ਐਫਡੀਏ ਦੀ ਟੀਮਾਂ ਨੇ ਤਿੰਨ ਦਿਨਾਂ ਵਿਚ ਚਾਰ ਜਿਲ੍ਹਿਆਂ ਵਿਚ ਮਾਰੇ ਛਾਪੇ – ਸਿਹਤ ਮੰਤਰੀ
ਸੱਤ ਨਰਸਿੰਗ ਹੋਮਸ ‘ਤੇ ਛਾਪੇ, ਸਾਰੀ ਥਾਂ ਬਿਨ੍ਹਾਂ ਲਾਇਸੈਂਸ ਦੇ ਦਵਾਈਆਂ ਦੀ ਦੁਕਾਨਾਂ ਪਾਈਆਂ ਗਈਆਂ – ਅਨਿਲ ਵਿਜ
ਡਰੱਗ ਐਂਡ ਕੋਸਮੇਟਿਕ ਸਮੱਗਰੀ ਐਕਟ ਦੇ ਤਹਿਤ ਦਾਇਰ ਕੀਤੇ ਜਾਣਗੇ ਮੁਕਦਮੇ – ਵਿਜ
ਅਵੈਧ ਕਾਰਜ ਕਰਨ ਵਾਲੇ ਡਾਕਟਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ – ਵਿਜ
ਚੰਡੀਗੜ੍ਹ, 22 ਅਪ੍ਰੈਲ (ਮਧੂਸਾਰ ਬਿਊਰੋ) – ਹਰਿਆਣਾ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਅਨਿਲ ਵਿਜ, ਜਿਨ੍ਹਾ ਦੇ ਕੋਲ ਹਰਿਆਣਾ ਖੁਰਾਕ ਅਤੇ ਡਰੱਗ ਪ੍ਰਸਾਸ਼ਨ ਦਾ ਕਾਰਜਭਾਰ ਵੀ ਹੈ, ਨੇ ਕਿਹਾ ਕਿ ਖੁਰਾਕ ਅਤੇ ਔਸ਼ਧੀ ਪ੍ਰਸਾਸ਼ਨ ਵਿਭਾਗ ਦੀ ਟੀਮਾਂ ਵੱਲੋਂ ਨਰਸਿੰਗ ਹੋਮ/ਕਲੀਨਿਕ ਵਿਚ ਚੱਲ ਰਹੀ ਬਗੈਰ ਲਾਇਸੈਂਸ ਦੀ ਅਵੈਧ ਦਵਾਈਆਂ ਦੀ ਦੁਕਾਨਾਂ ਦੇ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਦੋ ਜਿਲ੍ਹਿਆਂ, ਨਾਮਤ ਰਿਵਾੜੀ ਅਤੇ ਸੋਨੀਪਤ ਵਿਚ ਛਾਪੇਮਾਰੀ ਕੀਤੀ ਗਈ ਅਤੇ ਇਸ ਦੌਰਾਨ ਵੱਖ-ਵੱਖ ਦਵਾਈਆਂ ਦੇ ਨਮੂਨੇ ਲਏ ਗਏ ਤੇ ਹੋਰ ਦਸਤਾਵੇਜਾਂ ਨੁੰ ਕਬਜੇ ਵਿਚ ਲਿਆ ਗਿਆ।
ਉਨ੍ਹਾਂ ਨੇ ਦਸਿਆ ਕਿ ਰਿਵਾੜੀ ਦੇ ਮਾਡਲ ਟਾਊਨ ਵਿਚ ਡਾ.ਸਮਿਤਾ ਕਸ਼ਪ ਵੱਲੋਂ ਸੰਚਾਲਿਤ ਸਕਿਨ ਲੇਜਰ ਕਾਸਮੈਟਿਕ ਸਰਜਰੀ ਐਂਡ ਹੇਅਰ ਟ੍ਰਾਂਸਪਲਾਂਟ ਕਲੀਨਿਕ ਵਿਚ ਛਾਪੇ ਦੌਰਾਨ ਐਫਡੀਏ ਦੀ ਟੀਮ ਨੇ ਇੱਥੇ ਖੁੱਲੀ ਦੁਕਾਨ ਤੋਂ ਵਿਕਾਸ ਯਾਦਵ ਨੂੰ ਡਾਕਟਰ ਦੀ ਪਰਜੀ ‘ਤੇ ਦਵਾਈਆਂ ਵੇਚਦੇ ਪਾਇਆ। ਉਨ੍ਹਾਂ ਨੇ ਦਸਿਆ ਕਿ ਟਿਮੀ ਨੇ ਮੌਕੇ ‘ਤੇ ਰੈਕਸ ਵਿਚ ਰੱਖੀ ਦਵਾਈਆਂ ਵਿੱਚੋਂ 5 ਤਰ੍ਹਾ ਦੀਆਂ ਦਵਾਈਆਂ ਦੇ ਜਾਂਚ ਤਹਿਤ ਨਮੂਨੇ ਲਏ ਅਤੇ 15 ਤਰ੍ਹਾ ਦੀਆਂ ਦਵਾਈਆਂ ਨੂੰ ਫਾਰਮ-16 ‘ਤੇ ਫਰਦ ਬਣਾ ਕੇ ਆਪਣੇ ਕਬਜੇ ਵਿਚ ਲੈ ਕੇ, ਕੋਰਟ ਤੋਂ ਉਨ੍ਹਾ ਦੀ ਕਸਟਡੀ ਦੇ ਆਦੇਸ਼ ਵੀ ਪਾਸ ਕੀਤੇ ਹਨ। ਉਨ੍ਹਾਂ ਨੇ ਦਸਿਆ ਕਿ ਟੀਮ ਦੇ ਅਨੁਸਾਰ ਬਿਨ੍ਹਾ ਲਾਇਸੈਂਸ ਦੀ ਦੁਕਾਨ ਤੋਂ ਮਰੀਜਾਂ ਨੂੰ ਵਿਕਰੀ ਬਿੱਲ ਵੀ ਜਾਰੀ ਕੀਤੇ ਜਾ ਰਹੇ ਸਨ, ਇਸ ‘ਤੇ ਟੀਮ ਨੇ 34 ਅਜਿਹੇ ਵਿਕਰੀ ਬਿੱਲ ਮੌਕੇ ਤੋਂ ਬਰਾਮਦ ਵੀ ਕੀਤੇ ਹਨ।
ਸਿਹਤ ਮੰਤਰੀ ਨੇ ਕਿਹਾ ਕਿ ਸੋਨੀਪਤ ਵਿਚ ਵੀ ਇਸ ਮੁਹਿੰਮ ਦੇ ਤਹਿਤ ਡੁਡੇਜਾ ਈਐਨਟੀ ਹਸਪਤਾਲ ਅਤੇ ਡਾ. ਗੌਰਵ ਵੱਲੋਂ ਸੰਚਾਲਿਤ ਰਾਇਲ ਡੇਂਟਲ ਹਸਪਤਾਲ ਵਿਚ ਚੱਲ ਰਹੀ ਅਵੈਧ ਦੁਕਾਨਾਂ ‘ਤੇ ਛਾਪੇ ਮਾਰੇ ਗਏ। ਡੁਡੇਜਾ ਈਐਨਟੀ ਹਸਪਤਾਲ ਦੇ ਸੰਚਾਲਕ ਡਾ. ਐਸਐਲ ਡੁਡੇਜਾ ਨੇ ਦਸਿਆ ਕਿ ਉਸ ਦੀ ਪਰਚੀ ‘ਤੇ ਵੀਨਾ ਗਰੋਵਰ ਦਵਾਈਆਂ ਵੇਚਦੀ ਅਤੇ ਪੈਸੇ ਵਸੂਲ ਕਰਦੀ ਹੈ। ਮੌਕੇ ‘ਤੇ ਵਿਭਾਗ ਦੀ ਟੀਮ ਨੇ 12 ਤਰ੍ਹਾ ਦੀਆਂ ਦਵਾਈਆਂ ਨੁੰ ਸ੍ਹਤ ਵਜੋ ਜਾਂਚ ਤਹਿਤ ਕਬਜੇ ਵਿਚ ਵੀ ਲਿਆ। ਟੀਮ ਨੇ ਮੌਕੇ ਤੋਂ ਓਪੀਡੀ ਰਜਿਸਟਰ ਅਤੇ ਦਵਾਈਆਂ ਦੇ ਖਰੀਦ ਬਿੱਲ ਵੀ ਸਬੂਤ ਵਜੋ ਬਰਾਮਦ ਕੀਤੇ। ਉੱਥੇ, ਰਾਇਲ ਡੇਂਟਲ ਹਸਪਤਾਲ ਵਿਚ ਖੁੱਲੀ ਦੁਕਾਨਾਂ ਤੋਂ ਚਿਰਾਗ ਨਾਂਅ ਦਾ ਵਿਅਕਤੀ ਡਾਕਟਰ ਦੀ ਪਰਚੀ ‘ਤੇ ਦਵਾਈਆਂ ਵੇਚਦਾ ਮਿਲਿਆ, ਜੋ 12ਵੀਂ ਪਾਸ ਹੈ। ਟੀਮ ਨੇ ਮੌਕੇ ਤੋਂ 12 ਤਰ੍ਹਾ ਦੀ ਦਵਾਹੀਆਂ ਦੇ ਨਮੂਨੇ ਕਬਜੇ ਵਿਚ ਲਏ। ਰਾਇਲ ਡੇਂਟਲ ਕਲੀਨਿਕ ‘ਤੇ ਸੱਤ ਹੋਰ ਡਾਕਟਰ ਵੀ ਡਾਕਟਰ ਵੀ ਪ੍ਰੈਕਟਿਸ ਕਰਨ ਆਉਂਦੇ ਹਨ ਅਤੇ ਸਾਰਿਆਂ ਦੀ ਪਰਚੀ ‘ਤੇ ਇਸੀ ਦੁਕਾਨ ਤੋਂ ਮਰੀਜਾਂ ਨੂੰ ਦਵਾਈਆਂ ਦਿੱਤੀਆਂ ਜਾਦੀਆਂ ਹਨ ਜੋ ਕਿ ਵੱਡਾ ਉਲੰਘਣਾ ਹੈ। ਮੌਕੇ ਤੋਂ ਟੀਮ ਨੇ ਵਿਕਰੀ ਬਿੱਲ, ਖਰੀਦ ਬਿੱਲ ਅਤੇ ਓਪੀਡੀ ਰਜਿਸਟਰ ਵੀ ਬਰਾਮਦ ਕੀਤੇ ਹਨ।
ਉਨ੍ਹਾਂ ਨੇ ਦਸਿਆ ਕਿ ਇਸ ਮੁਹਿੰਮ ਦੇ ਤਹਿਤ ਅੱਜ ਕੈਥਲ ਸ਼ਹਿਰ ਵਿਚ ਸ਼੍ਰੀਕ੍ਰਿਸ਼ਣਾ ਹਸਪਤਾਲ ਅਤੇ ਪੋਪਲੀ ਨਰਸਿੰਗ ਅਤੇ ਚੌਸਟ ਕਲੀਨਿਕ ਵਿਚ ਛਾਪੇਮਾਰੀ ਜਾਰੀ ਹੈ। ਦੋਵਾਂ ਸਥਾਨਾਂ ‘ਤੇ ਖੁੱਲੇ ਐਧ ਮੈਡੀਕਲ ਸਟੋਰਾਂ ਦੇ ਕਾਊਂਟਰ ਤੋਂ ਦਵਾਈਆਂ ਦੀ ਵਿਕਰੀ ਹੋਣਾ ਪਾਇਆ ਗਿਆ ਹੈ। ਇਸੀ ਲੜੀ ਵਿਚ ਅੱਜ ਰੋਹਤਕ ਤੇ ਮੁਹਿੰਮ ਵਿਚ ਵੀ ਕਾਰਵਾਈ ਜਾਰੀ ਹੈ ਜਿਸ ਦੇ ਤਹਿਤ ਰੋਹਤਕ ਦੇ ਸੈਕਟਰ-1 ਵਿਚ ਕੁੰਡੂ ਕਲੀਨਿਕ ਅਤੇ ਮਹਿਮ ਵਿਚ ਦੀਪਾਂਜਲੀ ਹਸਪਤਾਲ ਵਿਚ ਚੱਲ ਰਹੀ ਅਵੈਧ ਦੁਕਾਨਾਂ ‘ਤੇ ਟੀਮਾਂ ਦੀ ਛਾਪੇਕਾਰੀ ਜਾਰੀ ਹੈ।
ਸ੍ਰੀ ਵਿਜ ਨੇ ਕਿਹਾ ਕਿ ਅਵੈਧ ਕਾਰਜ ਕਰਨ ਵਾਲੇ ਡਾਕਟਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਵਿਭਾਗ ਜਨਤਾ ਨੂੰ ਗੁਣਵੱਤਾਪਰਕ ਦਵਾਈਆਂ ਸਹੀ ਟੀਮਾਂ ‘ਤੇ ਉਪਲਬਧ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਨੇ ਬਲੱਡ ਸੈਂਟਰਸ ਸੰਚਾਲਕਾਂ ਨੂੰ ਵੀ ਚੇਤਾਉਂਦੇ ਹੋਏ ਕਿਹਾ ਕਿ ਬਿਨ੍ਹਾਂ ਮੰਜੂਰੀ ਦੇ ਆਊਟਡੋਰ ਕੈਂਪ ਆਯੋਜਿਤ ਨਾ ਕਰਨ ਅਤੇ ਨਿਯਮਅਨੁਸਾਰ ਇੰਨ੍ਹਾ ਦੀ ਜਾਣਕਾਰੀ ਖੁਰਾਕ ਅਤੇ ਔਸ਼ਧੀ ਪ੍ਰਸਾਸ਼ਨ ਵਿਭਾਗ ਨੂੰ ਮਹੁਇਆ ਕਰਵਾਉਣ ਨਹੀਂਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

