ਪਟਿਆਲਾ

ਆਪ ਦੇ ਕਈ ਸਰਗਰਮ ਵਰਕਰ ਪਰਿਵਾਰਾਂ ਸਮੇਤ ਅਕਾਲੀ ਦਲ ਵਿਚ ਸਾਮਲ

ਸੱਤਾ ਤੇ ਪੈਸੇ ਦੀ ਲਾਲਸਾ ਰੱਖਣ ਵਾਲੇ ਆਪ ਆਗੂ ਪੰਜਾਬ ਦਾ ਕਦੇ ਭਲਾ ਨਹੀਂ ਕਰ ਸਕਦੇ : ਚੰਦੂਮਾਜਰਾ
ਪਟਿਆਲਾ, 17 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)
ਵਿਧਾਨ ਸਭਾ ਹਲਕਾ ਸਨੌਰ ਅੰਦਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਲੋਂ ਸਤਾਏ ਅਤੇ ਅਣਗੌਲੇ ਆਗੂਆਂ ਅਤੇ ਸਰਗਰਮ ਵਰਕਰਾਂ ਵਲੋਂ ਪਾਰਟੀਆਂ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।
ਸਥਾਨਕ ਰਣਜੀਤ ਨਗਰ ਵਿਖੇ ਅਕਾਲੀ ਦਲ ਦੇ ਹੋਏ ਭਰਵੇਂ ਚੋਣ ਜਲਸੇ ਦੌਰਾਨ ਆਮ ਆਦਮੀ ਪਾਰਟੀ ਦੇ ਸਰਗਰਮ ਵਰਕਰ ਮਹਿੰਦਰ ਭਾਰਦਵਾਜ, ਕ੍ਰਿਸ਼ਨ ਸਿੰਘ, ਮਾਸਟਰ ਵੀਰਭਾਨ ਆਪਣੇ ਪਰਿਵਾਰਾਂ ਅਤੇ ਸੈਂਕੜੇ ਸਮਰਥਕਾਂ ਸਮੇਤ ਅਕਾਲੀ ਦਲ ਵਿਚ ਸ਼ਾਮਲ ਹੋ ਗਏ।

ਆਪ ਵਰਕਰਾਂ ਦਾ ਅਕਾਲੀ ਦਲ ਵਿਚ ਸ਼ਾਮਲ ਹੋਣ ‘ਤੇ ਸਵਾਗਤ ਕਰਦਿਆਂ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਆਖਿਆ ਕਿ ਪੰਜਾਬ ਦੇ ਸੂਝਵਾਨ ਲੋਕ ਆਮ ਆਦਮੀ ਪਾਰਟੀ ਦੀਆਂ ਕੋਝੀਆਂ ਚਾਲਾਂ ਤੋਂ ਚੰਗੀ ਤਰ੍ਹਾਂ ਜਾਣੂ ਹੋ ਚੁੱਕੇ ਹਨ। ਸੱਤਾ ਅਤੇ ਪੈਸੇ ਦੀ ਲਾਲਸਾ ਰੱਖਣ ਵਾਲੇ ਆਗੂ ਪੰਜਾਬ ਦਾ ਕਦੇ ਕੁਝ ਨਹੀਂ ਸੰਵਾਰ ਸਕਦੇ। ਚੰਦੂਮਾਜਰਾ ਨੇ ਹੋਰ ਆਖਿਆ ਕਿ ਆਮ ਲੋਕਾਂ ਦੀ ਪਾਰਟੀ ਦਾ ਢਿੰਡੋਰਾ ਪਿੱਟਣ ਵਾਲੇ ਆਪ ਆਗੂਆਂ ਦਾ ਚਿਹਰਾ ਨੰਗਾ ਹੋ ਚੁੱਕਿਆ ਹੈ ਅਤੇ ਸਾਫ ਹੋ ਗਿਆ ਹੈ ਕਿ ਅਰਵਿੰਦ ਕੇਜਰੀਵਾਲ ਹੁਣ ਦਿੱਲੀ ਨੂੰ ਰੋਲਣ ਮਗਰੋਂ ਪੰਜਾਬ ਨੂੰ ਰੋਲਣ ਲਈ ਪੰਜਾਬ ਦਾ ਮੁੱਖ ਮੰਤਰੀ ਬਣਨ ਦਾ ਸੁਪਨਾ ਲੈ ਰਿਹੈ। ਉਨ੍ਹਾਂ ਆਖਿਆ ਕਿ ਪੰਜਾਬ ਦੀਆਂ ਕੋਝੀਆਂ ਚਾਲਾਂ ਨੂੰ ਸਮਝ ਚੁੱਕੇ ਹਨ ਅਤੇ ਇਨ੍ਹਾਂ ਨੂੰ ਮੂੰਹ ਨਹੀਂ ਲਗਾਉਣੇ। ਪਿਛਲੇ ਕੁਝ ਸਮੇਂ ਅੰਦਰ ਹੀ ਆਪ ਦੇ ਕਹਿੰਦੇ ਕਹਾਉਂਦੇ ਆਗੂ ਅਤੇ ਵਰਕਰ ਜਿਸ ਤਰ੍ਹਾਂ ਪਾਰਟੀ ਛੱਡ ਚੁੱਕੇ ਹਨ, ਇਸ ਤੋਂ ਸਾਫ਼ ਹੋ ਗਿਆ ਹੈ ਕਿ ਆਪ ਦੇ ਦਿੱਲੀ ਤੋਂ ਆਏ ਚਾਰ ਕੁ ਆਗੂ ਹੀ ਪੰਜਾਬ ਉਤੇ ਕਬਜ਼ਾ ਕਰਨਾ ਚਾਹੁੰਦੇ ਹਨ, ਜੋ ਪੰਜਾਬ ਦੇ ਲੋਕ ਹਰਗਿਜ਼ ਬਰਦਾਸ਼ਤ ਨਹੀਂ ਕਰਨਗੇ।
ਹਲਕੇ ਤੋਂ ਆਪ ਉਮੀਦਵਾਰ ‘ਤੇ ਨਿਸ਼ਾਨਾ ਲਗਾਉਂਦਿਆਂ ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਅਕਾਲੀ ਦਲ ਨੂੰ ਪਿੱਠ ਦੇ ਕੇ ਆਪ ਦੇ ਕਨ੍ਹੇੜੇ ਚੜੀ ਹਲਕੇ ਤੋਂ ਆਪ ਦੀ ਉਮੀਦਵਾਰ ਦੀ ਹਰ ਇਕ ਖੇਤਰ ਅੰਦਰ ਸਿਫਰ ਰਹੀ ਕਾਰਗੁਜ਼ਰੀ ਤੋਂ ਲੋਕ ਚੰਗੀ ਤਰ੍ਹਾਂ ਜਾਣੂ ਹਨ, ਇਸ ਲਈ ਹਲਕੇ ਦੇ ਸੂਝਵਾਨ ਵੋਟਰ ਇਸ ਨੂੰ ਮੂੰਹ ਨਹੀਂ ਲਗਾਉਣਗੇ ਅਤੇ ਆਪਣੀ ਮਾਤ ਪਾਰਟੀ ਅਕਾਲੀ ਦਲ ਦੀ ਪਿੱਠ ‘ਚ ਛੁਰਾ ਖੋਬਣ ਦੀ ਸਜ਼ਾ ਜ਼ਮਾਨਤ ਜਬਤ ਕਰਵਾ ਕੇ ਦੇਣਗੇ।
ਇਸ ਮੌਕੇ ਚੇਅਰਮੈਨ ਰਣਬੀਰ ਸਿੰਘ ਪੂੰਨੀਆ, ਦੇਬ ਸਿੰਘ ਰੰਘਰੇਟਾ, ਬਲਵਿੰਦਰ ਸਿੰਘ ਬਿੰਦਾ, ਬੀਬੀ ਹਰਪ੍ਰੀਤ ਕੌਰ, ਸਾਬਕਾ ਸਰਪੰਚ ਕੁਲਵਿੰਦਰ ਕੌਰ, ਪੰਚ ਸੁਖਜੀਤ ਸਿੰਘ, ਸੁਖਜੰਟ ਸਿੰਘ, ਰਾਮ ਸਿੰਘ, ਅਮਰੀਕ ਸਿੰਘ ਸਰਪੰਚ ਹਸਨਪੁਰ, ਅਰਮਜੀਤ ਸਿੰਘ ਹਸਨਪੁਰ, ਰਾਜਾ ਤੁੜ, ਭੁਪਿੰਦਰ ਸਿੰਘ ਗਿੱਲ ਬੰਟੂ, ਜਸਵੀਰ ਸਿੰਘ, ਮਹਿਲਾ ਆਗੂ ਜਸਵਿੰਦਰ ਕੌਰ, ਜੋਗਿੰਦਰ ਸਿੰਘ ਵੀ ਹਾਜ਼ਰ ਸਨ।

Leave a Reply

Your email address will not be published. Required fields are marked *