ਪੰਜਾਬਪਟਿਆਲਾ

ਮਹਿੰਦਰਾ ਕਾਲਜ ਦੇ ਸਾਹਮਣੇ ਪੁਰਾਣੀ ਪੁਲੀ ਦੀ ਥਾਂ ਤੇ ਨਵਾਂ ਪੁਲ ਤਿਆਰ ਹੋਣਾ ਸੁਰੂ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਮਹਾਂਮਾਰੀ ਦੇ ਬਾਵਜੂਦ ਵਿਕਾਸ ਕਾਰਜਾਂ ਲਈ ਲੋੜੀਂਦੇ ਫੰਡ ਕੀਤੇ ਜਾਰੀ : ਮੇਅਰ
ਸਹਿਰ ਦੀ ਟ੍ਰੈਫਿਕ ਵਿਵਸਥਾ ਨੂੰ ਸੁਧਾਰਨ ਵਿਚ ਸਹਾਇਕ ਹੋਵੇਗਾ ਜੈਕਬ ਡਰੇਨ ਤੇ ਬਨਣ ਵਾਲਾ ਪੁੱਲ

ਪਟਿਆਲਾ 1 ਜੂਨ (ਮਧੂਸਾਰ ਬਿਊਰੋ) ਸਰਕਾਰੀ ਮਹਿੰਦਰਾ ਕਾਲਜ ਦੇ ਸਾਮ੍ਹਣੇ ਜੈਕਬ ਡਰੇਨ ‘ਤੇ 14 ਫੁੱਟ ਚੌੜਾਈ ਵਾਲੀ ਪੁਲੀ ਦੀ ਥਾਂ ਤੇ ਮੰਗਲਵਾਰ ਨੂੰ 34 ਫੁੱਟ ਚੌੜੇ ਪੁਲ ਦਾ ਨਿਰਮਾਣ ਸੁਰੂ ਕਰ ਦਿੱਤਾ ਗਿਆ ਹੈ। ਮੇਅਰ ਸੰਜੀਵ ਸਰਮਾ ਬਿੱਟੂ ਨੇ 68 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਜਾ ਰਹੇ ਇਸ ਪੁਲ ਦੀ ਉਸਾਰੀ ਸੁਰੂ ਕਰਨ ਤੋਂ ਬਾਅਦ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੰਸਦੀ ਮੈਂਬਰ ਮਹਾਰਾਣੀ ਪ੍ਰਨੀਤ ਕੌਰ ਅਤੇ ਬੀਬਾ ਜੈਇੰਦਰ ਕੌਰ ਦੀ ਅਥਕ ਮੇਹਨਤ ਸਦਕਾ ਕੋਰੋਨਾ ਮਹਾਂਮਾਰੀ ਦੇ ਬਾਵਜੂਦ ਸਹਿਰ ਦੇ ਵਿਕਾਸ ਕਾਰਜਾਂ ਲਈ ਜਰੂਰੀ ਫੰਡ ਲਗਾਤਾਰ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮਹਿੰਦਰਾ ਕਾਲਜ ਦੇ ਸਾਮ੍ਹਣੇ ਜੈਕਬ ਡਰੇਨ ਤੇ ਬਣੀ ਪੁਲੀ ਰੋਜਾਨਾ ਟ੍ਰੈਫਿਕ ਜਾਮ ਦੇ ਨਾਲ-ਨਾਲ ਹਾਦਸਿਆਂ ਦਾ ਕਾਰਣ ਬਣਦੀ ਆ ਰਹੀ ਸੀ। 14 ਫੁੱਟ ਤੋਂ 34 ਫੁੱਟ ਚੌੜਾ ਹੋਣ ਨਾਲ ਸਹਿਰ ਦੇ ਦੱਖਣ-ਪੂਰਬੀ ਹਿੱਸੇ ਦੇ ਲੋਕਾਂ ਨੂੰ ਸਹਿਰ ਪਹੁੰਚਣ ਵਿਚ ਆਸਾਨੀ ਹੋਵੇਗੀ ਅਤੇ ਨਾਲ ਹੀ ਇਸ ਜਗ੍ਹਾ ‘ਤੇ ਹੋਣ ਵਾਲੇ ਸੜਕ ਹਾਦਸਿਆਂ ਨੂੰ ਠੱਲ ਪਵੇਗੀ।

ਬਰਸਾਤ ਦੇ ਮੌਸਮ ਵਿਚ ਪਾਣੀ ਦੀ ਨਿਕਾਸੀ ਵਿਚ ਮਦਦਗਾਰ ਹੋਵੇਗਾ ਨਵਾਂ ਪੁਲ

ਮੇਅਰ ਸੰਜੀਵ ਸਰਮਾ ਬਿੱਟੂ ਨੇ ਦੱਸਿਆ ਕਿ ਜੈਕਬ ਡਰੇਨ ‘ਤੇ ਬਣੀ 14 ਫੁੱਟ ਚੌੜੀ ਪੁੱਲੀ ਦਾ ਨਿਰਮਾਣ ਡਾਟ ਲੈਂਟਰ ਰਾਹੀ ਕੀਤਾ ਗਿਆ ਸੀ। ਪੁਲੀ ਦੇ ਹੇਠਾਂ ਡਾਟ ਨੂੰ ਰੋਕਣ ਲਈ ਬਣਾਈ ਗਈ ਕੰਧ ਬਾਰਿਸ਼ ਦੇ ਮੌਸਮ ਵਿੱਚ ਪਾਣੀ ਨੂੰ ਡਾਫ ਲਾਉਣ ਦਾ ਕੰਮ ਕਰਦੀ ਆ ਰਹੀ ਸੀ। ਇਸੇ ਕਰਕੇ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਪਾਣੀ ਭਰ ਜਾਂਦਾ ਸੀ। ਡਾਫ ਨੂੰ ਪੂਰੀ ਤਰਾਂ ਨਾਲ ਖਤਮ ਕਰਣ ਮਗਰੋਂ ਜੈਕਬ ਡਰੇਨ ਵਿੱਚ ਪਾਣੀ ਅਸਾਨੀ ਨਾਲ ਅਗੇ ਵੱਧ ਸਕੇਗਾ। ਮੇਅਰ ਸੰਜੀਵ ਬਿੱਟੂ ਦੇ ਅਨੁਸਾਰ, ਬਰਸਾਤੀ ਮੌਸਮ ਦੀ ਸੁਰੂਆਤ ਤੋਂ ਪਹਿਲਾਂ, ਪੁਲ ਨਿਰਮਾਣ ਕੰਪਨੀ ਜੈਕਬ ਡਰੇਨ ਦੇ ਦੋਵੇਂ ਪਾਸਿਓਂ ਥੰਮ੍ਹਾਂ ਨੂੰ ਬਾਹਰ ਕੱਢਣ ਦਾ ਕੰਮ ਪੂਰਾ ਕਰ ਲਵੇਗੀ ਅਤੇ ਬਰਸਾਤੀ ਮੌਸਮ ਵਿੱਚ ਵੀ ਪੁੱਲ ਦਾ ਕੰਮ ਜਾਰੀ ਰਹੇਗਾ। ਇਸੇ ਸਾਲ 30 ਸਤੰਬਰ ਤੱਕ ਇਸ ਪੁੱਲ ਦਾ ਕੰਮ ਪੂਰਾ ਕਰਨ ਦਾ ਟੀਚਾ ਰਖਿਆ ਗਿਆ ਹੈ।
ਇਸ ਮੌਕੇ ਮੇਅਰ ਤੋਂ ਇਲਾਵਾ ਕੌਂਸਲਰ ਨਿਖਿਲ ਬਾਤਿਸ ਸੇਰੂ, ਕੌਂਸਲਰ ਸੰਦੀਪ ਮਲਹੋਤਰਾ, ਸੀਨੀਅਰ ਕਾਂਗਰਸੀ ਰਾਜਿੰਦਰ ਸਰਮਾ ਅਤੇ ਪੁਲ ਨਿਰਮਾਣ ਠੇਕੇਦਾਰ ਮੰਗਤ ਰਾਏ ਮੁੱਖ ਤੌਰ ਤੇ ਹਾਜਰ ਸਨ।

Leave a Reply

Your email address will not be published. Required fields are marked *