ਦੇਸ਼-ਵਿਦੇਸ਼ਪੰਜਾਬ

ਕਿਸਾਨਾਂ ਦੇ ਖਾਤਿਆਂ ’ਚ ਪਵੇਗੀ 20,000 ਕਰੋੜ ਦੀ ਰਾਸ਼ੀ !

ਨਵੀਂ ਦਿੱਲੀ 14 ਮਈ (ਮਧੂਸਾਰ ਬਿਊਰੋ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ’ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ (ਪੀ.ਐੱਮ.-ਕਿਸਾਨ) ਤਹਿਤ 8ਵੀਂ ਕਿਸ਼ਤ ਜਾਰੀ ਕੀਤੀ। ਉਨ੍ਹਾਂ ਇਕ ਬਜਟ ਬਣਾ ਕੇ 9.5 ਕਰੋੜ ਤੋਂ ਜ਼ਿਆਦਾ ਲਾਭਪਾਤਰੀ ਕਿਸਾਨ ਪਰਿਵਾਰਾਂ ਦੇ ਖਾਤਿਆਂ ’ਚ 20,000 ਕਰੋੜ ਰੁਪਏ ਤੋਂ ਜ਼ਿਆਦਾ ਦੀ ਰਾਸ਼ੀ ਟਰਾਂਸਫਰ ਕੀਤੀ। ਵੀਡੀਓ ਕਾਨਫਰੰਸ ਰਾਹੀਂ ਆਯੋਜਿਤ ਇਸ ਪ੍ਰੋਗਰਾਮ ’ਚ ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ, ਕੁਝ ਸੂਬਿਆਂ ਦੇ ਮੁੱਖ ਮੰਤਰੀ ਅਤੇ ਕਈ ਸਾਂਸਦ ਵੀ ਮੌਜੂਦ ਸਨ।
9.5 ਕਰੋੜ ਕਿਸਾਨਾਂ ਦੇ ਖਾਤਿਆਂ ’ਚ ਜਾਣਗੇ 20,000 ਕਰੋੜ

ਇਸ ਪ੍ਰੋਗਰਾਮ ’ਚ ਪ੍ਰਧਾਨ ਮੰਤਰੀ ਨੇ 9,50,67,601 ਕਿਸਾਨਾਂ ਦੇ ਖਾਤਿਆਂ ’ਚ 206,677,566,000 ਰੁਪਏ ਟਰਾਂਸਫਰ ਕੀਤੇ। ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨੇ ਕਿਸਾਨ ਲਾਭਪਾਤਰੀਆਂ ਨਾਲ ਗੱਲਬਾਤ ਵੀ ਕੀਤੀ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਲਾਭਪਾਤਰੀ ਕਿਸਾਨ ਪਰਿਵਾਰਾਂ ਨੂੰ 6000 ਰੁਪਏ ਪ੍ਰਤੀ ਸਾਲ ਦਾ ਵਿੱਤੀ ਲਾਭ ਪ੍ਰਦਾਨ ਕੀਤਾ ਜਾਂਦਾ ਹੈ, ਜੋ ਚਾਰ-ਚਾਰ ਮਹੀਨਿਆਂ ਦੇ ਅੰਤਰਾਲ ’ਚ ਦੋ-ਦੋ ਹਜਾਰ ਰੁਪਏ ਦੀਆਂ ਤਿੰਨ ਸਮਾਨ ਕਿਸ਼ਤਾਂ ’ਚ ਦਿੱਤਾ ਜਾਂਦਾ ਹੈ। 24 ਫਰਵਰੀ 2019 ਨੂੰ ਸ਼ੁਰੂ ਕੀਤੀ ਗਈ ਪੀ.ਐੱਮ.-ਕਿਸਾਨ ਯੋਜਨਾ ਤਹਿਤ ਹੁਣ ਤਕ 1.15 ਲੱਖ ਕਰੋੜ ਰੁਪਏ ਕਿਸਾਨ ਪਰਿਵਾਰਾਂ ਦੇ ਖਾਤਿਆਂ ’ਚ ਟਰਾਂਸਫਰ ਕੀਤੇ ਜਾ ਚੁੱਕੇ ਹਨ।
ਦੱਸ ਦੇਈਏ ਕਿ ਸਰਕਾਰ ਨੇ ਛੋਟੇ ਅਤੇ ਮੱਧ-ਵਰਗੀ ਕਿਸਾਨਾਂ ਨੂੰ ਆਰਥਿਕ ਮਦਦ ਦੇਣ ਲਈ ਇਹ ਯੋਜਨਾ ਚਲਾਈ ਹੈ। ਦੇਸ਼ ਦੇ ਕਿਸਾਨਾਂ ਦੀ ਆਮਦਨੀ ਵਧਾਉਣ ਲਈ ਸ਼ੁਰੂ ਕੀਤੀ ਗਈ ਇਸ ਯੋਜਨਾ ਤਹਿਤ ਕੇਂਦਰ ਸਰਕਾਰ ਵਿੱਤੀ ਸਾਲ ’ਚ ਕਿਸਾਨਾਂ ਦੇ ਖਾਤਿਆਂ ’ਚ 6,000 ਰੁਪਏ ਦੀ ਰਕਮ ਭੇਜਦੀ ਹੈ। ਇਹ ਰਕਮ ਤਿੰਨ ਬਰਾਬਰ ਕਿਸ਼ਤਾਂ ’ਚ ਕਿਸਾਨਾਂ ਦੇ ਖਾਤਿਆਂ ’ਚ ਭੇਜੀ ਜਾਂਦੀ ਹੈ। ਹੁਣ ਤਕ ਕਿਸਾਨਾਂ ਨੂੰ ਦੋ-ਦੋ ਹਜਾਰ ਰੁਪਏ ਦੀਆਂ 7 ਕਿਸ਼ਤਾਂ ਮਿਲ ਚੁੱਕੀਆਂ ਹਨ। ਮੱਧ ਪ੍ਰਦੇਸ਼ ਦੇ 81.35 ਲੱਖ ਕਿਸਾਨਾਂ ਨੂੰ ਲਾਭ
ਮੱਧ ਪ੍ਰਦੇਸ਼ ਦੇ 81.35 ਲੱਖ ਕਿਸਾਨਾਂ ਨੂੰ ਸਾਲ 2021-22 ਤਹਿਤ ਯੋਜਨਾ ਦੀ ਪਹਿਲੀ ਕਿਸ਼ਤ ਮਿਲੇਗੀ। ਇਸ ਵਿਚ ਕੁਝ ਕਿਸਾਨਾਂ ਨੂੰ ਪਿਛਲੇ ਸਾਲ ਦੀ ਇਕ ਕਿਸ਼ਤ ਦੀ ਬਕਾਇਆ ਰਾਸ਼ੀ ਵੀ ਮਿਲੇਗੀ। ਸੂਬਾ ਸਰਕਾਰ ਵੀ ਮੁੱਖ ਮੰਤਰੀ ਕਿਸਾਨ ਕਲਿਆਣ ਯੋਜਨਾ ਤਹਿਤ ਸਾਲਾਨਾ ਚਾਰ ਹਜਾਰ ਰੁਪਏ ਦੀ ਕਿਸ਼ਤ ਦੇ ਰਹੀ ਹੈ। ਇਸ ਤਰ੍ਹਾਂ ਸੂਬੇ ’ਚ ਕਿਸਾਨਾਂ ਨੂੰ ਸਾਲ ਭਰ ’ਚ 10 ਹਜਾਰ ਰੁਪਏ ਦਿੱਤੇ ਜਾ ਰਹੇ ਹਨ।

Leave a Reply

Your email address will not be published. Required fields are marked *