ਪਟਿਆਲਾ

ਅਮਨਦੀਪ ਕੌਰ ਬਣੀ ਮਿਸਜ਼ ਵਰਲਡ ਪੰਜਾਬਣ ਦੀ ਜੇਤੂ ਰਨਰਅੱਪ !

ਕੁੱਲ 1000 ਮੁਟਿਆਰਾਂ ਨੇ ਕੀਤਾ ਸੀ ਆਨਲਾਈਨ ਅਪਲਾਈ
ਪਟਿਆਲਾ, 4 ਅਪ੍ਰੈਲ (ਰਮਨਦੀਪ/ਮਧੂਸਾਰ ਬਿਊਰੋ) ਪਟਿਆਲਾ ਜ਼ਿਲ੍ਹੇ ਦੇ ਨਾਭਾ ਸਹਿਰ ਵਿਚ ਉਸ ਸਮੇਂ ਖੁਸੀ ਦੀ ਲਹਿਰ ਦੌੜ ਗਈ ਜਦੋਂ ਸਹਿਰ ਪਟਿਆਲਾ ਦੀ ਪ੍ਰਤੀਨਿਧਤਾ ਕਰਦੇ ਹੋਏ ਇੱਥੋਂ ਦੀ ਸ੍ਰੀਮਤੀ ਅਮਨਦੀਪ ਕੌਰ ਨੇ ਕੋਜ?ਿਨੂਰ ਮਿਸਿਜ ਵਰਲਡ ਪੰਜਾਬਣ ਇੰਡੀਆ- 2021 ਮੁਕਾਬਲਿਆਂ ਵਿੱਚ ਫਸਟ ਰਨਰ ਅਪ ਦਾ ਜੇਤੂ ਖਿਤਾਬ ਆਪਣੇ ਨਾਂ ਕਰਦਿਆਂ ਸਫਲਤਾਪੂਰਵਕ ਦੂਜਾ ਸਥਾਨ ਹਾਸਲ ਕੀਤਾ।

ਮਿਸ ਐਂਡ ਮਿਸਿਜ ਕੋਜੀਨੂਰ ਵਰਲਡ ਪੰਜਾਬਣ ਇੰਡੀਆ- 2021 ਦੇ ਪੰਚਕੂਲਾ ਵਿਖੇ ਹਾਲ ਹੀ ਵਿੱਚ ਹੋਏ ਇੰਟਰਨੈਸਨਲ ਮੁਕਾਬਲਿਆਂ ਵਿੱਚ ਪੂਰੇ ਸੰਸਾਰ ਭਰ ਵਿੱਚੋਂ ਲੱਗਭਗ 1000 ਦੇ ਕਰੀਬ ਲੜਕੀਆਂ ਵੱਲੋਂ ਆਨਾਈਨ ਅਪਲਾਈ ਕੀਤਾ ਗਿਆ ਸੀ, ਜਿੰਨਾਂ ਵਿੱਚੋ 30 ਲੜਕੀਆਂ ਦੀ ਵੱਖ ਵੱਖ ਫੇਜ ਦੇ ਮੁਕਾਬਲਿਆਂ ਪਿੱਛੋਂ ਫਾਈਨਲ ਚੋਣ ਕੀਤੀ ਗਈ ਸੀ। ਪ੍ਰੋਗਰਾਮ ਦੀ ਨਿਰਦੇਸਕਾ ਅਤੇ ਪ੍ਰਧਾਨ ਨੈਨਸੀ ਘੁੰਮਣ ਨੇ ਇਸ ਮੌਕੇ ਦੱਸਿਆ ਕਿ ਪੰਜਾਬ ਅਤੇ ਪੰਜਾਬ ਰਾਜ ਤੋਂ ਬਾਹਰ ਰਹਿੰਦੀਆਂ ਪੰਜਾਬਣਾ ਲਗਾਤਾਰ ਪੰਜਾਬੀ ਵਿਰਸੇ ਤੋਂ ਬੇਮੁੱਖ ਹੁੰਦੀਆਂ ਜਾ ਰਹੀਆਂ ਹਨ, ਅਜਿਹੀਆਂ ਹੀ ਪੰਜਾਬੀ ਲੜਕੀਆਂ ਨੂੰ ਪੰਜਾਬੀ ਵਿਰਸੇ ਨਾਲ ਜੋੜੀ ਰੱਖਣ ਅਤੇ ਉਨ੍ਹਾਂ ਵਿੱਚ ਪੰਜਾਬੀ ਸੱਭਿਆਚਾਰ ਪ੍ਰਤੀ ਹੋਰ ਉਤਸਾਹ ਵਧਾਉਣ ਲਈ ਹੀ ਅਜਿਹੇ ਮੁਕਾਬਲੇ ਕਰਵਾਏ ਜਾ ਰਹੇ ਹਨ। ਜ?ਿਕਯੋਗ ਹੈ ਕਿ ਮੁਕਾਬਲੇ ਵਿਚ ਭਾਗ ਲੈਣ ਵਾਲੀਆਂ ਪ੍ਰਤਿਭਾਗਨਾਂ ਨੂੰ ਪੰਜਾਬੀ ਸੱਭਿਆਚਾਰ ਸਬੰਧੀ ਵਿਸਥਰਪੂਰਵਕ ਜਾਣਕਾਰੀ ਦੇ ਨਾਲ ਨਾਲ ਜਾਗਰੂਕ ਵੀ ਕੀਤਾ ਜਾਂਦਾ ਹੈ। ਨੈਨਸੀ ਘੁੰਮਣ ਨੇ ਦੱਸਿਆ ਕਿ ਉਕਤ ਅੰਤਰਰਾਸਟਰੀ ਮੁਕਾਬਲੇ ਵਿਚ ਨਾਭਾ ਜ?ਿਲ੍ਹੇ ਦੀ ਜੰਮਪਲ ਅਮਨਦੀਪ ਕੌਰ ਨੇ ਗ੍ਰੈਂਡ ਫਾਈਨਲ ਮੁਕਾਬਲਿਆਂ ਵਿੱਚ ਬਤੌਰ ਫਸਟ ਰਨਰ ਅਪ ਜੇਤੂ ਦਰਜਾ ਹਾਸਲ ਕੀਤਾ ਹੈ। ਇਸ ਮੌਕੇ ਅਮਨਦੀਪ ਕੌਰ ਨੂੰ ਸਰਟਫਿਕੇਟ ਅਤੇ ਯਾਦਗਾਰੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇੰਨਾਂ ਮੁਕਾਬਲਿਆਂ ਮੌਕੇ ਬਾਲੀਵੁੱਡ ਅਦਾਕਾਰ ਰਾਣਾ ਜੰਗ ਬਹਾਦਰ, ਟੈਲੀਵਿਜਨ ਦੇ ਉੱਘੇ ਕਲਾਕਾਰ ਸਰਹਾਨ ਸਿੰਘ, ਬਿੱਗ ਬਾਸ ਫੇਮ ਸੈਫਾਲੀ ਬੱਗਾ, ਸ੍ਰੀਮਤੀ ਰੱਜੀ ਜੁਲਕਾ ਅਤੇ ਸੋਨੀਆ ਛਾਬੜਾ ਵੱਲੋਂ ਸਾਂਝੇ ਤੌਰ ਤੇ ਜੱਜਮੇਂਟ ਕਰਨ ਦੀ ਭੂਮਿਕਾ ਨਿਭਾਈ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਮਨਦੀਪ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਬੇਹੱਦ ਖੁਸੀ ਹੈ ਕਿ ਉਹ ਇਹ ਐਵਾਰਡ ਜਿੱਤਣ ਨਾਲ ਪੂਰੇ ਨਾਭਾ ਅਤੇ ਪਟਿਆਲਾ ਸਹਿਰ ਦੀ ਸਾਨ ਬਣੇ ਹਨ। ਉਨ੍ਹਾਂ ਕਿਹਾ ਕਿ ਉਹ ਭਵਿੱਖ ਵਿੱਚ ਵੀ ਇਸ ਤਰਾਂ ਦੇ ਮੁਕਾਬਲਿਆਂ ਵਿੱਚ ਭਾਗ ਲੈਂਦੇ ਰਹਿਣਗੇ।

Leave a Reply

Your email address will not be published. Required fields are marked *