ਪਟਿਆਲਾ-ਰਾਜਪੁਰਾ ਰੋਡ ’ਤੇ ਸੜਕ ਹਾਦਸਾ, ਦੋ ਦੀ ਮੌਤ !
ਰਾਜਪੁਰਾ, 6 ਜੂਨ (ਡਾ. ਗੁਰਵਿੰਦਰ ਅਮਨ/ਮਧੂਸਾਰ ਬਿਊਰੋ) ਅੱਜ ਸਵੇਰੇ ਰਾਜਪੁਰਾ-ਪਟਿਆਲਾ ਰੋਡ ਤੇ ਪਿੰਡ ਖੇੜੀ ਗੰਡਿਆਂ ਨੇੜੇ ਵਾਪਰੇ ਇਕ ਸੜਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਤ ਹੋ ਗਈ।
ਹਾਦਸੇ ਵਿਚ ਸਵਿਫ਼ਟ ਕਾਰ ਬੁਰੀ ਤਰ੍ਹਾਂ ਨੁਕਸਾਨ ਗਈ ਤੇ ਕਾਰ ਦਾ ਇੰਜਣ 5-6 ਮੀਟਰ ਦੂਰ ਜਾ ਡਿੱਗਿਆ।ਥਾਣਾ ਖੇੜੀ ਗੰਡਿਆਂ ਦੀ ਥਾਣੇਦਾਰ ਪ੍ਰਦੀਪ ਕੌਰ ਅਤੇ ਏ.ਐਸ.ਆਈ ਬਲਜੀਤ ਸਿੰਘ ਨੇ ਦੱਸਿਆ ਕਿ ਨੌਜਵਾਨਾਂ ਦੇ ਪਿਤਾ ਮਨਜੀਤ ਸਿੰਘ ਵਾਸੀ ਗਲੀ ਨੰਬਰ 18 ਗੁਰੂ ਨਾਨਕ ਨਗਰ ਪਟਿਆਲਾ ਅਤੇ ਗੁਰਨਾਮ ਸਿੰਘ ਵਾਸੀ ਚਿਨਾਰ ਬਾਗ ਪਟਿਆਲਾ ਨੇ ਬਿਆਨ ਦਰਜ ਕਰਵਾਏ ਕਿ ਦੋਵਾਂ ਦੇ ਪੁੱਤਰ ਤਰਨਜੀਤ ਸਿੰਘ (19) ਅਤੇ ਸੁੱਖਮਨਜੀਤ ਸਿੰਘ (19) ਆਪਣੇ ਦੋਸਤਾਂ ਨਾਲ ਲੰਘੇ ਦਿਨ ਆਪਣੇ ਹੋਰ 3 ਦੋਸਤਾਂ ਦੇ ਨਾਲ ਸ਼੍ਰੀ ਦਰਬਾਰ ਸਾਹਿਬ ਅੰਮਿ੍ਰਤਸਰ ਮੱਥਾ ਟੇਕਣ ਗਏ ਸਨ ਅਤੇ ਲੰਘੀ ਦੇਰ ਰਾਤ ਪਟਿਆਲਾ ਪੰਹੁਚੇ ਸਨ।ਇਸ ਉਪਰੰਤ ਤਰਨਜੀਤ ਸਿੰਘ ਅਤੇ ਸੁੱਖਮਨਜੀਤ ਸਿੰਘ ਸਵਿਫ਼ਟ ਕਾਰ ਤੇ ਸਵਾਰ ਹੋ ਕੇ ਰਾਜਪੁਰਾ ਵੱਲ ਕੋਈ ਕੰਮ ਲਈ ਨਿਕਲ ਗਏ। ਜਦੋਂ ਉਹ ਅੱਜ ਸਵੇਰੇ 6 ਵਜੇ ਦੇ ਕਰੀਬ ਰਾਜਪੁਰਾ-ਪਟਿਆਲਾ ਰੋਡ ਤੇ ਰਾਜਪੁਰਾ ਨੇੜੇ ਕਾਲੂ ਦੇ ਢਾਬੇ ਨੇੜੇ ਪਹੁੰਚੇ ਤਾਂ ਉਹਨਾਂ ਦੀ ਕਾਰ ਕਿਸੇ ਅਣਪਛਾਤੀ ਗੱਡੀ ਨਾਲ ਟਕਰਾ ਗਈ।ਇਸ ਹਾਦਸੇ ਵਿਚ ਦੋਵੇਂ ਨੌਜਵਾਨਾਂ ਦੀ ਮੌਤ ਹੋ ਗਈ ਅਤੇ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਕਾਰ ਦਾ ਇੰਜਣ ਨਿਕਲ ਕੇ ਕਾਰ ਤੋਂ 5-6 ਮੀਟਰ ਦੂਰ ਜਾ ਡਿੱਗਿਆ। ਪੁਲਿਸ ਨੇ ਦੋਵੇਂ ਲਾਸ਼ਾਂ ਨੂੰ ਸਥਾਨਕ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰੱਖਵਾ ਕੇ ਕਿਸੇ ਤਰ੍ਹਾਂ ਮਿ੍ਰਤਕਾਂ ਦੇ ਵਾਰਸਾਂ ਨੂੰ ਸੂਚਨਾ ਦਿੱਤੀ।ਪੁਲਿਸ ਨੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

