ਦੇਸ਼-ਵਿਦੇਸ਼ਪੰਜਾਬ

ਦੇਸ਼ ’ਚ ਕਰੋਨਾ ਦੇ 3.32 ਲੱਖ ਤੋਂ ਵੱਧ ਨਵੇਂ ਮਾਮਲੇ, 2263 ਮਰੀਜਾਂ ਦੀ ਮੌਤ

ਨਵੀਂ ਦਿੱਲੀ 23 ਅਪ੍ਰੈਲ (ਮਧੂਸਾਰ ਬਿਊਰੋ) ਦੇਸ਼ ’ਚ ਕੋਰਨਾ ਵਾਇਰਸ ਤੇਜੀ ਨਾਲ ਵਧ ਰਿਹਾ ਹੈ। ਦੇਸ਼ ’ਚ ਕੋਰੋਨਾ ਦੇ ਨਵੇਂ-ਨਵੇਂ ਰਿਕਾਰਡ ਬਣ ਰਹੇ ਹਨ। ਕਿਸੇ ਨੇ ਨਹੀਂ ਸੋਚਿਆ ਸੀ ਕਿ ਕੋਰੋਨਾ ਦੀ ਦੂਜੀ ਲਹਿਰ ਇੰਨੀ ਭਿਆਨਕ ਹੋਵੇਗੀ ਕਿ ਇਸ ’ਤੇ ਰੋਕ ਲਗਾਉਣਾ ਮੁਸ਼ਕਲ ਹੋ ਜਾਵੇਗਾ। ਦੇਸ਼ ’ਚ ਪਿਛਲੇ 24 ਘੰਟਿਆਂ ’ਚ ਕੋਰੋਨਾ ਵਾਇਰਸ ਦੇ 3.32.730 ਨਵੇਂ ਮਾਮਲੇ ਸਾਹਮਣੇ ਆਏ ਹਨ। ਉਥੇ ਹੀ ਦੇਸ਼ ’ਚ ਹੁਣ ਕੋਰੋਨਾ ਮਰੀਜਾਂ ਦੀ ਕੁਲ ਗਿਣਤੀ 1,62,63,695 ਪੁੱਜ ਗਈ ਹੈ। ਉਥੇ ਹੀ ਦੇਸ਼ ’ਚ ਇਕ ਦਿਨ ’ਚ ਕੋਰੋਨਾ ਨਾਲ 2,263 ਮਰੀਜਾਂ ਦੀ ਮੌਤ ਹੋ ਗਈ ਹੈ ਜਿਸ ਨਾਲ ਮਿ੍ਰਤਕਾਂ ਦੀ ਗਿਣਤੀ 1,86,920 ’ਤੇ ਪੱਜ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਸ਼ੁੱਕਰਵਾਰ ਤਕ ਦੇ ਅੰਕੜਿਆਂ ਮੁਤਾਬਕ, 24 ਲੱਖ ਤੋਂ ਜ?ਿਆਦਾ ਲੋਕ ਅਜੇ ਵੀ ਕੋਰੋਨਾ ਦੀ ਚਪੇਟ ’ਚ ਹਨ। ਮੰਤਰਾਲੇ ਦੇ ਸਵੇਰੇ 8 ਵਜੇ ਤਕ ਦੇ ਅੰਕੜਿਆਂ ਮੁਤਾਬਕ, 24,28,616 ਲੋਕ ਅਜੇ ਵੀ ਇਸ ਬੀਮਾਰੀ ਦਾ ਇਲਾਜ ਕਰਵਾ ਰਹੇ ਹਨ ਜੋ ਪੀੜਤਾਂ ਦੇ ਕੁਲ ਮਾਮਲਿਆਂ ਦਾ 14.93 ਫੀਸਦੀ ਹੈ ਜਦਕਿ ਕੋਵਿਡ-19 ਤੋਂ ਠੀਕ ਹੋਣਦੀ ਰਾਸ਼ਟਰੀ ਦਰ ਡਿੱਗ ਕੇ 83.92 ਫੀਸਦੀ ਹੋ ਗਈ ਹੈ। ਅੰਕੜਿਆਂ ਮੁਤਾਬਕ, 1,36,48,519 ਲੋਕ ਠੀਕ ਹੋ ਚੁੱਕੇ ਹਨ ਜਦਕਿ ਕੋਰੋਨਾ ਨਾਲ ਹੋਣ ਵਾਲੀ ਮੌਤ ਦਰ ਹੋਰ ਘਟ ਕੇ 1.15 ਫੀਸਦੀ ਹੋ ਗਈ ਹੈ। ਭਾਰਤ ’ਚ ਕੋਵਿਡ-19 ਦੇ ਮਾਮਲੇ ਸੱਤ ਅਗਸਤ ਨੂੰ 20 ਲੱਖ ਤੋਂ ਪਾਰ, 23 ਅਗਸਤ ਨੂੰ 30 ਲੱਖ, ਪੰਜ ਸਤੰਬਰ ਨੂੰ 40 ਲੱਖ ਅਤੇ 16 ਸਤੰਬਰ ਨੂੰ 50 ਲੱਖ ਤੋਂ ਪਾਰ ਚਲੇ ਗਏ ਸਨ।

ਉਥੇ ਹੀ 28 ਸਤੰਬਰ ਨੂੰ 60 ਲੱਖ ਤੋਂ ਪਾਰ, 11 ਅਕਤੂਬਰ ਨੂੰ 70 ਲੱਖ, 29 ਅਕਤੂਬਰ ਨੂੰ 80 ਲੱਖ, 20 ਨਵੰਬਰ ਨੂੰ 90 ਲੱਖ ਤੋਂ ਬਾਰ ਅਤੇ 19 ਦਸੰਬਰ ਨੂੰ ਇਕ ਕਰੋੜ ਤੋਂ ਪਾਰ ਚਲੇ ਗਏ। 19 ਅਪ੍ਰੈਲ ਨੂੰ ਭਾਰਤ 1.50 ਕਰੋੜ ਦੇ ਗੰਭੀਰ ਅੰਕੜਿਆਂ ਨੂੰ ਪਾਰ ਕਰ ਗਿਆ। ਆਈ.ਸੀ.ਐੱਮ.ਆਰ. ਮੁਤਾਬਕ, 22 ਅਪ੍ਰੈਲ ਤਕ 27,44,45,653 ਨਮੂਨਿਆਂ ਦੀ ਜਾਂਚ ਕੀਤੀ ਗਈ।

Leave a Reply

Your email address will not be published. Required fields are marked *