ਹਰਿਆਣਾ

ਹਰਿਆਣਾ ਸਰਕਾਰ ਵੱਲੋਂ ਪੇਂਡੂ ਖੇਤਰ ’ਚ ਕੋਰੋਨਾ ਟੇਸਟਿੰਗ ਲਈ ਹਰ ਘਰ ਤਕ ਪਹੁੰਚਣ ਦੇ ਆਦੇਸ਼

ਚੰਡੀਗੜ੍ਹ, 8 ਮਈ (ਮਧੂਸਾਰ ਬਿਊਰੋ) ਵਿਸ਼ਵ ਕੋਰੋਨਾ ਮਹਾਮਾਰੀ ਦੇ ਸ਼ਹਿਰਾਂ ਦੇ ਬਾਅਦ ਹੁਣ ਗ੍ਰਾਮੀਣ ਖੇਤਰਾਂ ਵਿਚ ਵੱਧ ਰਹੇ ਪ੍ਰਸਾਰ ਨੂੰ ਰੋਕਨ ਲਈ ਹਰਿਆਣਾ ਸਰਕਾਰ ਨੇ ਪਿੰਡਾਂ ਵਿਚ ਟੇਸਟ, ਟ੍ਰੈਕ ਐਂਡ ਟ੍ਰੀਟ ਰਣਨੀਤੀ ਨੂੰ ਅਪਣਾਉਂਦੇ ਹੋਏ 8000 ਮਲਟੀਡਿਸਪਲਨੇਰੀ ਟੀਮਾਂ ਦੇ ਗਠਨ ਦਾ ਫੈਸਲਾ ਕੀਤਾ ਹੈ। ਇਹ ਟੀਮਾਂ ਪਿੰਡਾਂ ਵਿਚ ਕੋਵਿਡ-19 ਜਾਂਚ ਦੇ ਲਈ ਡੋਰ-ਟੂ-ਡੋਰ ਸਕ੍ਰੀਨਿੰਗ ਕਰਣਗੀਆਂ।

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਇੱਥੇ ਸਿਹਤ ਅਤੇ ਪੰਚਾਇਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਇਕ ਸਮੀਖਿਆ ਮੀਟਿੰਗ ਦੀ ਅਗਵਾਈ ਕਰਦੇ ਹੋਏ ਨਿਰਦੇਸ਼ ਦਿੱਤੇ ਕਿ ਕੋਰੋਨਾ ਸੰਕ੍ਰਮਣ ਦੇ ਪ੍ਰਸਾਰ ਨੂੰ ਰੋਕਣ ਲਈ ਹਰੇਕ ਘਰ ਨੂੰ ਕਵਰ ਕਰਦੇ ਹੋਏ ਡੋਰ-ਟੂ-ਡੋਰ ਸਕ੍ਰੀਨਿੰਗ ਕੈਂਪ ਆਯੋਜਿਤ ਕਰਨ, ਸਕ੍ਰੀਨਿੰਗ ਕੈਂਪ ਦੇ ਲਈ ਵਿਸ਼ੇਸ਼ ਮਲਟੀਡਿਸਪਲਨੇਰੀ ਟੀਮਾਂ ਦਾ ਗਠਨ ਕਰਨ ਅਤੇ ਧਰਮਸ਼ਾਲਾਵਾਂ, ਸਰਕਾਰੀ ਸਕੂਲਾਂ ਅਤੇ ਆਯੂਸ਼ ਕੇਂਦਰਾਂ ਨੂੰ ਆਈਸੋਲੇਸ਼ਨ ਕੇਂਦਰਾਂ ਵਿਚ ਤਬਦੀਲ ਕਰਨ ਵਰਗੀ ਸਰਗਰਮ ਰਣਨੀਤੀਆਂ ਅਪਣਾਈਆਂ ਜਾਣ।
ਮੁੱਖ ਮੰਤਰੀ ਨੇ ਕਿਹਾ ਕਿ ਸਾਨੂੰ ਕਿਸੇ ਵੀ ਕੀਮਤ ‘ਤੇ ਪਿੰਡਾਂ ਨੂੰ ਇਸ ਘਾਤਕ ਸੰਕ੍ਰਮਣ ਤੋਂ ਬਚਾਉਣਾ ਹੈ, ਇਸ ਲਈ ਸਬੰਧਿਤ ਹਰੇਕ ਅਧਿਕਾਰੀ ਹਰ ਪਿੰਡ ‘ਤੇ ਵਿਸ਼ੇਸ਼ ਚੌਕਸੀ ਵਰਤੀ ਜਾਣੀ ਯਕੀਨੀ ਕਰਨ। ਉਨ੍ਹਾਂ ਨੇ ਕਿਹਾ ਕਿ ਗ੍ਰਾਮੀਣ ਨਿਵਾਸੀਆਂ ਲਈ ਇਕ ਵਿਸ਼ੇਸ਼ ਜਾਗਰੁਕਤਾ-ਕਮ-ਸੁਝਾਅ ਮੁਹਿੰਮ ਸ਼ੁਰੂ ਕੀਤੀ ਜਾਵੇ। ਇਸ ਦੇ ਲਈ ਸਿਹਤ ਵਿਭਾਗ ਦੇ ਅਧਿਕਾਰੀਆਂ, ਆਸ਼ਾ ਵਰਕਰਸ ਅਤੇ ਹਰੇਕ ਪਿੰਡ ਦੇ ਸਾਬਕਾ ਅਤੇ ਮੌਜੂਦਾ ਜਨਪ੍ਰਤੀਨਿਧੀਆਂ ਨੂੰ ਮਿਲ ਕੇ ਲੋਕਾਂ ਨੂੰ ਸਕ੍ਰੀਨਿੰਗ ਕੈਂਪ ਵਿਚ ਜਾਂਚ ਕਰਵਾਉਣ ਲਈ ਪ੍ਰੋਤਸਾਹਿਤ ਕਰਨ ਵਿਚ ਮਹਤੱਵਪੂਰਣ ਭੁਮਿਕਾ ਨਿਭਾਉਣੀ ਹੋਵੇਗੀ। ਇਸ ਤੋਂ ਇਲਾਵਾ, ਗ੍ਰਾਮੀਣਾਂ ਨੁੰ ਕੋਵਿਡ-19 ਸੰਕ੍ਰਮਣ ਦੇ ਪ੍ਰਸਾਰ ਨੂੰ ਕੰਟਰੋਲ ਕਰਨ ਲਈ ਏਹਤਿਆਤੀ ਉਪਾਅ ਕਰਨ ਬਾਰੇ ਜਾਗਰੁਕ ਕਰਨ ਤਹਿਤ ਸਮਰਪਿਤ ਯਤਨ ਕੀਤੇ ਜਾਣ।
ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਕੋਵਿਡ-19 ਪ੍ਰਬੰਧਨ ਦੀ ਤਿਆਰੀਆਂ ਜਿਵੇਂ ਟੇਸਟਿੰਗ ਸਹੂਲਤ ਵਧਾਉਣ ਅਤੇ ਕਿਲੀਨੀਕਲ ਮੈਨੇਂਜਮੈਂਟ ‘ਤੇ ਧਿਆਨ ਕੇਂਦਿ੍ਰਤ ਕਰਨ ਦੇ ਨਾਲ-ਨਾਲ ਵਿਸ਼ੇਸ਼ ਤੌਰ ‘ਤੇ, ਗ੍ਰਾਮੀਣ ਖੇਤਰਾਂ ਵਿਚ ਜਨ-ਜਾਗਰੁਕਤਾ ਗਤੀਵਿਧੀਆਂ ਪ੍ਰਾਥਮਿਕਤਾ ਦੇ ਆਧਾਰ ‘ਤੇ ਆਯੋਜਿਤ ਕੀਤੀਆਂ ਜਾਣ।
ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਪੂਰੇ ਸੂਬੇ ਵਿਚ ਟ੍ਰੇਨੀ ਡਾਕਟਰ ਦੀ ਅਗਵਾਈ ਹੇਠ ਸਿਹਤ ਵਿਭਾਗ, ਆਸ਼ਾ ਅਤੇ ਆਂਗਨਵਾੜੀ ਵਰਕਰਸ ਸਮੇਤ ਲਗਭਗ 8000 ਮਲਟੀਡਿਸਪਲਨੇਰੀ ਟੀਮਾਂ ਦਾ ਗਠਨ ਕੀਤਾ ਜਾਵੇ ਤਾਂ ਜੋ ਹਰ ਪਿੰਡ ਵਿਚ ਘਰ-ਘਰ ਜਾ ਕੇ ਸਿਹਤ ਜਾਂਚ ਹੋ ਸਕੇ। ਉਨ੍ਹਾਂ ਨੇ ਕਿਹਾ ਕਿ ਹਰ ਪਰਿਵਾਰ ਦੀ ਜਾਂਚ ਉਨ੍ਹਾਂ ਦੇ ਆਕਸੀਜਨ ਅਤੇ ਤਾਪਮਾਨ ਦੇ ਪੱਧਰ ਦੀ ਰਿਕਾਡਿੰਗ ਦੇ ਨਾਲ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਜੇਕਰ ਸਕ੍ਰੀਨਿੰਗ ਕੈਂਪ ਦੌਰਾਨ ਇਹ ਪਤਾ ਚਲਦਾ ਹੈ ਕਿ ਕਿਸੇ ਵਿਅਕਤੀ ਵਿਚ ਬੁਖਾਰ, ਸਰਦੀ ਅਤੇ ਖਾਂਸੀ ਵਰਗੇ ਲੱਛਣ ਹਨ, ਤਾਂ ਉਸ ਵਿਅਕਤੀ ਨੂੰ ਤੁਰੰਤ ਹੋਮ ਆਈਸੋਲੇਸ਼ਨ ਵਿਚ ਰਹਿਣ ਦੀ ਸਲਾਹ ਦਿੱਤੀ ਜਾਵੇ। 

Leave a Reply

Your email address will not be published. Required fields are marked *