਆਂ ਹਨ। ਪਵਨ ਭੂਮਕ ਭਾਵੇਂ ਕੁਝ ਸਮਾਂ ਪਹਿਲਾਂ ਪਾਰਟੀ ਵਿਚ ਸ਼ਾਮਲ ਹੋਇਆ ਪਰ ਪਵਨ ਭੂਮਕ ਨੇ ਇਨ੍ਹਾਂ ਦਿਨਾਂ ਵਿਚ ਕਾਫੀ ਮਿਹਨਤ ਕੀਤੀ ਅਤੇ ਪਾਰਟੀ ਦੀ ਹਰ ਨੀਤੀ ਨੂੰ ਘਰ ਘਰ ਪਹੁੰਚਾਇਆ ਅਤੇ ਪਾਰਟੀ ਦੇ ਹਰ ਪ੍ਰੋਗਰਾਮ ਵਿਚ ਵਧ ਚੜਕੇ ਹਿੱਸਾ ਲਿਆ।ਉਨ੍ਹਾਂ ਕਿਹਾ ਕਿ ਅਕਾਲੀ ਦਲ ਲੋਕਤਾਂਤਰਿਕ ਪਾਰਟੀ ਹੈ। ਜਿਸ ਵਿਚ
ਪਾਰਟੀ ਦੀ ਸੇਵਾ ਕਰਨ ’ਤੇ ਆਮ ਵਿਅਕਤੀ ਨੂੰ ਜਿੰਮੇਵਾਰ ਵਿਅਕਤੀ ਬਣਾਇਆ ਜਾਂਦਾ ਹੈ। ਵਿਸ਼ੇਸ਼ ਤੌਰ ’ਤੇ ਪਹੁੰਚੇ ਅਕਾਲੀ ਦਲ ਦੇ ਐਸ.ਸੀ. ਵਿੰਗ ਦੇ ਪ੍ਰਧਾਨ ਹੈਪੀ ਲੋਹਟ ਨੇ ਕਿਹਾ ਕਿ ਕਾਂਗਰਸ ਨੇ ਜਿਸ ਤਰ੍ਹਾਂ ਸ਼ਹਿਰ ਵਿਚ ਲੋਕਾਂ ਨਾਲ ਧੱਕਸ਼ਾਹੀ ਸ਼ੁਰੂ ਕੀਤੀ ਹੈ, ਉਸ ਤੋਂ ਖਫਾ ਹੋ ਕੇ ਲੋਕ ਮੁੜ ਤੋਂ ਅਕਾਲੀ ਦਲ ਨੂੰ ਯਾਦ ਕਰ ਰਹੇ ਹਨ ਅਤੇ ਆਗਾਮੀ ਵਿਧਾਨ ਚੋਣਾਂ ਵਿਚ ਲੋਕ ਕਾਂਗਰਸ ਨੂੰ ਸੱਤਾਂ ਤੋਂ ਲਾਂਬੇ ਕਰਕੇ ਹੀ ਦਮ ਲੈਣਗੇ। ਨਵੇਂ ਥਾਪੇ ਗਏ ਵਾਰਡ ਇੰਚਾਰਜ਼ ਪਵਨ ਭੂਮਕ ਨੇ ਕਿਹਾ ਕਿ ਉਨ੍ਹਾਂ ਨੂੰ ਜਿਹੜੀ ਜਿੰਮੇਵਾਰੀ ਸੌਂਪੀ ਗਈ ਹੈ, ਉਹ ਉਸ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਵਾਰਡ ਇੰਚਾਰਜ਼ ਥਾਪੇ ਜਾਣ ’ਤੇ ਪ੍ਰਧਾਨ ਹਰਪਾਲ ਜੁਨੇਜਾ ਦਾ ਵਿਸ਼ੇਸ ਤੌਰ ‘ਤ ਧੰਨਵਾਦ ਵੀ ਕੀਤਾ ਅਤੇ ਕਿਹਾ ਕਿ ਉਹ ਵਾਰਡ ਵਿਚੋਂ ਅਕਾਲੀ ਦਲ ਨੂੰ ਜਿਤਾ ਕੇ ਭੇਜਣਗੇ। ਇਸ ਮੌਕੇ ਪ੍ਰਧਾਨ ਹਰਪਾਲ ਜੁਨੇਜਾ ਨੇ ਪਵਨ ਭੂਮਕ ਨੂੰ ਸਨਮਾਨਤ ਵੀ ਕੀਤਾ। ਇਸ ਮੌਕੇ ਬੀਬੀ ਮੰਜੂ ਕੁਰੈਸ਼ੀ, ਯੂਥ ਅਕਾਲੀ ਦਲ ਦੇ ਪ੍ਰਧਾਨ ਅਵਤਾਰ ਸਿੰਘ ਹੈਪੀ, ਅਕਾਸ ਬਾਕਸਰ, ਗੋਬਿੰਦ ਬਡੁੰਗਰ, ਮੁਨੀਸ਼ ਸਿੰਘੀ, ਨਵਨੀਤ ਵਾਲੀਆ, ਮਹੀਪਾਲ ਸਿੰਘ, ਰਾਮ ਅਵਧ ਰਾਜੂ, ਬਿੰਦਰ ਸਿੰਘ ਨਿੱਕੂ, ਦੀਪਕ ਭਾਰਦਵਾਜ਼, ਸਿਮਰ ਕੁਕਲ, ਮੌਂਟੀ ਗਰੋਵਰ, ਬਿੰਨੀ ਗਿੱਲ, ਹਰਸ਼ ਚੌਧਰੀ, ਗ੍ਰੰਥੀ ਬਾਬਾ ਦੇਸਾ ਸਿੰਘ, ਜਗਨ ਨਾਥ, ਨਿਰਮਲਾ ਦੇਵੀ, ਮਨਦੀਪ ਸਿੰਘ ਗਾਟੂ, ਸੰਜੀਵ ਕੁਮਾਰ, ਪ੍ਰੀਤਮ ਕੌਰ, ਦਵਿੰਦਰ ਬਾਲੂ, ਕੁਲਦੀਪ ਸਿੰਘ, ਮੋਹਿਤ ਕਾਂਗੜਾ, ਲਖਵੀਰ ਭੱਟੀ, ਪ੍ਰਿੰਸ ਲੰਗ, ਵਿੱਕੀ ਭੂਮਕ, ਬਲਕਾਰ ਚੰਦ, ਲਵਲੀ ਸੋਢੀ,ਗੁਰਦੀਪ ਸਿੰਘ ਅਤੇ  ਚਾਂਦ ਰਾਮ ਆਦਿ ਵਿਸ਼ੇਸ ਤੌਰ ‘ਤੇ ਹਾਜ਼ਰ ਸਨ।

Leave a Reply

Your email address will not be published. Required fields are marked *