ਤਖਤ ਸ਼਼ੀ ਪਟਨਾ ਸਾਹਿਬ ਵੱਲੋਂ ਮਰੀਜਾਂ ਨੂੰ ਮਿਲੇਗੀ ਮੁਫਤ ਆਕਸੀਜਨ ਸੇਵਾ
ਪਟਨਾ ਸਾਹਿਬ 9 ਮਈ (ਮਨਪ੍ਰੀਤ ਵੋਹਰਾ/ਮਧੂਸਾਰ ਬਿਊਰੋ)
ਤਖਤ ਸ਼੍ਰੀ ਪਟਨਾ ਸਾਹਿਬ ਵਲੋਂ ਗੁਰੂਦੁਆਰਾ ਕੰਗਣਘਾਟ ਵਿਖੇ ਕੋਰੋਨਾ ਮਹਾਂਮਾਰੀ ਨਾਲ ਪੀੜਤ ਵਿਅਕਤੀਆਂ ਲਈ ਮੁਫਤ ਆਕਸੀਜ਼ਨ ਸੇਵਾ ਸ਼ੁਰੂ ਕੀਤੀ ਗਈ ਹੈ।ਇਸ ਸੇਵਾ ਦਾ ਸ਼ੁੰਭ ਆਰੰਭ ਉਪ-ਮੰਡਲ ਅਧਿਕਾਰੀ ਮੁਕੇਸ਼ ਰੰਜ਼ਨ ਅਤੇ ਮਹਾਂ ਸਕੱਤਰ ਮਹਿੰਦਰਪਾਲ ਸਿੰਘ ਢਿਲੋਂ ਪ੍ਰਬੰਧਕ ਕਮੇਟੀ ਦੇ ਕਰ ਕਮਲਾਂ ਨਾਲ ਕੀਤਾ ਗਿਆ।ਇਸ ਮੋਕੇ ਸਿੰਘ ਸਾਹਿਬ ਜਥੇਦਾਰ ਭਾਈ ਰਣਜੀਤ ਸਿੰਘ ਗੌਹਰ ਏ ਮਸਕੀਨ ਨੇ ਅਰਦਾਸ ਕੀਤੀੇ।ਇਸ ਦੋਰਾਨ ਮਹਾਂ ਸਕੱਤਰ ਮਹਿੰਦਰਪਾਲ ਸਿੰਘ ਢਿਲੋਂ ਨੇ ਕਿਹਾ ਕਿ ਸਾਡੇ ਗੁਰੂਆਂ ਨੇ ਹਮੇਸ਼ਾ ਲੋਕਾਂ ਦੀ ਸੇਵਾ ਕਰਨ ਦੀ ਸਿੱਖਿਆ ਦਿੱਤੀ ਹੈ।
ਇਸ ਲਈ ਤਖਤ ਸ਼੍ਰੀ ਪਟਨਾ ਸਾਹਿਬ ਮੁਸ਼ਕਲ ਸਮੇਂ ਵਿਚ ਪ੍ਰਬੰਧਕ ਕਮੇਟੀ ਮਨੁੱਖਤਾ ਦੀ ਸੇਵਾ ਕਰਦੀ ਹੈ।ਉਨ੍ਹਾਂ ਕਿਹਾ ਕਿ ਕੋਰੋਨਾ ਪੀੜਤ ਵਿਅਕਤੀਆਂ ਦੀ ਸੇਵਾ ਕਰਨਾ ਸਮੇਂ ਦੀ ਵੱਡੀ ਲੋੜ ਹੈ।ਇਸ ਮੋਕੇ ਮਹਿੰਦਰ ਸਿੰਘ ਛਾਬੜਾ,ਜਗਜੀਤ ਸਿੰਘ ਸੋਹੀ, ਰਾਜਾ ਸਿੰਘ, ਹਰਬਖਸ਼ ਸਿੰਘ,ਡਾ. ਅਨੰਦ ਮੋਹਨ, ਦਲਜੀਤ ਸਿੰਘ,ਦਲੀਪ ਸਿੰਘ,ਸਤਵਿੰਦਰ ਸਿੰਘ,ਜਗਜੀਤ ਸਿੰਘ,ਮਦਨ ਸਿੰਘ,ਅਮਿਤ ਸਿੰਘ ਅਤੇ ਸਿਹਤ ਵਿਭਾਗ ਦੇ ਕਰਮਚਾਰੀ ਹਾਜਰ ਸਨ।

