ਪੰਜਾਬ

ਬੁੱਢਾ ਦਲ ਦੇ ਤੀਸਰੇ ਮੁਖੀ ਨਵਾਬ ਕਪੂਰ ਸਿੰਘ ਬਾਰੇ ਪੁਸਤਕ ਵੈਸਾਖ ਮੌਕੇ ਹੋਵੇਗੀ ਲੋਕ ਅਰਪਣ

ਤਲਵੰਡੀ ਸਾਬੋ,ਦਮਦਮਾ ਸਾਹਿਬ 10 ਅਪ੍ਰੈਲ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ 14ਵੇਂ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਵੱਲੋਂ ਸ੍ਰ. ਦਿਲਜੀਤ ਸਿੰਘ ਬੇਦੀ ਦੀ ਸੰਪਾਦਨਾ ਹੇਠ “ਬੁੱਢਾ ਦਲ ਦੇ ਤੀਸਰੇ ਜਥੇਦਾਰ ਸਿੰਘ ਸਾਹਿਬ ਜਥੇ: ਨਵਾਬ ਕਪੂਰ ਸਿੰੰਘ ਜੀ” ਪੁਸਤਕ ਪ੍ਰਕਾਸ਼ਤ ਕੀਤੀ ਗਈ ਹੈ।

ਚੋਟੀ ਦੇ 44 ਤੋਂ ਵੱਧ ਪੰਥਕ ਵਿਦਵਾਨਾਂ ਨੇ ਨਵਾਬ ਕਪੂਰ ਸਿੰਘ ਜੀ ਦੇ ਜੀਵਨ ਸਬੰਧੀ ਵੱਖ-ਵੱਖ ਪਹਿਲੂਆਂ ਤੋਂ ਖੌਜ ਭਰਭੂਰ ਜਾਣਕਾਰੀ ਮਹੱਇਆ ਕੀਤੀ ਹੈ।ਜਿਨ੍ਹਾਂ ਵਿਚ ਜਥੇ: ਗਿ: ਹਰਪ੍ਰੀਤ ਸਿੰਘ, ਜਥੇ: ਗਿ: ਰਘੁਬੀਰ ਸਿੰਘ, ਪ੍ਰੋ. ਕਿਰਪਾਲ ਸਿੰਘ ਬੰਡੂਗਰ ਪ੍ਰੋ: ਬਲਕਾਰ ਸਿੰਘ, ਡਾ. ਜਸਬੀਰ ਸਿੰਘ ਸਾਬਰ, ਸ੍ਰ. ਨਰਿੰਜਨ ਸਿੰਘ ਸਾਥੀ, ਡਾ. ਧਰਮ ਸਿੰਘ, ਡਾ. ਦਲਵਿੰਦਰ ਸਿੰਘ ਗਰੇਵਾਲ, ਡਾ. ਜਸਬੀਰ ਸਿੰਘ ਸਰਨਾ, ਸਹਰਵਿੰਦਰ ਸਿੰਘ ਖਾਲਸਾ, ਤੋਂ ਇਲਾਵਾ ਤੀਹ ਹੋਰ ਵਿਦਵਾਨਾਂ ਦੇ ਖੋਜ ਭਰਪੂਰ ਨਿਬੰਧ ਸ਼ਾਮਲ ਹਨ।ਵੱਡ ਅਕਾਰੀ ਇਸ ਪੁਸਤਕ ਨੂੰ ਵੈਸਾਖੀ ਦਿਹਾੜੇ ਤੇ ਸਿੰਘ ਸਾਹਿਬ ਗਿ: ਹਰਪ੍ਰੀਤ ਸਿੰਘ ਜਥੇ: ਸ੍ਰੀ ਅਕਾਲ ਤਖ਼ਤ ਸਾਹਿਬ, ਬੀਬੀ ਜਗੀਰ ਕੌਰ ਪ੍ਰਧਾਨ ਸ਼੍ਰੋਮਣੀ ਕਮੇਟੀ, ਅਤੇ ਸਿੰਘ ਸਾਹਿਬ ਜਥੇ: ਬਾਬਾ ਬਲਬੀਰ ਸਿੰਘ ਮੁਖੀ ਬੁੱਢਾ ਦਲ ਤੋਂ ਇਲਾਵਾ ਪੰਥ ਦੀਆਂ ਮਹਾਨ ਸ਼ਖਸ਼ੀਅਤਾਂ ਸੰਗਤ ਅਰਪਣ ਕਰਨਗੀਆਂ। ਇਸ ਪੁਸਤਕ ਨੂੰ ਭਾਈ ਚਤਰ ਸਿੰਘ ਜੀਵਨ ਸਿੰਘ ਬਜ਼ਾਰ ਮਾਈ ਸੇਵਾ ਵਾਲਿਆਂ ਨੇ ਪ੍ਰਕਾਸ਼ਤ ਕੀਤਾ ਹੈ।ਚਾਰ ਸੋ ਪੰਨਿਆਂ ਦੀ ਇਹ ਪੁਸਤਕ ਨਵਾਬ ਕਪੂਰ ਸਿੰਘ ਬਾਰੇ ਵਿਸਥਾਰਤ ਜਾਣਕਾਰੀ ਮਹੱਇਆ ਕਰਵਾਉਣ ਵਾਲ਼ੀ ਬੇਸ਼ਕੀਮਤੀ ਪੁਸਤਕ ਹੈ।

Leave a Reply

Your email address will not be published. Required fields are marked *