ਪਟਿਆਲਾ

ਮੰਡੀਆਂ ਵਿਚ ਲਗਾਏ ਗੁੰਮਸ਼ੁਦਾ ਕੈਪਟਨ ਅਤੇ ਗੁੰਮਸ਼ੁਦਾ ਸਰਕਾਰ ਦੇ ਪੋਸਟਰ !

ਪਟਿਆਲਾ, 24 ਅਪ੍ਰੈਲ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਯੂਥ ਅਕਾਲੀ ਦਲ ਪਟਿਆਲਾ ਦਿਹਾਤੀ ਦੇ ਪ੍ਰਧਾਨ ਸਤਨਾਮ ਸਿੰਘ ਸੱਤਾ ਪਿਛਲੇ ਕਈ ਦਿਨਾਂ ਤੋਂ ਮੰਡੀਆਂ ਵਿਚ ਡਟੇ ਹੋਏ ਹਨ ਅਤੇ ਲਗਾਤਾਰ ਕਿਸਾਨਾ ਦੇ ਹੱਕ ਵਿਚ ਅਵਾਜ਼ ਬੁਲੰਦ ਕਰਰਹੇ ਹਨ, ਪਰ ਜਦੋਂ ਪ੍ਰਸਾਸ਼ਨ ਅਤੇ ਸਰਕਾਰ ਵੱਲੋਂ ਕਿਸਾਨਾ ਦੀ ਕੋਈ ਸੁਣਵਾਈ  ਨਹੀਂ ਕੀਤੀ ਜਾ ਰਹੀ ਤਾਂ ਅੱਜ ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਮੰਡੀਆਂ ਵਿਚ ਪੋਸਟਰ ਹੀ ਲਗਾ ਦਿੱਤੇ। ਜਿਸ ’ਤੇ ਸਾਫ ਤੌਰ ਜਿਥੇ ਕਿਸਾਨਾ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਜਵਾਬ ਮੰਗਿਆ ਗਿਆ ਹੈ, ਉਥੇ ਕਣਕ ਦੀ ਖਰੀਦਦਾਰੀ ਵਰਗੇ ਅਹਿਮ ਮੁੱਦੇ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਗਾਇਬ ਰਹਿਣ, ਸਰਕਾਰੀ ਅਫਸਰਾਂ ਅਤੇ ਰਾਜਸੀ ਆਗੂਆਂ ਦੀ ਗੈਰ ਹਾਜ਼ਰੀ ਨੂੰ ਦਰਸਾਉਂਦੇ ਹੋਏ ਪੋਸਟਰਾਂ ਵਿਚ ਗੁੰਮਸ਼ੁਦਾ ਕੈਪਟਨ ਅਤੇ ਗੁੰਮਸ਼ੁਦਾ ਸਰਕਾਰ ਬਾਰੇ ਲਿਖਿਆ ਗਿਆ ਹੈ ਅਤੇ ਨਾਲ ਹੀ ਪ੍ਰਧਾਨ ਸੱਤਾ ਨੇ ਐਲਾਨ ਕੀਤਾ ਕਿ ਜਦੋਂ ਤੱਕ ਕਿਸਾਨਾ ਨੂੰ ਫਸਲਾਂ ਖਰੀਦ ਦੇ ਘਰਾਂ ਨੂੰ ਨਹੀਂ ਭੇਜਿਆ ਜਾਂਦਾ ਉਦੋਂ ਤੱਕ ਯੂਥ ਅਕਾਲੀ ਦਲ ਦੇ ਆਗੂ ਵੀ ਮੰਡੀਆਂ ਵਿਚ ਹੀ ਰਹਿਣਗੇ ਅਤੇ ਕਿਸਾਨਾ ਦਾ ਹਰ ਮੋਰਚੇ ’ਤੇ ਡੱਟ ਕੇ ਸਾਥ ਦੇਣਗੇ।

ਪ੍ਰਧਾਨ ਸੱਤਾ ਨੇ ਕਿਹਾ ਕਿ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਕਿਸਾਨਾ ਦੀ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਮੰਡੀਆ ਵਿਚ ਰੁਲ ਰਹੀ ਹੈ ਅਤੇ ਸਰਕਾਰ ਕੋਈ ਪ੍ਰਬੰਧ ਕਰਨ ਦੀ ਬਜਾਏ ਗਲਤ ਆਂਕੜੇ ਪੇਸ਼ ਕਰਕੇ ਗੁੰਮਰਾਹਕੁੰਨ ਪ੍ਰਚਾਰ ਕਰ ਰਹੀ ਹੈ। ਕਿਸਾਨ ਪਿਛਲੇ 15 ਦਿਨਾਂ ਤੋਂ ਮੰਡੀਆਂ ਵਿਚ ਰੁਲ ਰਹੇ ਹਨ, ਨਾ ਮੰਡੀਆਂ ਵਿਚ ਬਾਰਦਾਨਾ ਪਹੁੰਚ ਰਿਹਾ ਹੈ ਅਤੇ ਨਾ ਹੀ ਲਿਫਟਿੰਗ ਹੋ ਰਹੀ ਹੈ। ਸਭ ਤੋਂ ਹਾਸੋ ਹੀਣੀ ਗੱਲ ਇਹ ਹੈ ਕਿ ਸਰਕਾਰੀ ਨੁਮਾਇੰਦੇ ਆਪਣੀਆਂ ਨਾਲਾਇਕੀਆਂ ਨੂੰ ਛੁਪਾਉਣ ਦੇ ਲਈ ਇਹ ਦਰਸਾ ਰਹੇ ਹਨ ਕਿ ਮੰਡੀਆਂ ਵਿਚ ਤਰਪਾਲਾਂ ਪਹੁੰਚਾ ਦਿੱਤੀਆਂ ਗਈਆਂ ਹਨ। ਪ੍ਰਧਾਨ ਸੱਤਾ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਕੋਈ ਸਵਾਲ ਪੁਛੇ ਕਿ ਜਦੋਂ 15 ਅਪ੍ਰੈਲ ਤੱਕ ਕਣਕ ਦੀ ਵਾਢੀ ਦਾ 90 ਫੀਸਦੀ ਕੰਮ ਪੁਰਾ ਹੋ ਚੁੱਕਿਆ ਸੀ ਤਾਂ ਫੇਰ ਖਰੀਦ ਕਿਉਂ ਨਹੀਂ ਕੀਤੀ ਕਿ ਅਤੇ 23 ਅਪ੍ਰੈਲ ਨੂੰ ਜਾ ਕੇ ਕਣਕ ਦੀ ਖਰੀਦ ਦੀ ਨਾਲਾਇਕੀ ਨੂੰ ਛੁਪਾਉਣ ਲਈ ਤਿਰਪਾਲਾਂ ਦੇਣ ਦੀਆਂ ਗੱਲਾਂ ਆਖਣ ਤੋਂ ਵੱਧ ਵੱਡੀ ਸਰਮਨਾਕ ਗੱਲ ਹੋਰ ਕੀ ਹੋ ਸਕਦੀ ਹੈ। ਇਸ ਮੌਕੇ ਜੈਮਲ ਸਿੰਘ ਮੰਟਾ ਹਸਨਪੁਰ ਅਤੇ ਅਮਰਿੰਦਰ ਸਿੰਘ ਗੱਗੂ ਵੀ ਉਨ੍ਹਾਂ ਦੇ ਨਾਲ ਸਨ। ਫੋਟੋ ਕੈਪਸ਼ਨ:ਯੂਥ ਅਕਾਲੀ ਦਲ ਪਟਿਆਲਾ ਦਿਹਾਤੀ ਦੇ ਪ੍ਰਧਾਨ ਸਤਨਾਮ ਸਿੰਘ ਸੱਤਾ ਮੰਡੀਟਆਂ ਵਿਚ ਗੁੰਮਸ਼ੁਦਾ ਕੈਪਟਨ ਅਤੇ ਗੁੰਮਸ਼ੁਦਾ ਸਰਕਾਰ ਦੇ ਪੋਸਟਰ ਲਗਾਉਂਦੇ ਹੋਏ। 

Leave a Reply

Your email address will not be published. Required fields are marked *