ਕੋਮ਼ਾਤ੍ਰੀਦੇਸ਼-ਵਿਦੇਸ਼ਪੰਜਾਬ

ਦੇਸ਼ ’ਚ ਆਕਸੀਜਨ ਸੰਕਟ ! ਤੀਜੀ ਲਹਿਰ ਨਾਲ ਨਜਿੱਠਣ ਲਈ ਕੇਂਦਰ ਰੱਖੇ ਤਿਆਰੀ !

ਨਵੀਂ ਦਿੱਲੀ 6 ਮਈ (ਮਧੂਸਾਰ ਬਿਊਰੋ) ਕੋਰੋਨਾ ਦੀ ਦੂਜੀ ਲਹਿਰ ਨਾਲ ਦੇਸ਼ ’ਚ ਹਾਲਾਤ ਕਾਫੀ ਖਰਾਬ ਹਨ। ਦੇਸ਼ ’ਚ ਬੀਤੇ 24 ਘੰਟਿਆਂ ’ਚ ਚਾਰ ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਇਸ ਵਿਚਕਾਰ ਦੇਸ਼ ’ਚ ਆਕਸੀਜਨ ਸੰਕਟ ਵੀ ਲਗਾਤਾਰ ਵਧਦਾ ਜਾ ਰਿਹਾ ਹੈ। ਦਿੱਲੀ ’ਚ ਆਕਸੀਜਨ ਦੀ ਘਾਟ ਸਭ ਤੋਂ ਜ਼ਿਆਦਾ ਹੈ। ਦਿੱਲੀ ’ਚ ਆਕਸੀਜਨ ਦੀ ਘਾਟ ’ਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਜੇਕਰ ਹੁਣ ਤੋਂ ਹੀ ਤਿਆਰੀ ਕਰੋਗੇ ਤਾਂ ਹੀ ਕੋਰੋਨਾ ਦੀ ਤੀਜੀ ਲਹਿਰ ਦਾ ਸਾਹਮਣਾ ਕਰ ਸਕੋਗੇ।

ਸੁਪਰੀਮ ਕੋਰਟ ਨੇ ਕੇਂਦਰ ਨੂੰ ਕਿਹਾ ਕਿ ਤੀਜੀ ਲਹਿਰ ’ਚ ਬੱਚਿਆਂ ਨੂੰ ਲਾਗ ਦੀ ਬੀਮਾਰੀ ਦਾ ਖਤਰਾ ਜ?ਿਆਦਾ ਹੋ ਸਕਦਾ ਹੈ। ਅਜਿਹੇ ’ਚ ਬੱਚਿਆਂ ਦੀ ਵੈਕਸੀਨੇਸ਼ਨ ’ਤੇ ਵੀ ਸਰਕਾਰ ਧਿਆਨ ਦੇਵੇ। ਕੋਰਟ ਨੇ ਕਿਹਾ ਕਿ ਜੇਕਰ ਬੱਚੇ ਕੋਰੋਨਾ ਨਾਲ ਪੀੜਤ ਹੋਣਗੇ ਤਾਂ ਮਾਂ-ਪਿਓ ਕੀ ਕਰਨਗੇ। ਕੋਰਟ ਨੇ ਕਿਹਾ ਕਿ ਤੀਜੀ ਲਹਿਰ ’ਚ ਮੈਡੀਕਲ ਸਟਾਫ ਵੀ ਥੱਕ ਚੁੱਕਾ ਹੋਵੇਗਾ, ਉਦੋਂ ਕੀ ਕਰੋਗੇ? ਕੋਰਟ ਨੇ ਕੇਂਦਰ ਤੋਂ ਪੁੱਛਿਆ ਕਿ ਮਾਂ-ਪਿਓ ਖੁਦ ਹਸਪਤਾਲ ’ਚ ਰਹਿਣਗੇ ਜਾਂ ਨਹੀਂ, ਬੱਚਿਆਂ ਦੀ ਦੇਖਭਾਲ ਕਿਵੇਂ ਅਤੇ ਕੌਣ ਕਰੇਗਾ, ਇਸ ਲਈ ਅਸੀਂ ਕਿੰਨੇ ਤਿਆਰ ਹਾਂ?
ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਦਿੱਲੀ ਨੂੰ ਬੀਤੇ ਦਿਨ 700 ਐੱਮ.ਟੀ. ਆਕਸੀਜਨ ਦਿੱਤੀ ਗਈ ਹੈ, ਉਸ ਤੋਂ ਪਹਿਲਾਂ ਵੀ ਦਿੱਲੀ ਨੂੰ 585 ਐੱਮ.ਟੀ. ਆਕਸੀਜਨ ਦਿੱਤੀ ਗਈ ਸੀ। ਨਾਲ ਹੀ ਕੇਂਦਰ ਨੇ ਕਿਹਾ ਕਿ ਦਿੱਲੀ ਕੋਲ ਆਕਸੀਜਨ ਸਮਰੱਥਾ 400 ਐੱਮ.ਟੀ. ਹੈ। ਕੇਂਦਰ ਨੇ ਕਿਹਾ ਕਿ ਦਿੱਲੀ ਨੂੰ ਦੂਜੇ ਸੂਬਿਆਂ ਦੀ ਵੀ ਆਕਸੀਜਨ ਦੇ ਰਹੇ ਹਾਂ। ਕੇਂਦਰ ਨੇ ਕੋਰਟ ਨੂੰ ਦੱਸਿਆ ਕਿ ਟੈਂਕਰਾਂ ਦੇ ਦੇਰੀ ਨਾਲ ਪਹੁੰਚਣ ਕਾਰਨ ਦਿੱਲੀ ’ਚ ਆਕਸੀਜਨ ਨਹੀਂ ਦੇ ਸਕੇ।

Leave a Reply

Your email address will not be published. Required fields are marked *