ਆਪ ਪਾਰਟੀ ਦੀ ਕਾਨਫਰੰਸ ’ਚ ਆਪ ਆਗੂਆਂ ਦੇ ਉਡਾਏ ‘ਤੋਤੇ’
ਭਗਵੰਤ ਮਾਨ ਦੀ ਪ੍ਰੈਸ ਕਾਨਫਰੰਸ ’ਚੋਂ ਆਪ ਆਗੂਆਂ ਨੂੰ ਬਾਹਰ ਖੜਾ ਰਹਿਣ ਦੇ ਹੁਕਮ !
ਪਟਿਆਲਾ 14 ਅਪ੍ਰੈਲ (ਮਧੂਸਾਰ ਬਿਊਰੋ) ਪਟਿਆਲਾ ਜ਼ਿਲ੍ਹੇ ’ਚ ਆਮ ਆਦਮੀ ਪਾਰਟੀ ਜਿਥੇ ਪਹਿਲਾਂ ਹੀ ਅੱਡੋ-ਪਾਟੀ ਹੋਈ ਫਿਰਦੀ ਹੈ, ਉਥੇ ਹੀ ਆਪ ਆਗੂਆਂ ਦੀ ਸਥਿਤੀ ਵੀ ਦਿਨ ਬ ਦਿਨ ਪਾਣੀਓ ਪਤਲੀ ਹੋ ਰਹੀ ਹੈ ਇਉਂ ਮਹਿਸੂਸ ਹੋਣ ਲੱਗ ਪਿਆ ਹੈ ਕਿ ਜਿਸ ਪਾਰਟੀ ਦੀ 2017 ’ਚ ਪੂਰੀ ਤੂਤੀ ਬੋਲਦੀ ਸੀ, ਹੁਣ ਆਪ ਆਗੂ ਇਕ ਦੂਜੇ ਦੇ ਹੀ ‘ਤੋਤੇ’ ਉਡਾਉਣ ਲੱਗ ਪਏ ਹਨ।
ਇਸ ਦੀ ਮਿਸਾਲ ਅੱਜ ਆਮ ਆਦਮੀ ਪਾਰਟੀ ਵੱਲੋਂ ਮੈਂਬਰ ਪਾਰਲੀਮੈਂਟ ਭਗਵੰਤ ਸਿੰਘ ਮਾਨ ਵੱਲੋਂ ਰੱਖੀ ਪ੍ਰੈਸ ਕਾਨਫਰੰਸ ’ਚ ਵੇਖਣ ਨੂੰ ਮਿਲੀ ਜਦ ਹੋਟਲ ਦੇ ਤੰਗ ਕਮਰੇ ’ਚ ਰੱਖੀ ਪ੍ਰੈਸ ਕਾਨਫਰੰਸ ਦੌਰਾਨ ਆਪ ਲੀਡਰਸ਼ਿਪ ਨੂੰ ਹੱਥ ਬੰਨ ਕੇ ਆਪ ਆਗੂਆਂ ਨੂੰ ਦਰਵਾਜ਼ੇ ਤੋਂ ਬਾਹਰ ਖੜ੍ਹਾ ਰਹਿਣ ਦੇ ਹੁਕਮ ਦੇ ਦਿੱਤੇ ਗਏ। ਲੀਡਰਸ਼ਿਪ ਦੇ ਆਗੂਆਂ ਦਾ ਕਹਿਣਾ ਸੀ ਕਿ ਕੋਈ ਗੱਲ ਨਹੀਂ ਜਿੰਨਾ ਭਗਵੰਤ ਮਾਨ ਨੂੰ ਆਪਣਾ ਚਿਹਰਾ ਵਿਖਾਉਣਾ ਉਹ ਕਿਰਪਾ ਕਰਕੇ ਇਥੋਂ ਉਠ ਕੇ ਦਰਵਾਜ਼ੇ ਦੇ ਬਾਹਰ ਖੜ੍ਹੇ ਰਹਿ ਕੇ ਇੰਤਜ਼ਾਰ ਕਰਨ। ਲੀਡਰਸ਼ਿਪ ਦਾ ਹੁਕਮ ਮਗਰੋਂ ਆਪ ਆਗੂਆਂ ਦੇ ਚਿਹਰੇ ਤੋਂ ‘ਤੋਤੇ’ ਉਡਦੇ ਵਿਖਾਈ ਦਿੱਤੇ। ਆਪ ਆਗੂਆਂ ਨੇ ਆਪਣਾ ਨਾ ਛਾਪਣ ਦੀ ਸ਼ਰਤ ’ਤੇ ਆਖਿਆ ਕਿ ਪਾਰਟੀ ਦੀ 2017 ਵਿਚ ਜਦ ਤੂਤੀ ਬੋਲਦੀ ਸੀ ਤਾਂ ਅਸੀਂ ਵਲੰਟੀਅਰ ਬਣ ਕੇ ਆਪਣਾ ਜਾਨ ਤੱਕ ਫੂਕੀ ਹੈ ਹੁਣ ਲੀਡਰਸ਼ਿਪ ਹੀ ਸਾਨੂੰ ਪਾਰਟੀ ਦੀਆਂ ਪ੍ਰੈਸ ਕਾਨਫਰੰਸ ਵਿਚੋਂ ਆਊਟ ਕਰਕੇ ਸਾਡੇ ਹੀ ‘ਤੋਤੇ’ ਉਡਾ ਰਹੀ ਹੈ।
ਜ਼ਿਲ੍ਹਾ ਪਟਿਆਲਾ ’ਚ ਆਮ ਆਦਮੀ ਪਾਰਟੀ ਵਿਚ ‘ਸਭ ਅੱਛਾ’ ਨਹੀਂ ਹੈ ਦੀ ਮਿਸਾਲ ਇਸ ਗੱਲ ਤੋਂ ਮਿਲਦੀ ਹੈ ਕਿ ਬਹੁਤ ਸਾਰੇ ਉਹ ਚਿਹਰੇ ਵਿਖਾਈ ਹੀ ਨਹੀਂ ਦਿੱਤੇ, ਜੋ ਕਦੇ ਭਗਵੰਤ ਦੇ ਅੱਗੇ ਜਾਂ ਪਿੱਛੇ ਵਿਖਾਈ ਦਿੰਦੇ ਸਨ। ਉਨ੍ਹਾਂ ਦੀ ਥਾਂ ਨਵੇਂ ਚਿਹਰਿਆਂ ਵੱਲੋਂ ਲੈਣ ਤੋਂ ਬਾਅਦ ਬਹੁਤ ਸਾਰੇ ਆਗੂਆਂ ਨੇ ਘਰ ’ਚ ਬੈਠ ਕੇ ਅਰਾਮ ਕਰਨ ਨੂੰ ਤਰਜੀਹ ਦੇਣਾ ਸ਼ੁਰੂ ਕਰ ਦਿੱਤਾ। ਆਪ ਆਦਮੀ ਪਾਰਟੀ ਦੀ ਜ਼ਿਲ੍ਹੇ ’ਚ ਵਾਗਢੋਰ ਸਾਂਭਣ ਵਾਲੇ ਹੀ ਜ਼ਿੰਮੇਵਾਰੀਆਂ ਤੋਂ ਭੱਜਦੇ ਨਜ਼ਰ ਆਉਂਦੇ ਹਨ ਅਕਸਰ ਹੀ ਵੇਖਣ ਵਿਚ ਮਿਲਣਾ ਹੈ ਕਿ ਲੀਡਰ ਇਕ ਦੂਸਰੇ ਨੂੰ ਕਹਿੰਦੇ ਵਿਖਾਈ ਦਿੰਦੇ ਹਨ ਕਿ ਮੇਰੀ ਜ਼ਿੰਮੇਵਾਰੀ ਥੋੜ੍ਹੀ ਹੈ ਹੈ ਤੁਸੀਂ ਕਿਉਂ ਨਹੀਂ ਕਰੋ ਅੱਗਿਉਂ ਵੀ ਇਹੋ ਜਵਾਬ ਆਉਂਦੇ ਤੁਸੀਂ ਮੋਹਰੀ ਲੀਡਰ ਹੋ ਆਪੇ ਕਰ ਲਿਆ ਕਰੋ। ਆਖਿਰ ਜਿਹੜੀ ਪਾਰਟੀ ਆਪਣੇ ਵਲੰਟੀਅਰਾਂ ਤੋਂ ਮਾਣ ਕਰਦੀ ਸੀ ਅੱਜ ਉਸੇ ਪਾਰਟੀ ਦੇ ਵਲੰਟੀਅਰ ਅਤੇ ਲੀਡਰ ਇਕ ਦੂਜੇ ਨੂੰ ਮੂੰਹ ਤੱਕ ਲਾਉਣ ਨੂੰ ਤਿਆਰ ਨਹੀਂ ਹਨ। ਆਪ ਪਾਰਟੀ ’ਚ ਲੀਡਰ ਬਣਨ ਲਈ ਮੱਚ ਰਹੀ ਹੱਫੜਾ-ਦਫੜੀ ਕਾਰਨ ਹੁਣ ਨਾ ਤਾਂ ਆਮ ਆਦਮੀ ਪਾਰਟੀ ਦੀ ਤੂਤੀ ਬੋਲਦੀ ਹੈ ਅਤੇ ਆਪ ਲੀਡਰਸ਼ਿਪ ਆਪਣੇ ਹੀ ਵਲੰਟੀਅਰਾਂ ਦੇ ‘ਤੋਤੇ’ ਜ਼ਰੂਰ ਉਡਾ ਨੂੰ ਤਰਜੀਹ ਦਿੰਦੀ ਵਿਖਾਈ ਦਿੰਦੀ ਹੈ।


