ਪਟਿਆਲਾ

ਕੇਂਦਰ ਫਿਜ਼ੀਕਲ ਵੈਰੀਫਿਕੇਸ਼ਨ ਦੇ ਨਾਮ ਤੇ ਸ਼ੈਲਰ ਮਾਲਕਾਂ ਨਾਲ ਕਰ ਰਿਹਾ ਧੱਕਾ

ਪਟਿਆਲਾ 4 ਜੂਨ (ਮਧੂਸਾਰ ਬਿਊਰੋ) ਰਾਇਸ ਮਿਲਰਜ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਗਿਆਨ ਚੰਦ ਭਰਦਵਾਜ, ਸੀਨੀਅਰ ਮੀਤ ਪ੍ਰਧਾਨ ਸੱਤ ਪ੍ਰਕਾਸ਼ ਗੋਇਲ ਨੇ ਅੱਜ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪੰਜਾਬ ਦੇ ਸੈਲਰ ਮਾਲਕਾਂ ਨਾਲ ਐਫ.ਸੀ.ਆਈ. ਵੱਲੋਂ ਫਿਜੀਕਲ ਵੈਰੀਫਿਕੇਸ਼ਨ ਦੇ ਨਾਮ ਤੇ ਕੀਤੇ ਜਾ ਰਹੇ ਧੱਕੇ ਦਾ ਖੁੱਲ੍ਹ ਕੇ ਵਿਰੋਧ ਕੀਤਾ ।

ਉਹਨਾਂ ਕਿਹਾ ਕਿ ਅੱਜ ਤੱਕ ਕਦੇ ਵੀ ਕੇਂਦਰੀ ਖ੍ਰੀਦ ਏਜੰਸੀ ਵੱਲੋਂ ਸਿੱਧੇ ਤੌਰ ਤੇ ਸੈਲਰਾਂ ਮਾਲਕਾਂ ਦੀ ਵੈਰੀਫਿਕੇਸ਼ਨ ਨਹੀਂ ਕੀਤੀ ਗਈ, ਪਰ ਹੁਣ ਕੇਂਦਰ ਸਰਕਾਰ ਨੇ ਹਰਿਆਣਾ ਲਈ ਅਲੱਗ ਰੂਲ ਅਤੇ ਪੰਜਾਬ ਲਈ ਅਲੱਗ ਰੂਲ ਲਾਗੂ ਕਰਕੇ ਸਿੱਧੇ ਤੌਰ ਤੇ ਸੈਲਰ ਮਾਲਕਾਂ ਨੂੰ ਤੰਗ ਅਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ । ਹਰਿਆਣਾ ਵਿੱਚ ਕੇਂਦਰ ਸਰਕਾਰ ਵੱਲੋਂ ਪੀ.ਵੀ. ਤੋ ਬਿਨਾਂ ਹੀ ਚਾਵਲ ਦੇਣ ਦੀ ਆਗਿਆ ਦਿੱਤੀ ਹੈ , ਜਦਕਿ ਪੰਜਾਬ ਵਿੱਚ ਐਫ.ਸੀ.ਆਈ. ਤੋਂ ਪੀ.ਵੀ. ਕਰਵਾਕੇ ਆਗਿਆ ਦਿੱਤੀ ਗਈ ਹੈ । ਜਦੋਂ ਕਿ ਹਰਿਆਣਾ ਵਿੱਚ ਵਕਾਇਆ ਮਿਲਿੰਗ 14% ਹੈ ਅਤੇ ਪੰਜਾਬ ਵਿੱਚ 17% ਹੈ । ਜਿਸ ਕਰਕੇ ਪੰਜਾਬ ਨਾਲ ਸਿੱਧੇ ਤੌਰ ਤੇ ਧੱਕਾ ਕੀਤਾ ਜਾ ਰਿਹਾ ਹੈ ।
ਪੰਜਾਬ ਦੇ ਸੈਲਰਾਂ ਵਿੱਚ ਪੰਜਾਬ ਸਰਕਾਰ ਦੀਆਂ ਖ੍ਰੀਦ ਏਜੰਸੀਆਂ ਵੱਲੋਂ ਜੀਰੀ ਦਾ ਭੰਡਾਰ ਕੀਤਾ ਜਾਂਦਾ ਹੈ ਅਤੇ ਪਿਛਲੇ ਹਫਤੇ ਹੀ ਪੰਜਾਬ ਸਰਕਾਰ ਵੱਲੋਂ ਇੰਟਰ ਡਿਸਟਿ੍ਰਕ ਪੀ.ਵੀ. ਸਾਰੇ ਪੰਜਾਬ ਵਿੱਚ ਕਰਵਾ ਲਈ ਗਈ ਹੈ ਅਤੇ ਸਮੁੱਚੇ ਮਿੱਲਰਜ ਵੱਲੋਂ ਪੂਰਾ ਸਹਿਯੋਗ ਸਰਕਾਰ ਨੂੰ ਦਿੱਤਾ ਗਿਆ ਹੈ । ਕੇਂਦਰ ਸਰਕਾਰ ਸਾਰੀਆਂ ਗਲਤ ਚਾਲਾਂ ਪੰਜਾਬ ਦੀ ਰਾਇਸ ਇੰਡਸਟਰੀ ਨੂੰ ਖਤਮ ਕਰਨ ਵਾਸਤੇ, ਪੰਜਾਬ ਸਰਕਾਰ ਨੂੰ ਖਤਮ ਕਰਨ ਵਾਸਤੇ ਅਤੇ ਕੇਂਦਰ ਦੇ ਕਾਲੇ ਕਾਨੂੰਨਾਂ ਖਿਲਾਫ ਧਰਨੇ ਤੇ ਬੈਠੇ ਕਿਸਾਨਾਂ ਨਾਲ ਬਦਲਾ ਲੈਣ ਲਈ ਕੀਤੀਆਂ ਜਾ ਰਹੀਆਂ ਹਨ । ਚਲਦੇ ਸੀਜਨ ਵਿੱਚ ਜਿਹੜਾ ਬਾਰਦਾਨਾਂ ਸੈਲਰਾਂ ਵੱਲੋਂ 21 ਰੁ: ਦੇ ਤਹਿਤ ਪੈਸੇ ਦਿੱਤੇ ਗਏ ਸਨ ਬਾਅਦ ਵਿੱਚ ਹੀ ਬਾਰਦਾਨਾਂ ਆੜ੍ਹਤੀਆਂ ਨੂੰ 42 ਰੁ: ਤਹਿਤ ਪੈਸੇ ਦੇ ਕੇ ਸੈਲਰ ਮਾਲਕਾਂ ਮੁੜ ਤੋਂ ਅਣਗੌਲਿਆ ਗਿਆ ਹੈ । ਐਸੋਸੀਏਸ਼ਨ ਨੇ ਮੰਗ ਕੀਤੀ ਕਿ ਕਿਸੇ ਵੀ ਕੀਮਤ ਤੇ ਐਫ.ਸੀ.ਆਈ. ਵੱਲੋਂ ਪੀ.ਵੀ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਗੱਲ ਨਾ ਮੰਨਣ ਦੀ ਸੂਰਤ ਵਿੱਚ ਐਫ.ਸੀ.ਆਈ ਦੇ ਅਫਸਰਾਂ ਦਾ ਘਿਰਾਓ ਕਰਕੇ ਕੇਂਦਰ ਸਰਕਾਰ ਦੇ ਖਿਲਾਫ ਧਰਨੇ ਅਤੇ ਮੁਜਾਰੇ ਕੀਤੇ ਜਾਣਗੇ ।
ਇਸ ਮੌਕੇ ਤਰਸਮੇ ਗੁਪਤਾ, ਤਰਸੇਮ ਰਾਣਾ, ਅਸ਼ਵਨੀ ਸੁਨਾਮ, ਗੌਰਵਪੁਰੀ ਨਾਭਾ, ਅਮਨ ਪੰਜ ਰਥ, ਨਾਮਦੇਵ ਅਰੌੜਾ ਕਪੂਰਥਲਾ, ਰੋਹਿਤ ਗੋਇਲ, ਪਰਮਜੀਤ ਰਾਜਲਾ, ਦਵਿੰਦਰ ਕੁਮਾਰ ਬਘਾ , ਗੋਬਿੰਦ ਜੈ ਪਾਲ ਮਿੱਢਾ ਅਤੇ ਬਲਵਿੰਦਰ ਸਿੰਘ ਆਦਿ ਹਾਜਰ ਸਨ ।

Leave a Reply

Your email address will not be published. Required fields are marked *