ਪੰਜਾਬਪਟਿਆਲਾ

‘ਸ਼ਹਿਰ ਪਟਿਆਲੇ’ ਵਾਲਾ ਗੀਤਕਾਰ ਗਿੱਲ ਸੁਰਜੀਤ ਦਾ ਦੇਹਾਂਤ

ਪਟਿਆਲਾ 24 ਅਪ੍ਰੈਲ (ਮਧੂਸਾਰ ਬਿਊਰੋ) ਸ਼ਹਿਰ ਪਟਿਆਲਾ ਵਾਲਾ ਮਕਬੂਲ ਗੀਤਕਾਰ ਅਤੇ ਲੇਖਕ ਗਿੱਲ ਸੁਰਜੀਤ ਸਿੰਘ ਦਾ ਅੱਜ ਉਨ੍ਹਾਂ ਦੇ ਗ੍ਰਹਿ ਘੁੰਮਣ ਨਗਰ ਵਿਖੇ ਦੇਹਾਂਤ ਹੋ ਗਿਆ। ਗਿੱਲ ਸੁਰਜੀਤ ਸਿੰਘ (74) ਸਾਲਾਂ ਦੇ ਸਨ, ਜੋ ਕਾਫੀ ਲੰਮੇ ਸਮੇਂ ਤੋਂ ਸਿਹਤਯਾਬ ਨਹੀਂ ਸਨ। ਬੀਤੀ ਰਾਤ ਉਨ੍ਹਾਂ ਦੀ ਸਿਹਤ ਵਿਗੜਨ ਕਾਰਨ ਦੇਹਾਂਤ ਹੋ ਗਿਆ।ਇਹ ਜਾਣਕਾਰੀ ਗਿੱਲ ਸੁਰਜੀਤ ਦੇ ਭਰਾ ਚਰਨਜੀਤ ਸਿੰਘ ਗਿੱਲ ਨੇ ਦਿੱਤੀ। ਗਿੱਲ ਸੁਰਜੀਤ ਸਿੰਘ ਦੇ ਦੇਹਾਂਤ ਨਾਲ ਲੇਖਕ, ਗੀਤਕਾਰਾਂ ਅਤੇ ਗਾਇਕਾਂ ’ਚ ਸੋਗ ਮਨਾਇਆ ਜਾ ਰਿਹਾ ਹੈ। ਗਿੱਲ ਸੁਰਜੀਤ ਸਿੰਘ ਨੇ ਕਵਿਤਾ ਰਾਹੀਂ ਸ਼ੁਰੂਆਤ ਕੀਤੀ ਅਤੇ ਕਈ ਮਕਬੂਲ ਗੀਤ ਲਿਖੇ ਅਤੇ ‘ਸ਼ਹਿਰ ਪਟਿਆਲੇ ਦੇ ਮੁੰਡੇ ਮੁੱਛ ਪੁੱਟ ਗੱਭਰੂ ਨੇ ਸੋਹਣੇ’ ਵਰਗੇ ਮਕਬੂਲ ਗੀਤ ਨੂੰ ਗਾਇਕ ਹਰਦੀਪ ਨੇ ਗਾਇਆ। ਗਾਇਕ ਹਰਦੀਪ ਸਿੰਘ ਤੋਂ ਇਲਾਵਾ ਕਈ ਗਾਇਕਾਂ ਨੇ ਗਿੱਲ ਸੁਰਜੀਤ ਦੇ ਲਿਖੇ ਗੀਤਾਂ ਨੂੰ ਗਾਇਆ ਅਤੇ ਮਕਬੂਲੀਅਤ ਹਾਸਲ ਕੀਤੀ।

ਇਸ ਦੁੱਖ ਦੀ ਘੜੀ ’ਚ ਲੇਖਕ ਗੁਰਭਜਨ ਗਿੱਲ ਅਤੇ ਗਾਇਕ ਪੰਮੀ ਬਾਈ ਨੇ ਆਖਿਆ ਕਿ ਗਿੱਲ ਸੁਰਜੀਤ ਸਿੰਘ ਦੇ ਵਿਛੋੜੇ ਨਾਲ ਜਿਥੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਉਥੇ ਹੀ ਲੇਖਕ, ਗਾਇਕ ਅਤੇ ਸਾਹਿਤ ਸਫਾਂ ਵਿਚ ਵੱਡੀ ਘਾਟ ਹਮੇਸ਼ਾ ਮਹਿਸੂਸ ਹੁੰਦੀ ਰਹੇਗੀ। ਪੰਮੀ ਬਾਈ ਨੇ ਆਖਿਆ ਗਿੱਲ ਸੁਰਜੀਤ ਸਿੰਘ ਕਈ ਲੰਮੇ ਸਮੇਂ ਤੋਂ ਖਾਮੋਸ਼ੀ ਦੇ ਆਲਮ ਵਿਚ ਸੀ। ਅੱਜ ਉਸ ਦੇ ਜਾਣ ਦਾ ਦੁੱਖ ਉਨ੍ਹਾਂ ਵੀਰਾਂ ਨੂੰ ਵੀ ਹੋਵੇਗਾ ਜਿਨਾਂ ਨੇ ਭੰਗੜੇ ਦੇ ਅੰਤਰ ਰਾਸ਼ਟਰੀ ਫਨਕਾਰ ਦਾ ਨਿੱਘ ਮਾਣਿਆ ਹੋਵੇਗਾ। ਉਨ੍ਹਾਂ ਕਿਹਾ ਕਿ ਗਿੱਲ ਸੁਰਜੀਤ ਸਿੰਘ ਪ੍ਰਮਾਤਮਾ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਪ੍ਰਦਾਨ ਕਰਨ।

Leave a Reply

Your email address will not be published. Required fields are marked *