ਪੰਜਾਬਪਟਿਆਲਾ

ਮਾਨਵਤਾ ਦੀ ਸੇਵਾ ਵਿਚ ਕੋਵਿਡ ਮਰੀਜ਼ਾਂ ਲਈ ਮਸੀਹਾ ਬਣਕੇ ਸੇਵਾਵਾਂ ਦੇ ਰਹੇ ਡਾ. ਅਮਨ ਸ਼ਰਮਾ

ਸਮਾਣਾ 1 ਜੂਨ (ਕੁਲਦੀਪ/ਮਧੂਸਾਰ ਬਿਊਰੋ) ਕੋਰੋਨਾ ਮਹਾਂਮਾਰੀ ਕਾਰਨ ਜਿਥੇ ਸਮੁੱਚਾ ਸਮਾਜ ਪੂਰੀ ਤਰ੍ਹਾਂ ਪ੍ਰਭਾਵਤ ਹੋ ਰਿਹਾ ਹੈ, ਉਥੇ ਹੀ ਮਾਨਵਤਾ ਦੀ ਸੇਵਾ ਵਿਚ ਮਰੀਜ਼ਾਂ ਲਈ ਮਸੀਹਾ ਬਣੇ ਡਾ. ਅਮਨ ਸ਼ਰਮਾ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਵੀ ਸ਼ਲਾਘਾ ਭਰਪੂਰ ਹਨ। ਡਾ. ਅਮਨ ਸ਼ਰਮਾ ਭਗਵਾਨ ਹੈਲਥ ਕੇਅਰ ਪਾਤੜਾਂ ਦੇ ਐਮ.ਡੀ. ਹਨ, ਜਿਨਾਂ ਵਿਚ ਕੋਰੋਨਾ ਮਰੀਜ਼ਾਂ ਦਾ ਇਲਾਜ ਮਾਨਵਤਾ ਦੀ ਸੇਵਾ ਸਮਝਕੇ ਕੀਤਾ ਜਾ ਰਿਹਾ ਹੈ। ਅੱਜ ਜਿਥੇ ਕੋਵਿਡ ਮਰੀਜ਼ਾਂ ਦੇ ਇਲਾਜ ਦੌਰਾਨ ਕਈ ਥਾਵਾਂ ’ਤੇ ਡਾਕਟਰਾਂ ਨੇ ਹੱਥ ਖੜੇ ਕਰ ਦਿੱਤੇ ਹਨ, ਉਥੇ ਹੀ ਅਮਨ ਸ਼ਰਮਾ ਵੱਲੋਂ ਬਿਨਾਂ ਕਿਸੇ ਪੱਖਪਾਤ ਤੋਂ ਆਪਣੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ। ਡਾ. ਅਮਨ ਸ਼ਰਮਾ ਦੀਆਂ ਬੇਹਤਰੀਨ ਸੇਵਾਵਾਂ ਸਦਕਾ ਪੰਜਾਬ ਸਰਕਾਰ ਵੱਲੋਂ ਪਾਤੜਾਂ ਸਹਿਰ ਦਾ ਇਹ ਇੱਕੋ ਇੱਕ ਹੈਲਥ ਕੇਅਰ ਸੈਟਰ ਹੈ ਜਿਸਨੂੰ ਕੋਵਿਡ ਕੇਅਰ ਸੈਂਟਰ ਐਲਾਨਿਆ ਗਿਆ ਹੈ ਇਸ ਸੈਂਟਰ ਵਿੱਚ ਬਹੁਤ ਹੀ ਘੱਟ ਰੇਟਾਂ ਤੇ ਮਰੀਜ਼ਾਂ ਦਾ ਇਲਾਜ ਕੀਤਾ ਜਾਂਦਾ ਹੈ ਜੇਕਰ ਕੋਈ ਬਹੁਤ ਹੀਂ ਗਰੀਬ ਹੈ ਤਾਂ ਉਸ ਦਾ ਇਲਾਜ ਫਰੀ ਕੀਤਾ ਜਾਂਦਾ ਹੈ। ਇਨ੍ਹਾਂ ਦੀ ਇਹੋ ਸੇਵਾ ਭਾਵਨਾ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਇਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਹੈ।

ਗੱਲਬਾਤ ਦੌਰਾਨ ਡਾ ਅਮਨ ਸ਼ਰਮਾ ਨੇ ਸਭ ਤੋ ਪਹਿਲਾ ਕੈਪਟਨ ਅਮਰਿੰਦਰ ਸਿੰਘ ਮਾਣਯੋਗ ਮੁੱਖ ਮੰਤਰੀ ਜੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਭਗਵਾਨ ਹੈਲਥ ਕੇਅਰ ਸੈਂਟਰ ਨੂੰ ਕੋਵਿਡ ਕੇਅਰ ਸੈਂਟਰ ਐਲਾਨਿਆ ਤੇ ਨਾਲ ਹੀ ਵਾਅਦਾ ਕੀਤਾ ਕਿ ਉਹ ਜਿੰਦਗੀ ਭਰ ਇਸੇ ਤਰ੍ਹਾਂ ਹੀ ਮਰੀਜ਼ਾਂ ਦੀ ਸੇਵਾ ਕਰਦੇ ਰਹਿਣਗੇ ਤੇ ਕੋਈ ਵੀ ਮਰੀਜ ਇੱਥੋਂ ਨਿਰਾਸ਼ ਹੋ ਕੇ ਨਹੀਂ ਜਾਵੇਗਾ।
ਇਸ ਮੋਕੇ ਬ੍ਾਹਮਣ ਸਮਾਜ ਵੈਲਫੇਅਰ ਫਰੰਟ ਦੇ ਆਗੂ ਐਡਵੋਕੇਟ ਹਰਿੰਦਰਪਾਲ ਸਰਮਾਂ ਅਤੇ ਪ੍ੋ ਕੁਲ਼ਦੀਪ ਸ਼ਰਮਾ ਦੇਦਨਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਡਾਕਟਰ ਅਮਨ ਸਰਮਾਂ ਵਰਗੇ ਇਮਾਨਦਾਰ, ਕਾਬਲ ਅਤੇ ਸੱਚੇ-ਸੁੱਚੇ ਡਾਕਟਰਾਂ ਨੂੰ ਸਨਮਾਨਿਤ ਕੀਤਾ ਜਾਵੇ।

Leave a Reply

Your email address will not be published. Required fields are marked *