ਕਰੋੜਾਂ ਰੁਪਏ ਦੀ ਠੱਗੀ ਦੇ ਇਲਜਾਮਾ ‘ਚ ਘਿਰਿਆ ਆੜਤੀ ਹੋਇਆ ਫਰਾਰ
ਪੀੜਤ ਧਿਰ ਨੇ ਤੁਰੰਤ ਗਿ੍ਰਫਤਾਰੀ ਲਈ ਪੁਲਿਸ ਨੂੰ ਕੀਤੀ ਅਪੀਲ
ਪਟਿਆਲਾ, 5 ਜੂਨ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੇਪਰ ਮਿੱਲ ‘ਚ ਆਪਣੇ ਹੀ ਪਾਰਟਨਰ ਨਾਲ ਕਰੋੜਾਂ ਦੀ ਠੱਗੀ ਮਾਰਨ ਦੇ ਮਾਮਲੇ ‘ਚ ਘਿਰਿਆ ਆੜਤੀ ਫਰਾਰ ਹੋ ਗਿਆ ਹੈ। ਪੁਲਿਸ ਉਸ ਨੂੰ ਫੜਨ ਲਈ ਛਾਪਾਮਾਰੀ ਕਰ ਰਹੀ ਹੈ। ਜਦਕਿ ਉਧਰ ਪੀੜਤ ਧਿਰ ਨੇ ਵੀ ਪੁਿਲਸ ਪ੍ਰਸਾਸਨ ਨੂੰ ਅਪੀਲ ਕੀਤੀ ਹੈ ਕਿ ਸਾਡੇ ਨਾ ਕਥਿਤ ਠੱਗੀ ਮਾਰਨ ਵਾਲੇ ਵਿਅਕਤੀ ਨੂੰ ਜਲਦੀ ਤੋਂ ਜਲਦੀ ਗਿ੍ਰਫਤਾਰ ਕੀਤਾ ਜਾਵੇ। ਅੱਜ ਇਥੇ ਮੀਡੀਆ ਦੇ ਮੁਖਾਬਿਤ ਹੁਦਿਆਂ ਸਿਕਾਇਤਕਰਤਾ ਮੀਨਾ ਮਿੱਤਲ ਵਾਸੀ ਮਾਛੀਵਾੜਾ ਦੇ ਸਪੁਤਰ ਅਮਨ ਮਿੱਤਲ ਨੇ ਦੱਸਿਆ ਕਿ ਕੁਝ ਦੇਰ ਪਹਿਲਾਂ ਸੁੰਰਿੰਦਰ ਬਾਂਸਲ ਵਾਸੀ ਅਨਾਜ ਮਡੀ ਪਟਿਆਲਾ, ਰਾਜੀਵ ਅਤੇ ਉਨਾ ਦੇ ਪਿਤਾ ਰਵਿੰਦਰ ਬਾਂਸਲ ਨੇ ਇਕ ਸਾਂਝੀ ਪੇਪਰ ਮਿੱਲ ਖੁਸਰੋ ਪੁਰ ਪਟਿਆਲਾ ਵਿਖੇ ਲਗਾਈ ਸੀ। ਇਹ ਕੰਮ ਕਾਫੀ ਦੇਰ ਸਹੀ ਚਲਦਾ ਰਿਹਾ ਅਤੇ ਸਾਲ 2001 ‘ਚ ਉਨਾ ਦੇ ਪਿਤਾ ਰਵਿੰਦਰ ਮਿੱਲ ਦੀ ਮੌਤ ਹੋ ਗਈ। ਇਸ ਤੋਂ ਬਾਅਦ ਅਸੀਂ ਕੁਝ ਦੇਰ ਪੇਪਰ ਮਿੱਲ ਵੱਲ ਧਿਆਨ ਨਹੀਂ ਦੇ ਸਕੇ ਅਤੇ ਸੁਰਿੰਦਰ ਬਾਂਸਲ ਨੇ ਵੀ ਸਾਨੂੰ ਬਣਦਾ ਹਿੱਸਾ ਦੇਣਾ ਬੰਦ ਕਰ ਦਿੱਤਾ। ਅਮਨ ਮੁਤਬਿਕ ਮੈਂ
ਛੋਟਾ ਸੀ ਅਤੇ ਜਦੋਂ ਵੀ ਮੇਰੀ ਮਾਤਾ ਮੀਨਾ ਮਿੱਤਲ ਸਾਡੇ ਪੇਪਰ ਮਿੱਲ ਦੇ ਹਿਸੇਦਾਰ ਸੁਰਿੰਦਰ ਮਿੱਤਲ ਨੂੰ ਹਿਸਾਬ ਕਿਤਾਬ ਪੁਛਦੀ ਤਾਂ ਹਰ ਵਾਰ ਇਹ ਹੀ ਕਿਹਾ ਜਾਣ ਲੱਗਿਆ ਕਿ ਪੇਪਰ ਮਿੱਲ ਘਾਟੇ ਵਿਚ ਜਾ ਰਹੀ ਹੈ। ਆਖਿਰ ਹੌਲੀ-ਹੌਲੀ ਸੁਰਿੰਦਰ ਮਿੱਤਲ ਨੇ ਬਿਲਕੁੱਲ ਕਹਿ ਦਿੱਤਾ ਕਿ ਕੰਮ ਠੱਪ ਹੋ ਗਿਆ ਹੈ।
ਅਮਨ ਮਿੱਤਲ ਨੇ ਦੱਸਿਆਕਿ ਸਾਲ 2016 ‘ਚ ਸੁਰਿੰਦਰ ਮਿੱਤਲ ਨੇ ਸਾਡੇ ਨਾਲ ਇਕ ਇਕਰਾਰਨਾਮਾ ਕਰ ਲਿਆ ਕਿ 1 ਕਰੋੜ ਰੁਪਏ ਕਿਸਤਾਂ ਵਿਚ ਦੇ ਦੇਵਾਂਗਾ ਤੇ ਮਿੱਲ ਨੂੰ ਮੈਂ ਖੁਦ ਚਲਾਵਾਂਗਾ। ਅਮਨ ਮਿੱਤਲ ਨੇ ਦੱਸਿਆ ਕਿ ਕਾਫੀ ਦੇਰ ਬੀਤ ਜਾਣ ਤੇ ਵੀ ਇਸ ਨੇ ਸਾਡੀ ਕੋਈ ਰਕਮ ਨਾ ਮੋੜੀ ਅਤੇ ਸਾਡੇ ਨਾਲ ਆਨਾ ਕਾਨੀ ਕਰਨੀ ਸੁਰੂ ਕਰ ਦਿੱਤੀ। ਆਖਿਰ ਅਸੀਂ 2019 ‘ਚ ਐਸਐਸਪੀ ਪਟਿਆਲਾ ਨੂੰ ਇਕ ਦਰਖਾਸਤ ਦਿੱਤੀ, ਜਿਸ ਤੇ ਲੰਬੀ ਚੋੜੀ ਸੁਣਵਾਈ ਉਪਰੰਤ ਸੁਰਿੰਦਰ ਮਿੱਤਲ ਵਿਰੁਧ ਐਪ੍ਰਲ 2021 ‘ਚ ਧਾਰਾ 406, 420 ਦੇ ਤਹਿਤ ਮਾਮਲਾ ਦਰਜ ਹੋ ਗਿਆ। ਉਨਾ ਕਿਹਾ ਕਿ ਅੱਜ ਸਵਾ ਮਹੀਨਾ ਹੋਣ ਤੋਂ ਬਾਅਦ ਵੀ ਸੁਰਿੰਦਰ ਮਿੱਤਲ ਦੀ ਗਿ੍ਰਫਤਾਰੀ ਨਹੀਂ ਹੋਈ। ਅਸੀਂ ਕੲਂ ਵਾਰ ਪੁਲਿਸ ਦੇ ਉਚ ਅਧਿਕਾਰੀਆਂ ਨੂੰ ਮਿਲ ਚੁੱਕੇ ਹਾਂ, ਪਰ ਸੁਰਿੰਦਰ ਦੀ ਗਿ੍ਰਫਤਾਰੀ ਨੂੰ ਲੈ ਕੇ ਕੋਈ ਵੀ ਹੁੰਗਾਰਾ ਨਹੀਂ ਮਿਲ ਰਿਹਾ। ਉਨਾ ਪੁਲਸਿ ਨੂੰ ਅਪੀਲ ਕੀਤੀ ਕਿ ਜਲਦੀ ਤੋਂ ਜਲਦੀ ਗਿ੍ਰਫਤਾਰ ਕੀਤਾ ਜਾਵੇ। ਉਨਾ ਇਹ ਵੀ ਦੱਸਿਆ ਕਿ ਸੁਰਿੰਦਰ ਮਿੱਤਲ ਨੇ ਆਪਣੀ ਜਮਾਨਤ ਲਗਾਈ ਹੋਈ ਹੈ, ਜਿਸ ਦੀ ਸੁਣਵਾਈ ਭਲਕੇ 7 ਜੂਨ ਨੂੰ ਹੈ। ਇਸ ਲਈ ਪੁਲਿਸ ਪ੍ਰਸਾਸਨ ਜਮਾਨਤ ਤੋਂ ਪਹਿਲਾਂ-ਪਹਿਲਾਂ ਗਿ੍ਰਫਤਾਰ ਕਰੇ ਤਾਂ ਕਿ ਸਾਨੂੰ ਇਨਸਾਫ ਮਿਲ ਸਕੇ।

