ਪਟਿਆਲਾ

ਐਮ.ਡੀ ਪੀ.ਐਨ.ਬੀ ਨੇ ਕੀਤਾ ਪਾਰੁਲ ਗੁਪਤਾ ਨੂੰ ਸਨਮਾਨਿਤ

ਪਟਿਆਲਾ 7 ਮਾਰਚ (ਕੰਵਰ ਬੇਦੀ/ਮਧੂਸਾਰ ਬਿਊਰੋ)
ਪਟਿਆਲਾ ਸ਼ਹਿਰ ਦੀ ਅੰਤਰ-ਰਾਸ਼ਟਰੀ ਡੈਫ ਟੈਨਿਸ ਖਿਡਾਰਨ ਅਤੇ ਪੰਜਾਬ ਨੈਸ਼ਨਲ ਬੈਂਕ ਦੀ ਆਫਿਸਰ ਪਾਰੁਲ ਗੁਪਤਾ ਨੂੰ ਅੱਜ ਇੱਕ ਸਮਾਗਮ ਵਿੱਚ ਪੀ.ਐਨ.ਬੀ ਦੀ ਐਮ.ਡੀ ਅਤੇ ਸੀ.ਈ.ਓ ਊਸ਼ਾ ਆਨੰਥਾ ਸੁਬਰਾਮਨੀਅਮ ਨੇ ਵਿਸ਼ੇਸ਼ ਤੌਰ ਤੇ ਫੁੱਲਾਂ ਦਾ ਗੁਲਦਸਤਾ ਅਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ।

ਇਸ ਮੌਕੇ ਪਾਰੂਲ ਦੇ ਪਿਤਾ ਅਵਿਨਾਸ਼ ਗੁਪਤਾ ਅਤੇ ਹੋਰ ਬੈਂਕ ਦੇ ਸੀਨੀਅਰ ਅਧਿਕਾਰੀ ਵੀ ਵਿਸ਼ੇਸ਼ ਤੌਰ ਤੇ ਹਾਜਰ ਸਨ।ਇਸ ਮੌਕੇ ਮੈਨੇਜਿੰਗ ਡਾਇਰੈਕਟਰ ਊਸ਼ਾ ਨੇ ਬੋਲਦਿਆ ਕਿਹਾ ਕਿ ਉਹਨਾ ਦੇ ਬੈਂਕ ਦੇ ਲਈ ਬੜੇ ਹੀ ਮਾਣ ਵਾਲੀ
ਗੱਲ ਹੈ ਕਿ ਇੱਕ ਡੈਫ ਲੜਕੀ ਨੇ ਮਿਹਨਤ ਕਰਕੇ ਟੈਨਿਸ ਵਿੰਚ ਇੰਨੀਆਂ ਬੁਲੰਦੀਆਂ ਨੂੰ ਛੂਹ ਕੇ ਆਪਣੇ ਮਾਤਾ ਪਿਤਾ,ਦੇਸ਼ ਅਤੇ ਪੀ.ਐਨ.ਬੀ ਬੈਂਕ ਦਾ ਨਾਮ ਪੂਰੇ ਵਿਸ਼ਵ ਪੱਧਰ ਤੇ ਰੌਸ਼ਨ ਕੀਤਾ ਹੈ।ਜਿਸ ਲਈ ਉਹ ਵਧਾਈ ਦੀ ਪਾਤਰ ਹੈ।ਉਹਨਾ ਨੇ ਅੱਗੇ ਕਿਹਾ ਕਿ ਭਵਿੱਖ ਵਿੱਚ ਉਹ ਅਤੇ ਉਹਨਾ ਦਾ ਬੈਂਕ ਪਾਰੁਲ ਦੀ ਕਿਸੇ ਵੀ ਮਦਦ ਲਈ ਹਾਜਰ ਹਨ ਅਤੇ ਜ਼ਦੋਂ ਵੀ ਲੋੜ ਪਈ ਤਾਂ ਜਰੂਰਤ ਮੁਤਾਬਕ ਉਸ ਦੀ ਹਰ ਪ੍ਰਕਾਰ ਦੀ ਮਦਦ ਕੀਤੀ ਜਾਵੇਗੀ। ਇਸ ਮੌਕੇ ਬੈਂਕ ਤੋਂ ਡੀ.ਐਸ ਸ਼ਰਮਾ ਸਰਕਲ ਹੈੱਡ ਡੀ.ਜੀ.ਐਮ, ਵਾਈ.ਪੀ.ਖੰਨਾ ਡਿਪਟੀ ਸਰਕਲ ਹੈਡ,ਬੀ.ਐਲ. ਮੀਨਾ ਡਿਪਟੀ ਸਰਕਲ ਹੈੱਡ,ਐਸ ਕੇ ਸਿੰਗਲਾ ਏ.ਜੀ.ਐਮ ਬਰਾਂਚ,ਕੇ.ਕੇ ਅਵਲਾਸ਼ ਸੀਨੀਅਰ ਮੈਨੇਜਰ ਐਚ.ਆਰ.ਡੀ ਅਤੇ ਹੋਰ ਬੈਂਕ ਦੇ ਅਧਿਕਾਰੀ ਅਤੇ ਆਫਿਸਰ ਮੌਕੇ ਤੇ ਹਾਜਰ ਸਨ

Leave a Reply

Your email address will not be published. Required fields are marked *