ਪਿੰਡ ਵਿਚ ਨਹੀਂ ਹੋਣੀ ਚਾਹੀਦੀ ਬਰਸਾਤੀ ਜਲਭਰਾਵ ਦੀ ਸਥਿਤੀ – ਦੇਵੇਂਦਰ ਸਿੰਘ ਬਬਲੀ
ਚੰਡੀਗੜ੍ਹ, 4 ਅਪ੍ਰੈਲ (ਮਧੂਸਾਰ ਬਿਊਰੋ) – ਹਰਿਆਣਾ ਦੇ ਵਿਕਾਸ ਅਤੇ ਪੰਚਾਇਤ ਮੰਤਰੀ ਦੇਵੇਂਦਰ ਸਿੰਘ ਬਬਲੀ ਨੇ ਕਿਹਾ ਕਿ ਪਿੰਡਾਂ ਵਿਚ ਜਲਭਰਾਵ ਦੀ ਸਥਿਤੀ ਉਤਪਨ ਨਾ ਹੋਵੇ, ਇਸ ਦੇ ਹੱਲ ਈ ਅਧਿਕਾਰੀ ਠੋਸ ਪਹਿਲ ਕਰਦੇ ਹੋਏ ਪ੍ਰਸਤਾਵ ਤਿਆਰ ਕਰਨ ਤਾਂ ਜੋ ਬਰਸਾਤੀ ਪਾਣੀ ਦੇ ਜਲਭਰਾਵ ਦੀ ਸਥਿਤੀ ਦਾ ਸਥਾਈ ਹੱਲ ਹੋ ਸਕੇ। ਵਿਕਾਸ ਅਤੇ ਪੰਚਾਇਤ ਮੰਤਰੀ ਟੋਹਾਨਾ ਹਲਕੇ ਦੇ ਪਿੰਡ ਭੀਮੇਵਾਲਾ ਵਿਚ ਪਿੰਡ ਵਾਸੀਆਂ ਦੀ ਜਨਸਮਸਿਆਵਾਂ ਸੁਣ ਰਹੇ ਸਨ। ਪਿੰਡ ਵਾਸੀਆਂ ਨੇ ਕੈਬੀਨੈਟ ਮੰਤਰੀ ਨੂੰ ਪਿੰਡ ਦੇ ਮੁੱਖ ਮੰਗਾਂ ਬਾਰੇ ਜਾਣੂੰ ਕਰਾਇਆ ਅਤੇ ਮੰਗ ਪੱਤਰ ਵੀ ਸੌਂਪਿਆ।
ਕੈਬੀਨੇਟ ਮੰਤਰੀ ਸ੍ਰੀ ਦੇਵੇਂਦਰ ਸਿੰਘ ਬਬਲੀ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਜਲਭਰਾਵ ਅਤੇ ਸੇਮ ਦੀ ਸਮਸਿਆ ਦਾ ਸਥਾਈ ਹੱਲ ਦੇ ਨਾਲ-ਨਾਲ ਉਨ੍ਹਾ ਦੀ ਸਮਸਿਆਵਾਂ ਦਾ ਵੀ ਹੱਲ ਕੀਤਾ ਜਾਵੇਗਾ। ਉਨ੍ਹਾਂ ਨੇ ਕਿਸਾਨਾਂ ਦੀ ਸਮਸਿਆਵਾਂ ਸੁਣਨ ਦੇ ਬਾਅਦ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਪ੍ਰਭਾਵਿਤ ਖੇਤਰ ਦੀ ਗਿਰਦਾਵਰੀ ਕਰਵਾ ਕੇ ਰਿਪੋਰਟ ਤਿਆਰ ਕਰਨ ਤਾਂ ਜੋ ਕਿਸਾਨਾਂ ਨੂੰ ਜਲਦੀ ਹੀ ਮੁਆਵਜਾ ਮਿਲੇ ਸਕੇ।
ਉਨ੍ਹਾਂ ਨੇ ਕਿਹਾ ਕਿ ਪਿੰਡਾਂ ਵਿਚ ਸਵੱਛ ਪੇਯਜਲ ਦੀ ਸਹੂਲਤਾਂ ਦੇ ਲਈ ਸਰਕਾਰ ਨੇ ਜਲ ਜੀਵਨ ਮਿਸ਼ਨ ਯੋਜਨਾ ਦੇ ਤਹਿਤ ਕੰਮ ਸ਼ੁਰੂ ਕੀਤਾ ਹੈ। ਇਸ ਨਾਲ ਪਿੰਡਾਂ ਅਤੇ ਢਾਣੀਆਂ ਵਿਚ ਪੀਣ ਦੇ ਪਾਣੀ ਦੀ ਵਿਵਸਥਾ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਨਾਗਰਿਕਾਂ ਨੂੰ ਸਰਲਤਾ ਨਾਲ ਮੁੱਢਲੀ ਸਹੂਲਤਾਂ ਮਹੁਇਆ ਕਰਵਾਉਣ ਦੇ ਲਈ ਵਚਨਬੱਧ ਹੈ। ਲਾਇਨ ਦੇ ਆਖੀਰੀ ਛੋਰ ‘ਤੇ ਖੜੇ ਵਿਅਕਤੀ ਨੂੰ ਸਰਕਾਰ ਦੀ ਜਨ ਭਲਾਈਕਾਰੀ ਯੋਜਨਾਵਾਂ ਦਾ ਲਾਭ ਮਿਲੇ ਅੇਤ ਕੋਈ ਯੋਗ ਵਿਅਕਤੀ ਯੋਜਨਾਵਾਂ ਦੇ ਲਾਭ ਤੋਂ ਵਾਂਝਾ ਨਾ ਰਹੇ। ਉਨ੍ਹਾਂ ਨੇ ਕਿਹਾ ਕਿ ਵਿਧਾਨਸਭਾ ਖੇਤਰ ਟੋਹਾਨਾ ਵਿਚ ਅਨੇਕ ਵਿਕਾਸ ਪਰਿਯੋਜਨਾਵਾਂ ‘ਤੇ ਕੰਮ ਚੱਲ ਰਿਹਾ ਹੈ ਜਿਨ੍ਹਾ ਨੂੰ ਜਲਦੀ ਪੂਰਾ ਕੀਤਾ ਜਾਵੇਗਾ। ਉਨ੍ਹਾਂ ਨੇ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਵਿਕਾਸ ਕੰਮਾਂ ਨੂੰ ਗੁਣਵੱਤਾਪੂਰਨਨਿਰਧਾਰਿਤ ਸਮੇਂਸੀਮਾ ਵਿਚ ਪੂਰਾ ਕਰਨ, ਤਾਂ ਜੋ ਜਨਤਾ ਨੂੰ ਉਨ੍ਹਾਂ ਦਾ ਲਾਭ ਸਮੇਂ ‘ਤੇ ਮਿਲ ਸਕੇ।

