ਐਨਐਚਐਮ ਕਰਮਚਾਰੀਆਂ ਦੀ ਤਨਖਾਹ ਨੁੰ 6ਵੇਂ ਪੇ ਵਿੱਤ ਕਮਿਸਨ ਦੀਆਂ ਸਿਫਾਰਸਾਂ ਅਨੁਸਾਰ ਰੈਗੂਲਰ ਕਰੇ : ਅਮਰਜੀਤ ਸਿੰਘ
ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਸਿਹਤ ਵਿਭਾਗ ਦੇ ਨੈਸਨਲ ਹੈਲਥ ਮਿਸਨ ਅਧੀਨ ਕੰਮ ਕਰਦੇ 9000 ਦੇ ਕਰੀਬ ਠੇਕਾ ਕਰਮਚਾਰੀ ਜਿਸ ਵਿੱਚ ਆਉਟਸੋਰਸ ਕਰਮਚਾਰੀ ਵੀ ਸਾਮਿਲ ਹਨ। ਇਹ ਕਰਮਚਾਰੀ ਪਿਛਲੇ ਕਈ ਸਾਲਾਂ ਤੋਂ ਸਿਹਤ ਵਿਭਾਗ ਵਿੱਚ ਬਹੁਤ ਹੀ ਘੱਟ ਤਨਖਾਹ ਤੇ ਸੇਵਾਵਾਂ ਦੇ ਰਹੇ ਹਨ ਅਤੇ ਆਪਣੀਆਂ ਜਾਨ ਜੋਖਿਮ ਵਿੱਚ ਪਾ ਕੇ ਕਰੋਨਾਂ ਦੀ ਜੰਗ ਪੂਰੀ ਤਨਦੇਹੀ ਨਾਲ ਲੜ ਰਹੇ ਹਨ।
ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਨੈਸਨਲ ਹੈਲਥ ਮਿਸਨ ਦੇ ਸੂਬਾ ਪ੍ਰਧਾਨ ਅਮਰਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਇਨਾਂ ਠੇਕਾ ਕਰੋਨਾ ਯੋਧਿਆਂ ਨੇ ਪੰਜਾਬ ਸਰਕਾਰ ਖਿਲਾਫ ਰੈਗੂਲਰ ਦੀ ਮੰਗ ਨੁੰ ਲੈ ਕੇ ਹੜਤਾਲ ਦਾ ਬਿਗਲ ਵਜਾਇਆ ਹੋਇਆ ਹੈ। ਇਨਾਂ ਕਰਮਚਾਰੀਆਂ ਨੇ ਮਿਤੀ 27 ਅਪ੍ਰੈਲ ਨੁੰ ਪੰਜਾਬ ਸਰਕਾਰ ਨੁੰ ਚੇਤਾਵਨੀ ਦੇ ਰੂਪ ਵਿੱਚ ਇੱਕ ਦਿਨ ਦੀ ਸਾਂਕੇਤਕ ਹੜਤਾਲ ਕੀਤੀ ਸੀ ਅਤੇ ਹੁਣ ਇਹ ਠੇਕਾ ਕਰੋਨਾਂ ਯੋਧੇ ਮਿਤੀ 4 ਮਈ 2021 ਤੋਂ ਐਮਰਜੈਸੀ ਸੇਵਾਵਾਂ,ਵੈਕਸੀਨੇਸਨ,ਸੈਂਪਲਿੰਗ,ਰਿਪੋਰਟਿੰਗ ਆਦਿ ਬੰਦ ਕਰਕੇ ਅਣਮਿੱਥੇ ਸਮੇਂ ਲਈ ਹੜਤਾਲ ਕੀਤੀ ਜਾਵੇਗੀ।ਇਨਾਂ ਕਰਮਚਾਰੀਆਂ ਨੇ ਫੈਸਲਾ ਲਿਆ ਹੈ ਕਿ ਜਦੋਂ ਤੱਕ ਪੰਜਾਬ ਸਰਕਾਰ ਇਨਾਂ ਕਰਮਚਾਰੀਆਂ ਦੀਆਂ ਸੇਵਾਵਾਂ ਰੈਗੂਲਰ ਕਰਨ ਦਾ ਨੋਟੀਫਿਕੇਸਨ ਜਾਰੀ ਨਹੀ ਕਰਦੀ ਤੱਦ ਤੱਕ ਹੜਤਾਲ ਵਾਲੀ ਦਰੀ ਤੋਂ ਨਹੀ ਉੱਠਣਗੇ। ਪੰਜਾਬ ਸਰਕਾਰ ਜੁਲਾਈ ਮਹੀਨੇ 6ਵਾਂ ਪੇ ਵਿੱਤ ਕਮੀਸਨ ਲਾਗੂ ਕਰਨ ਜਾ ਰਹੀ ਹੈ।ਪੰਜਾਬ ਦੇ ਵੱਖ ਵੱਖ ਵਿਭਾਗਾਂ ਵਿੱਚ ਰਾਜ ਅਤੇ ਕੇਂਦਰੀ ਸਕੀਮਾਂ ਤਹਿਤ ਬਹੁਤ ਸਾਰੇ ਕਰਮਚਾਰੀ ਠੇਕੇ ਤੇ ਅਤੇ ਆਉਟਸੋਰਸ ਏਜੰਸੀਆਂ ਰਾਹੀ ਸੇਵਾਵਾਂ ਨਿਭਾ ਰਹੇ ਹਨ।ਤਨਖਾਹਾਂ ਘੱਟ ਹੋਣ ਕਾਰਨ ਉਕਤ ਕਰਮਚਾਰੀ ਠੇਕਾ ਮੁਲਾਜਮ ਹੋਣ ਕਾਰਨ ਘੱਟ ਤਨਖਾਹਾਂ ਤੇ ਕੰਮ ਕਰਨ ਦੀ ਮਾਰ ਦਾ ਨਾਲ ਨਾਲ ਮੋਜੂਦੇ ਸਮੇਂ ਵਿੱਚ ਲੱਕ ਤੋੜਵੀਂ ਮਹਿੰਗਾਈ ਦੀ ਮਾਰ ਵੀ ਸਹਿਰ ਰਹੇ ਹਨ।ਇਨਾਂ ਠੇਕਾ ਕਰਮਚਾਰੀਆਂ ਨੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੁੰ ਵਾਰ ਵਾਰ ਬੇਨਤੀਆਂ ਕੀਤੀਆਂ ਹਨ ਪਰੰਤੂ ਵਿਭਾਗ ਵੱਲੋਂ ਅਜੇ ਤੱਕ ਕਰਮਚਾਰੀਆਂ ਦੇ ਹਾਲਾਤਾਂ ਨੁੰ ਸੁਧਾਰਨ ਸਬੰਧੀ ਕੋਈ ਫੈਸਲ ਨਹੀ ਲਿੱਤਾ ਗਿਆ।ਇੰਝ ਜਾਪਦਾ ਹੈ ਕਿ ਪੰਜਾਬ ਸਰਕਾਰ ਕਰੋਨਾ ਦੀ ਮਹਾਂਮਾਰੀ ਦੀ ਜੰਗ ਵਿੱਚਕੰਮ ਕਰ ਰਹੇ ਠੇਕਾ ਮੁਲਾਜਮਾਂ ਦਾ ਢਿੱਡ ਕੇਵਲ ਮਿੱਠੀਆਂ ਗੋਲੀਆਂ ਅਤੇ ਲੋਲੀਪੋਪ ਦੇ ਕੇ ਹੀ ਭਰਨਾ ਚਾਹੁੰਦਾ ਹੈ ।ਕੋਵਿਡ ਦੋਰਾਨ ਬਹੁਤ ਸਾਰੇ ਕਰਮਚਾਰੀ ਕੋਰਨਾ ਪੋਜਿਟਿਵ ਵੀ
ਹੋਏ ਹਨ ਅਤੇ ਕਰੋਨਾ ਦੇ ਕਾਰਨ ਕਈਆਂ ਦੀ ਜਾਨ ਵੀ ਜਾ ਚੁੱਕੀ ਹੈ।ਐਨ ਐਚ ਐਮ ਜਥੇਬੰਦੀ ਵੱਲੋਂ ਪੰਜਾਬ ਸਰਕਾਰ ਨੁੰ ਆਖਰੀ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਤੁਰੰਤ 6ਵੇਂ ਵਿੱਤ ਕਮੀਸਨ ਦੀਆਂ ਸਿਫਾਰਿਸਾਂ ਦਾ ਲਾਭ ਠੇਕਾ ਕਰਮਚਾਰੀਆਂ ਨੁੰ ਦੇਣ ਸਬੰਧੀ ਖਰੜਾ ਤੁਰੰਤ ਪਾਸ ਕਰੇ ਅਤੇ ਰੈਗੂਲਰ ਮੁਲਾਜਮਾਂ ਦੇ ਨਾਲ ਇੱਕ ਜੁਲਾਈ ਤੋਂ ਇਸ ਦੀ ਅਦਾਇਗੀ ਕਰੇ।ਇਸ ਦੇ ਨਾਲ ਹੀ ਮਾਣਯੋਗ ਮੁੱਖ ਮੰਤਰੀ ਪੰਜਾਬ ਜੀ ਨੁੰ ਉਨਾਂ ਦੇ ਆਪਣੇ ਮੁੰਹ ਦੇ ਸਬਦ ਜੋ ਕਿ ਪਿਛਲੀ ਕੋਵਿਡ ਲੜਾਈ ਦੋਰਾਨ ਬੋਲੇ ਗਏ ਸਨ ਕਿ ਕਰੋਨਾ ਦੀ ਜੰਗ ਜਿੱਤਣ ਤੋਂ ਬਾਅਦ ਸਮੁੱਚੇ ਠੇਕਾ ਕਰਮਚਾਰੀਆਂ ਨੂੰ ਰੈਗੂਲਰ ਕਰਨ ਦਾ ਬਣਦਾ ਇਨਾਮ ਦਿੱਤਾ ਜਾਵੇਗਾ।ਇਹ ਗੱਲ ਯਾਦ ਕਰਵਾਉਣੇ ਹੋਏ ਇਨਾਂ ਕਰਮਚਾਰੀਆਂ ਨੁੰ ਤੁਰੰਤ ਰੈਗੂਲਰ ਕਰਨ ਦੀ ਮੰਗ ਕੀਤੀ ਜਾਂਦੀ ਹੈ ਤਾਂ ਜੋ ਕਰੋਨਾਂ ਦੀ ਮਾਰੂ ਦੁਜ਼ੀ ਲਹਿਰ ਦਾ ਖਾਤਮਾ ਕਰਨ ਵਿੱਚ ਇਹ ਠੇਕਾ ਮੁਲਾਜਮ ਜੰਗੀ ਪੱਧਰ ਤੇ ਲੜਦੇ ਹੋਏ ਪੂਰੀ ਤਨਦੇਹੀ ਅਤੇ ਸੱਚੇ ਦਿਲੋਂ ਪੰਜਾਬ ਸਰਕਾਰ ਦਾ ਸਾਥ ਦੇ ਸਕਣ।

