ਪਟਿਆਲਾ

38ਵੇਂ ਦਿਨ ਵੀ ਟਾਵਰ ’ਤੇ ਡਟੇ ਰਹੇ ਬੇਰੁਜਗਾਰ ਈ.ਟੀ.ਟੀ. ਟੈਟ ਪਾਸ ਅਧਿਆਪਕ

ਪਟਿਆਲਾ 27 ਅਪ੍ਰੈਲ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਰੁਜਗਾਰ ਦੀ ਮੰਗ ਨੂੰ ਲੈ ਕੇ ਬੀ.ਐੱਸ.ਐੱਨ.ਐਲ ਟਾਵਰ ਤੇ ਲਗਾਤਾਰ 38 ਦਿਨਾਂ ਤੋਂ ਭੁੱਖੇ ਪਿਆਸੇ ਦੋਵੇਂ ਬੇਰੁਜਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕ ਡਟੇ ਹੋਏ ਹਨ । ਲਗਾਤਾਰ ਭੁੱਖੇ ਪਿਆਸੇ ਰਹਿਣ ਕਾਰਨ ਦੋਵੇਂ  ਬੇਰੁਜ਼ਗਾਰ ਅਧਿਆਪਕਾਂ ਦੀ ਸਰੀਰਕ ਹਾਲਤ ਦਿਨ ਬ ਦਿਨ ਵਿਗੜਦੀ ਜਾ ਰਹੀ ਹੈ । ਹਰਜੀਤ ਮਾਨਸਾ ਦੇ ਹੱਥਾਂ ਦੀ ਚਮੜੀ ਤੇ ਸੁਰਿੰਦਰਪਾਲ ਗੁਰਦਾਸਪੁਰ ਦੀ ਪੈਰਾਂ ਦੀ ਚਮੜੀ ਉਖੜਨ ਲੱਗੀ ਹੋਈ ਹੈ । ਦੋਵੇਂ ਬੇਰੁਜਗਾਰ ਅਧਿਆਪਕਾਂ ਦੀ ਚਮੜੀ ਦਾ ਉਖਡ੍ਹਨਾ ਲਗਾਤਾਰ ਵਧਦਾ ਜਾ ਰਿਹਾ ਹੈ । ਦੋਵੇਂ ਬੇਰੁਜਗਾਰ ਅਧਿਆਪਕਾਂ ਦੇ ਭੁੱਖੇ ਪਿਆਸੇ ਰਹਿਣ ਕਾਰਨ ਨਾ ਤਾਂ ਠੀਕ ਤਰੀਕੇ ਨਾਲ ਬੋਲਿਆ ਜਾ ਰਿਹਾ ਨਾ ਠੀਕ ਤਰੀਕੇ ਨਾਲ ਖੜ੍ਹਿਆ ਤੇ ਤੁਰਿਆ ਜਾ ਰਿਹਾ ਹੈ ।

ਇਸ ਮੌਕੇ ਹਰਜੀਤ ਮਾਨਸਾ ਤੇ ਸੁਰਿੰਦਰਪਾਲ ਗੁਰਦਾਸਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇੱਕ ਪਾਸੇ ਤਾਂ 16 ਲੱਖ   ਨੌਕਰੀਆਂ ਦੀ ਬਿਆਨਬਾਜ਼ੀ ਕਰਕੇ ਬੇਰੁਜਗਾਰਾਂ ਨਾਲ ਮਜਾਕ ਕੀਤਾ ਜਾ ਰਿਹਾ ਹੈ । ਪਰ ਦੂਜੇ ਪਾਸੇ ਹਜ਼ਾਰਾਂ ਦੀ ਗਿਣਤੀ ਵਿੱਚ ਈ.ਟੀ.ਟੀ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਪੰਜਾਬ ਸਰਕਾਰ ਦੀਆਂ ਰੋਜ਼ਗਾਰ ਮਾਰੂ ਨੀਤੀਆਂ ਕਾਰਨ ਸੜਕਾਂ ਤੇ ਰੁਲ ਰਹੇ ਹਨ । ਮੁੱਖ ਮੰਤਰੀ ਦੀ ਰਿਹਾਇਸ਼ ਕੋਲ ਜਾਂ ਸਿੱਖਿਆ ਮੰਤਰੀ ਦੀ ਰਿਹਾਇਸ਼ ਕੋਲ ਜਦੋਂ ਵੀ ਰੁਜ਼ਗਾਰ ਮੰਗਣ ਲਈ ਗਏ ਤਾਂ ਸਰਕਾਰ ਵੱਲੋਂ ਡਾਂਗਾਂ ਨਾਲ ਉਨ੍ਹਾਂ ਤੇ ਤਸੱਦਦ ਢਾਇਆ ਗਿਆ ।    

Leave a Reply

Your email address will not be published. Required fields are marked *