ਪਟਿਆਲਾ

ਐਨ.ਆਰ.ਆਈ ਅਤੇ ਸਾਬਕਾ ਫੌਜੀ ਲੰਗਰ ਸੇਵਾ ’ਚ ਸਹਿਯੋਗ ਦੇਣ ਲਈ ਆਏ ਅੱਗੇ: ਪ੍ਰਧਾਨ ਜੁਨੇਜਾ

ਸ਼ੋ੍ਰਮਣੀ ਅਕਾਲੀ ਦਲ ਦਿੰਦਾ ਲੋਕ ਸੇਵਾ ਨੂੰ ਪਹਿਲ

ਪਟਿਆਲਾ, 1 ਜੂਨ (ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਪੀਲ ਤੋਂ ਬਾਅਦ ਐਨ.ਆਰ.ਆਈ ਵੀਰ ਅਤੇ ਸਾਬਕਾ ਫੌਜੀ ਕੋਰੋਨਾ ਮਰੀਜ਼ਾਂ ਲਈ ਸ਼ੁਰੂ ਕੀਤੀ ਲੰਗਰ ਸੇਵਾ ਵਿਚ ਖੁਲ ਕੇ ਸਹਿਯੋਗ ਦੇਣ ਲਈ ਅੱਗੇ ਆ ਗਏ ਹਨ। ਐਨ.ਆਰ.ਆਈ. ਵੀਰ ਅਤੇ ਸਾਬਕਾ ਫੌਜੀਆਂ ਨੇ ਕੋਰੋਨਾ ਮਰੀਜ਼ਾਂ ਲਈ ਫਰੂਟ, ਖੀਰ, ਬਿਸਕੁਟ, ਡਰਾਈ ਫਰੂਟ ਅਤੇ ਹੋਰ ਸਮਾਨ ਭੇਜਿਆ ਅਤੇ ਭਵਿੱਖ ਵਿਚ ਵੀ ਲੰਗਾਰ ਸੇਵਾ ਵਿਚ ਇਹ ਸੇਵਾ ਲਗਤਾਰ ਜਾਰੀ ਰੱਖਣ ਦਾ ਵੀ ਐਲਾਨ ਕੀਤਾ।

ਪ੍ਰਧਾਨ ਜੁਨੇਜਾ ਨੇ ਕਿਹਾ ਕਿ ਅਕਾਲੀ ਦਲ ਲੋਕ ਸੇਵਾ ਨੂੰ ਪਹਿਲ ਦਿੰਦੀ ਹੈ। ਜਿਥੇ ਇੱਕ ਪਾਸੇ ਪਾਰਟੀ ਪ੍ਰਧਾਨ ਦੇ ਹੁਕਮਾਂ ’ਤੇ ਲਗਾਤਾਰ ਲੰਗਰ ਸੇਵਾ ਜਾਰੀ ਹੈ, ਉਥੇ ਅਕਾਲੀ ਦਲ ਵੱਲੋਂ ਹੁਣ ਤੱਕ 10 ਕੋਵਿਡ ਕੇਅਰ ਸੈਂਟਰ ਵੀ ਖੋਲ ਦਿੱਤੇ ਗਏ ਹਨ, ਜਿਥੇ ਮਰੀਜ਼ਾਂ ਦਾ ਇਲਾਜ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵੱਲੌਂ ਜਿਥੇ ਸਰਕਾਰ ਦੀਆਂ ਸਕੀਮਾਂ ’ਤੇ ਫੋਟੋ ਖਿਚਵਾ ਕੇ ਡੰਗ ਟਪਾਇਆ ਜਾ ਰਿਹਾ ਹੈ। ਪ੍ਰਧਾਨ ਜੁਨੇਜਾ ਨੇ ਦੱਸਿਆ ਕਿ ਇਸ ਸਮੇਂ ਉਨ੍ਹਾਂ 150 ਤੋਂ ਜਿਆਦਾ ਪਰਿਵਾਰ ਜੁੜ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਅਹਿਮ ਗੱਲ ਇਹ ਹੈ ਕਿ ਅਕਾਲੀ ਦਲ ਪਟਿਆਲਾ ਸ਼ਹਿਰੀ ਦੀ ਸਾਰੀ ਟੀਮ ਖੁਦ ਸੇਵਾ ਕਰ ਰਹੀ ਹੈ। ਇਸ ਮੌਕੇ ਯੂੁਥ ਅਕਾਲੀ ਦਲ ਦੇ ਪ੍ਰਧਾਨ ਅਵਤਾਰ ਸਿੰਘ ਹੈਪੀ, ਰਵਿੰਦਰਪਾਲ ਸਿੰਘ ਪਿ੍ਰੰਸ ਲਾਂਬਾ ਸਰਕਲ ਪ੍ਰਧਾਨ, ਅਕਾਸ਼ ਸ਼ਰਮਾ ਸਰਕਲ ਪ੍ਰਧਾਨ, ਨਵਨੀਤ ਵਾਲੀਆ, ਬਿੰਦਰ ਸਿੰਘ ਨਿੱਕੂ, ਸਿਮਰ ਕੁੱਕਲ, ਮੋਂਟੀ ਗਰੋਵਰ, ਰਮਨਪ੍ਰੀਤ ਸਿੰਘ ਸੇਠੀ, ਅੰਗਰੇਜ਼ ਸਿੰਘ, ਅਨੁਜ ਕੁਮਾਰ, ਮਨਪ੍ਰੀਤ ਸਿੰਘ, ਗੁਰਜੋਤ ਸਿੰਘ, ਗੁਰਸਿਮਰਨ ਸਿੰਘ ਅਤੇ ਸ਼ੁਭਮ ਆਦਿ ਵਿਸ਼ੇਸ ਤੌਰ ‘ਤੇ ਹਾਜ਼ਰ ਸਨ।

Leave a Reply

Your email address will not be published. Required fields are marked *