ਕੇਂਦਰੀ ਜੇਲ੍ਹ ਪਟਿਆਲਾ ’ਚ ਭੱਜੇ ਤਿੰਨ ਕੈਦੀਆਂ ’ਚੋਂ ਧਿਆਨਾ ਕਾਬੂ
ਪਟਿਆਲਾ, 6 ਮਈ (ਮਧੂਸਾਰ ਬਿਊਰੋ) ਕੇਂਦਰੀ ਜੇਲ੍ਹ ਪਟਿਆਲਾ ਵਿੱਚ ਪਿਛਲੇ ਦਿਨੀਂ ਫ਼ਰਾਰ ਹੋਏ ਤਿੰਨ ਵਿਚੋਂ ਇਕ ਕੈਦੀ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ। ਇੰਦਰਜੀਤ ਸਿੰਘ ਉਰਫ ਧਿਆਨਾ ਨੂੰ ਪਟਿਆਲਾ ਤੇ ਕਪੂਰਥਲਾ ਪੁਲੀਸ ਦੇ ਸਾਂਝੇ ਅਪ੍ਰੇਸ਼ਨ ਦੌਰਾਨ ਕਾਬੂ ਕੀਤਾ ਗਿਆ ਹੈ। ਉਸ ਦੀ ਗਿ੍ਰਫਤਾਰੀ ਕਪੂਰਥਲਾ ਨੇੜਿਓਂ ਹੋਈ ਹੈ। ਪਟਿਆਲਾ ਦੇ ਐੱਸਐੱਸਪੀ ਵਿਕਰਮਜੀਤ ਦੁੱਗਲ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਧਿਆਨਾ ਨੂੰ ਨਸ਼ਾ ਤਸਕਰੀ ਦੇ ਦੋ ਕੇਸਾਂ ਵਿਚੋਂ ਦਸ-ਦਸ ਸਾਲ ਅਤੇ ਇਕ ਕੇਸ ਵਿੱਚ ਪੰਜ ਸਾਲ ਦੀ ਸਜ਼ਾ ਹੋਈ ਹੋਈ ਹੈ, ਜਿਸ ਵਿੱਚੋਂ ਉਸ ਨੇ ਕਾਫੀ ਸਜਾ ਕੱਟ ਲਈ ਹੈ। ਧਿਆਨੇ ਦੇ ਨਾਲ ਜਿਹੜੇ ਦੋ ਹੋਰ ਕੈਦੀ ਫਰਾਰ ਹੋਏ ਸਨ, ਉਨ੍ਹਾਂ ਵਿਚੋਂ ਸ਼ੇਰ ਸਿੰਘ ਯੂਕੇ ਤੋਂ ਵਿਸੇਸ਼ ਸਮਝੌਤੇ ਤਹਿਤ ਤਬਦੀਲ ਹੋ ਕੇ ਭਾਰਤ ਆਇਆ ਸੀ। ਉਸ ਨੂੰ ਯੂਕੇ ਦੀ ਅਦਾਲਤ ਨੇ 22 ਸਾਲ ਦੀ ਸਜਾ ਸੁਣਾਈ ਹੈ, ਜਦਕਿ ਤੀਜਾ ਜਸਪ੍ਰੀਤ ਸਿੰਘ ਕਤਲ ਕੇਸ ‘ਚ ਹਵਾਲਾਤੀ ਵਜੋਂ ਬੰਦ ਸੀ।

