ਅੰਮ੍ਰਿਤਸਰਪੰਜਾਬ

ਸਰ ਗੰਗਾਰਾਮ ਸਮਾਧ 10 ਸਾਲਾਂ ਬਾਅਦ ਸੈਲਾਨੀਆਂ ਲਈ ਖੁੱਲੇ੍ਹਗੀ਼

ਅੰਮ੍ਰਿਤਸਰ 15 ਮਈ (ਮਧੂਸਾਰ ਬਿਊਰੋ) ਲਾਹੌਰ ਸਥਿਤ ਸਰ ਗੰਗਾ ਰਾਮ ਦੀ ਰਾਵੀ ਰੋਡ ਤੇ ਸਥਿਤ ਸਮਾਧ ਨੂੰ ਮਈ ਮਹੀਨੇ ਦੇ ਆਖਰੀ ਹਫਤੇ ਆਮ ਲੋਕਾਂ ਲਈ ਖੋਲ ਦਿਤਾ ਜਾਵੇਗਾ।ਹੁਣ ਤੋਂ 10 ਸਾਲ ਪਹਿਲਾਂ ਸੈਲਾਨੀਆਂ ਦੇ ਜਾਣਤੇ ਇਸ ਕਰਕੇ ਰੋਕ ਲਗਾ ਦਿੱਤੀ ਗਈ ਸੀ ਕਿਉਕਿ ਸਮਾਧ `ਤੇ ਭੂ-ਮਾਫੀਆ ਦਾ ਨਜਾਇਜ ਕਬਜਾ ਸੀ।ਜਾਣਕਾਰੀ ਮੁਤਾਬਿਕ ਲਾਹੌਰ ਪ੍ਰਸ਼ਾਸ਼ਨ ਨੇ ਹੁਣ ਸਮਾਰਕ ਨੂੰ ਭੂ-ਮਾਫੀਏ ਦੇ ਕਬਜ਼ੇ ਤੋਂ ਮੁਕਤ ਕਰਵਾ ਲਿਆ ਹੈ।

ਪ੍ਰਾਪਰਟੀ ਬੋਰਡ ਦੇ ਡਿਪਟੀ ਸਕੱਤਰ ਫਰਾਜ਼ ਅਬਾਸ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਸਰ-ਗੰਗਾਰਾਮ ਸਮਾਧ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।ਨਵੀਨੀਕਰਨ ਦਾ ਕੰਮ ਪੂਰਾ ਹੋਣ ਤੋਂ ਬਾਅਦ ਮਹੀਨੇ ਦੇ ਆਖਰੀ ਹਫਤੇ ਸਮਾਧੀ ਸਮਾਰਕ ਨੂੰ ਲੋਕਾਂ ਲਈ ਖੋਲ੍ਹ ਦਿੱਤਾ ਜਾਵੇਗਾ।

Leave a Reply

Your email address will not be published. Required fields are marked *