ਦਿੱਲੀ ’ਚ 700 ਮੀਟਰਕ ਟਨ ਆਕਸੀਜਨ ਸਪਲਾਈ ਜਾਰੀ ਰੱਖੀ ਜਾਵੇ : ਸੁਪਰੀਮ ਕੋਰਟ
ਆਕਸੀਜਨ ਦੇਣ ਦੇ ਹਾਈ ਕੋਰਟ ਦੇ ਫੈਸਲੇ ਵਿਰੁੱਧ ਕੇਂਦਰ ਦੀ ਪਟੀਸ਼ਨ ਕੀਤੀ ਖਾਰਜ
ਨਵੀਂ ਦਿੱਲੀ 7 ਮਈ (ਮਧੂਸਾਰ ਬਿਊਰੋ) ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਕੇਂਦਰ ਨੂੰ ਸਪਸ਼ਟ ਕਰ ਦਿੱਤਾ ਕਿ ਉਸ ਨੂੰ ਅਦਾਲਤ ਦੇ ਅਗਲੇ ਆਦੇਸ਼ ਤਕ ਰੋਜਾਨਾ ਦਿੱਲੀ ਨੂੰ 700 ਮੀਟਿ੍ਰਕ ਟਨ ਆਕਸੀਨ ਦੀ ਸਪਲਾਈ ਜਾਰੀ ਰੱਖਣੀ ਹੋਵੇਗੀ। ਨਾਲ ਹੀ ਅਦਾਲਤ ਨੇ ਕਿਹਾ ਕਿ ਇਸ ’ਤੇ ਅਮਲ ਹੋਣਾ ਹੀ ਚਾਹੀਦਾ ਹੈ ਅਤੇ ਇਸ ਆਦੇਸ਼ ਦਾ ਪਾਲਣ ਨਾ ਕਰਨ ’ਤੇ ਅਦਾਲਤ ਨੂੰ ’ਸਖਤੀ’ ਵਰਤਣੀ ਪਵੇਗੀ।
ਉਥੇ ਹੀ ਕੇਂਦਰ ਨੇ ਸੁਪਰੀਮ ਕੋਰਟ ਨੇ ਦੱਸਿਆ ਕਿ ਦਿੱਲੀ ਨੂੰ ਵੀਰਵਾਰ ਨੂੰ 527 ਮੀਟਿ੍ਰਕ ਟਨ ਆਕਸੀਜਨ ਦੀ ਸਪਲਾਈ ਕੀਤੀ ਗਈ। ਇਸ ’ਤੇ ਅਦਾਲਤ ਨੇ ਕਿਹਾ ਕਿ ਦਿੱਲੀ ਨੂੰ ਰੋਜਾਨਾ 700 ਮੀਟਿ੍ਰਕ ਟਨ ਆਕਸੀਜਨ ਦੇਣੀ ਹੋਵੇਗੀ, ਇਕ ਦਿਨ ਦੇਣ ਨਾਲ ਕੁਝ ਨਹੀਂ ਹੋਵੇਗਾ ਕਿਉਂਕਿ ਇਥੇ ਹਾਲਾਤ ਜ?ਿਆਦਾ ਖਰਾਬ ਹਨ।
ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਕਰਨਾਟਕ ’ਚ ਰੋਜਾਨਾ 1200 ਮੀਟਿ੍ਰਕ ਟਨ ਆਕਸੀਜਨ ਮੁਹੱਈਆ ਕਰਵਾਉਣ ਦੇ ਹਾਈ ਕੋਰਟ ਦੇ ਫੈਸਲੇ ਵਿਰੁੱਧ ਕੇਂਦਰ ਸਰਕਾਰ ਦੀ ਪਟੀਸ਼ਨ ਸ਼ੁੱਕਰਵਾਰ ਨੂੰ ਖਾਰਜ ਕਰ ਦਿੱਤੀ। ਡੀ.ਵਾਈ. ਚੰਦਰਚੂੜ ਅਤੇ ਜੱਜ ਐੱਮ.ਆਰ. ਸ਼ਾਹ ਦੀ ਬੈਂਚ ਨੇ ਕਿਹਾ ਕਿ ਕਰਨਾਟਕ ਹਾਈ ਕੋਰਟ ਨੇ ਸਹੀ ਫੈਸਲਾ ਕੀਤਾ ਹੈ। ਰਾਜ ਦੀ ਜਨਤਾ ਨੂੰ ਵਿਚਾਲੇ ਨਹੀਂ ਛੱਡਿਆ ਜਾ ਸਕਦਾ। ਜੱਜ ਚੰਦਰਚੂੜ ਨੇ ਕਿਹਾ ਕਿ 1200 ਮੀਟਿ੍ਰਕ ਟਨ ਆਕਸੀਜਨ ਦੀ ਸਪਲਾਈ ਦਾ ਹਾਈ ਕੋਰਟ ਦਾ ਨਿਰਦੇਸ਼ ਉੱਚਿਤ ਹੈ, ਇਸ ਲਈ ਉਹ ਇਸ ’ਚ ਕੋਈ ਦਖਲਅੰਦਾਜੀ ਨਹੀਂ ਕਰਨਗੇ।
ਜੱਜ ਸ਼ਾਹ ਨੇ ਕਿਹਾ ਕਿ ਹਾਈ ਕੋਰਟ ਨੇ ਆਕਸੀਜਨ ਦਾ ਕੋਟਾ ਵਧਾਉਣ ਦਾ ਆਦੇਸ਼ ਲਾਪਰਵਾਹ ਤਰੀਕੇ ਨਾਲ ਨਹੀਂ ਦਿੱਤਾ, ਉਸ ਨੇ ਸੂਬੇ ਦੀ ਮੰਗ ’ਤੇ ਵਿਚਾਰ ਕਰਨ ਲਈ ਕੇਂਦਰ ਨੂੰ ਸਮਾਂ ਵੀ ਦਿੱਤਾ ਸੀ ਪਰ ਇਕ ਹਸਪਤਾਲ ’ਚ 22 ਰੋਗੀਆਂ ਦੀ ਮੌਤ ਆਕਸੀਜਨ ਦੀ ਘਾਟ ਕਾਰਨ ਹੋ ਗਈ ਸੀ। ਕੇਂਦਰ ਸਰਕਾਰ ਵਲੋਂ ਸਪਲਾਈ ਨਹੀਂ ਵਧਾਏ ਜਾਣ ਤੋਂ ਬਾਅਦ ਹਾਈ ਕੋਰਟ ਨੇ ਆਦੇਸ਼ ਦਿੱਤਾ ਸੀ। ਕੇਂਦਰ ਵਲੋਂ ਪੇਸ਼ ਹੋ ਰਹੇ ਸਾਲਿਸੀਟਰ ਜਨਰਲ ਤੂਸ਼ਾਰ ਮੇਹਤਾ ਨੇ ਕਿਹਾ ਕਿ ਹਰੇਕ ਹਾਈ ਕੋਰਟ ਇਸੇ ਤਰ੍ਹਾਂ ਦਾ ਆਦੇਸ਼ ਜਾਰੀ ਕਰੇਗਾ ਤਾਂ ਕੇਂਦਰ ਦੇ ਸਾਹਮਣੇ ਮੁਸੀਬਤ ਹੋਵੇਗੀ। ਸੁਪਰੀਮ ਕੋਰਟ ਨੇ ਹਾਲਾਂਕਿ ਉਨ੍ਹਾਂ ਦੀਆਂ ਇਨ੍ਹਾਂ ਦਲੀਲਾਂ ’ਤੇ ਧਿਆਨ ਨਹੀਂ ਦਿੱਤਾ ਅਤੇ ਪਟੀਸ਼ਨ ਖਾਰਜ ਕਰ ਦਿੱਤੀ।

