ਪੰਜਾਬਪਟਿਆਲਾ

ਮੀਂਹ ਦੇ ਪਾਣੀ ’ਚ ਹੜ੍ਹਿਆ ਵਿਕਾਸ ! ਪ੍ਰਬੰਧਾਂ ਦੀ ਖੁੱਲ੍ਹੀ ਪੋਲ੍ਹ

ਪਟਿਆਲਾ, 12 ਮਈ (ਅਮਰੀਕਇੰਦਰਸਿੰਘ/ਮਧੂਸਾਰ ਬਿਊਰੋ) ਸ਼ਾਹੀ ਸਹਿਰ ਵਿਚ ਲੰਬੇ ਸਮੇਂ ਤੋਂ ਵਿਕਾਸ ਕਾਰਜ ਜਾਰੀ ਹਨ। ਸ਼ਹਿਰ ਦੇ ਅੰਦਰੂਨੀ ਹਲਕਿਆਂ ਵਿਚ ਪੁਰਾਣੇ ਸਮਿਆਂ ਤੋਂ ਪਾਣੀ ਦੇ ਨਿਕਾਸ ਲਈ ਬਣੀਆਂ ਹੋਈਆਂ ਨਾਲੀਆਂ ਬੰਦ ਕਰੇ ਪਾਈਪ ਪਾਏ ਜਾ ਰਹੇ ਹਨ। ਇਨਾ ਪਾਇਪਾਂ ਦੀ ਅੱਜ 15 ਮਿੰਟਾ ਦੀ ਬਾਰਿਸ ਨੇ ਹੀ ਪੋਲ ਖੋਲ ਦਿੱਤੀ। ਸ਼ਹਿਰ ਦੀ ਅੰਦਰੂਨੀ ਹੱਬ ਅਤੇ ਮੁੱਖ ਧੁਰਾ ਮੰਨੇ ਜਾਦੇ ਰਾਘੋਮਾਜਰਾ ਵਾਸੀਆਂ ਨੂੰ ਇਸ 15 ਮਿੰਟ ਦੀ ਬਾਰਿਸ ਨਾਲ ਮੁਸੀਬਤ ਦਾ ਸਾਹਮਣਾ ਕਰਨਾ ਪਿਆ। ਹਾਲ ਵਿਚ ਜਿਥੇ ਪਾਇਪ ਪਾਏ ਸਨ, ,ਉਥੇ ਪਾਣੀ ਖੜ ਗਿਆ। ਇਸ ਤੋਂ ਤੁਰੰਤ ਬਾਅਦ ਮਾਰਕੀਟ ਐਸੋਸੀਏਸ਼ਨ ਅਤੇ ਦੁਕਾਨਦਾਰਾਂ ਨੇ ਵਿਰੋਧੀ ਧਿਰ ਦੀ ਮੁੱਖ ਭੁਮਿਕਾ ਨਿਭਾਅ ਰਹੇ ਪਟਿਆਲਾ ਸਹਿਰੀ ਆਮ ਆਦਮੀ ਪਾਰਟੀ ਦੇ ਆਗੂਆਂ ਨਾਲ ਰਾਬਤਾ ਕੀਤਾ। ਇਸ ਦੋਰਾਨ ਸਹਿਰੀ ਦੇ ਸੀਨੀਅਰ ਆਗੂ ਕੁੰਦਨ ਗੋਗੀਆ ਆਪਣੇ ਸਾਥੀਆ ਸਮੇਤ ਪੁੱਜੇ ਅਤੇ ਉਨਾ ਮੌਕੇ ਤੇ ਹੀ ਨਿਗਮਦੇ ਐਕਸੀਅਨ ਵਾਟਰ ਸਪਲਾਈ ਸੁਰੇਸ਼ ਕੁਮਾਰ ਨੂੰ ਫੋਨ ਕਰਕੇ ਬੁਲਾਇਆ ਅਤੇ ਸਾਰੇ ਮਾਮਲੇ

ਤੋਂ ਜਾਣੂ ਕਰਵਾਇਆ। ਇਸ ਦੋਰਾਨ ਦੁਕਾਨਾਦਰਾ ਅਤੇ ਕੁੰਦਨ ਗੋਗੀਆ ਨੇ ਨਿਗਮ ਦੇ ਐਕਸੀਅਨ ਸੁਰੇਸ ਕੁਮਾਰ ਨੂੰ ਕਿਹਾ ਕਿ ਇਥੇ ਜੋ ਪਿਛਲੇ ਲੰਬੇ ਸਮੇਂ ਤੋ ਪਾਣੀ ਦੇ ਨਿਕਾਸ ਲਈ ਨਾਲੀਆਂ ਸਨ, ਉਸ ਸਮੇਂ ਪਾਣੀ ਦੀ ਚੰਗੀ ਨਿਕਾਸੀ ਸੀ, ਪਰ ਹੁਣ ਇਹ ਪਾਇਪਾ ਰਾਹੀਂ ਪਾਣੀ ਦਾ ਨਿਕਾਸ ਨਹੀਂ ਹੋ ਰਿਹਾ।
ਉਨਾਂ ਕਿਹਾ ਕਿ ਅੱਜ 15 ਮਿੰਟ ਦੀ ਬਾਰਿਸ ਨੇ ਹੀ ਇਨਾ ਪਾਇਪਾਂ ਦੀ ਪੋਲ ਖੋਲ ਦਿੱਤੀ ਹੈ। ਇਸ ਲਈ ਜੇਕਰ ਸਾਉਣ ਦੇ ਮਹੀਨੇ ਵਿਚ ਕਾਫੀ ਦਿਨ ਬਾਰਿਸ ਪਏਗੀ ਤਾਂ ਫਿਰ ਪਾਣੀ ਕਿਥੇ ਜਾਏਗਾ। ਇਸ ਦੋਰਾਨ ਐਕਸੀਅਨ ਸੁਰੇਸ ਕੁਮਾਰ ਨੇ ਭਰੋਸਾ ਦਿਵਾਇਆ ਕਿ ਵਿਕਾਸ ਕਾਰਜ ਜਾਰੀ ਹਨ ਤੇ ਕਈ ਥਾਵਾਂ ਤੇ ਕੰਮ ਚੱਲਣ ਕਾਰਨ ਰੁਕਾਵਟ ਹੋ ਸਕਦੀ ਹੈ। ਇਸ ਲਈ ਬਰਸਾਤਾਂ ਦੇ ਮੌਸਮ ਤੋਂ ਪਹਿਲਾਂ-ਪਹਿਲਾਂ ਸਾਰੇ ਸਹਿਰ ਦੇ ਵਿਕਾਸ ਕਾਰਜ ਮੁਕੰਮਲ ਕਰਕੇ ਪਾਣੀ ਦੀ ਨਿਕਾਸੀ ਪੂਰੀ ਤਰਾ ਬਹਾਲ ਕਰ ਦਿੱਤੀ ਜਾਏਗੀ। ਉਧਰ ਆਪ ਆਗੂ ਗੋਗੀਆ ਨੇ ਕਿਹਾਕਿ ਕਾਂਗਰਸ ਸਰਕਾਰ ਦੇ ਸਮੇਂ ਵਿਚ ਪਟਿਆਲਵੀਆਂ ਨਾਲ ਹਰ ਸਮੇਂ ਧੱਕਾ ਹੋਇਆ ਹੈ। ਉਨਾ ਕਿਹਾ ਕਿ ਆਪ
ਸਰਕਾਰ ਆਉਣ ਤੇ ਸਹਿਰ ਵਿਚ ਹੋ ਰਹੇ ਵਿਕਾਸ ਕਾਰਜਾਂ ਦੀ ਮੁੜ ਤੋਂ ਜਾਚ ਕਰਵਾਈ ਜਾਏਗੀ। ਇਸ ਮੌਕੇ ਜਸਵਿੰਦਰ ਸਿੰਘ ਰਿੰਪਾ, ਰਾਜਵੀਰ ਸਿੰਘ ਸੁਸ਼ੀਲ ਮਿੱਡਾ, (ਤਿੰਨੋਂ ਬਲਾਕ ਪ੍ਰਧਾਨ) ਸੀਨੀਅਰ ਆਗੂ ਜਗਤਾਰ ਸਿੰਘ ਤਾਰੀ, ਕਰਮਜੀਤ ਸਿੰਘ, ਗੋਲੂ ਰਾਜਪੂਤ, ਸਨੀ
ਡਾਬੀ, ਕਨ੍ਹੱਈਆ ਲਾਲ ਮੁਲਤਾਨੀ, ਰੂਬੀ ਭਾਟੀਆ, ਰਕੇਸ਼ ਮਿੰਟੂ, ਨੋਨੀ ਸ਼ਰਮਾ, ਹਰਨੀਤ ਸਿੰਘ ਮੌਜੂਦ ਰਹੇ।

Leave a Reply

Your email address will not be published. Required fields are marked *