ਅੰਮ੍ਰਿਤਸਰਪੰਜਾਬ

ਖਾਲਸਾ ਕਾਲਜ ਦੇ ਸਿੱਖ ਇਤਿਹਾਸ ਖੋਜ਼ ਸੈਂਟਰ ਵਿਖੇ ਡਾ. ਜੋਗਿੰਦਰ ਸਿੰਘ ਨੇ ਨਵੇਂ ਮੁਖੀ ਵਜੋਂ ਸੰਭਾਲਿਆ ਅਹੁੱਦਾ

ਅੰਮਿ੍ਰਤਸਰ 7 ਜੂਨ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਪੰਜਾਬ  ਤੇ ਖ਼ਾਸ ਕਰਕੇ ਸਿੱਖ ਹਿਸਟਰੀ ਦੇ ਪ੍ਰਮੁੱਖ ਗਿਆਤਾ ਡਾ. ਜੋਗਿੰਦਰ ਸਿੰਘ ਨੇ ਅੱਜ ਸਿੱਖ ਇਤਿਹਾਸ ਰਿਸਰਚ ਸੈਂਟਰ, ਖ਼ਾਲਸਾ ਕਾਲਜ ਵਿਖੇ ‘ਪ੍ਰੋਫ਼ੈਸਰ ਆਫ਼ ਐਮੀਨੈਂਸ’ ਵਜੋਂ ਅਹੁੱਦਾ ਸੰਭਾਲਿਆ। ਉਨ੍ਹਾਂ ਨੇ ਆਪਣੇ ਤਜ਼ਰਬੇ ਦਾ ਜ਼ਿਕਰ ਕਰਦਿਆਂ ਇਸ ਸੈਂਟਰ ਨੂੰ ਖੋਜ਼ ਅਤੇ ਵਿੱਦਿਅਕ ਪੱਖੋਂ ਸੂਬੇ ਭਰ ’ਚ ਇਕ ਅਹਿਮ ਮੁਕਾਮ ’ਤੇ ਪਹੁੰਚਾਉਣ ਦਾ ਅਹਿਦ ਕਰਦਿਆਂ, ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਉਨ੍ਹਾਂ ਨੂੰ ਇਸ ਅਹੁੱਦੇ ਦੇ ਕਾਬਲ ਸਮਝਣ ਦਾ ਧੰਨਵਾਦ ਕੀਤਾ। ਇਸ ਮੌਕੇ ਉਨ੍ਹਾਂ ਮੈਨੇਜ਼ਮੈਂਟ ਦੇ ਉਪ ਪ੍ਰਧਾਨ ਸਵਿੰਦਰ ਸਿੰਘ ਕੱਥੂਨੰਗਲ ਅਤੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਸਮੇਤ ਹੋਰ ਅਹੁਦੇਦਾਰਾਂ ਦੀ ਮੌਜੂਦਗੀ ’ਚ ਉਕਤ ਕਾਰਜਭਾਰ ਸੰਭਾਲਿਆ।

ਕੇਂਦਰ ਜਿਸਦੀ ਸਥਾਪਨਾ ਵੰਡ ਤੋਂ ਪਹਿਲਾਂ ਸੰਨ 1930 ’ਚ ਹੋਈ, ਦੁਰਲੱਭ ਪੁਸਤਕਾਂ, ਦਸਤਾਵੇਜ਼ਾਂ ਅਤੇ ਖਰੜਿਆਂ ਦਾ ਅਦਭੁੱਤ ਖਜ਼ਾਨਾ ਹੈ। ਪੰਜਾਬ ਜਾਂ ਫ਼ਿਰ ਸਿੱਖ ਇਤਿਹਾਸ ’ਤੇ ਖੋਜ਼ ਕਰਨ ਵਾਲੇ ਖੋਜ਼ਕਾਰ ਇਸ ਸੈਂਟਰ ’ਚ ਪਹੁੰਚ ਕਰਕੇ ਇੱਥੋਂ ਦੀ ਲਾਇਬ੍ਰੇਰੀ ਦੀ ਵਰਤੋਂ ਕਰਦੇ ਹਨ। ਮੌਜ਼ੂਦਾ ਇੰਚਾਰਜ ਡਾ. ਕੁਲਦੀਪ ਸਿੰਘ ਨੂੰ ਮੁੜ ਉਨ੍ਹਾਂ ਦੇ ਮਾਤਰੀ ਪੰਜਾਬੀ ਸਟੱਡੀਜ਼ ਵਿਭਾਗ ਵਿਖੇ ਭੇਜ ਦਿੱਤਾ ਗਿਆ। ਕਿਉਂਕਿ ਮੈਨੇਜਮੈਂਟ ਨੇ ਕੇਂਦਰ ’ਚ ਖੋਜ ਅਤੇ ਅਕਾਦਮਿਕ ਗਤੀਵਿਧੀਆਂ ਨੂੰ  ਵਧਾਉਣ ਦਾ ਪ੍ਰਣ ਲਿਆ ਹੈ।
ਇਸ ਮੌਕੇ ਮੈਨੇਜ਼ਮੈਂਟ ਨੇ ਡਾ: ਜੋਗਿੰਦਰ ਸਿੰਘ, ਜੋ ਇਕ ਪ੍ਰਸਿੱਧ ਖੋਜਕਰਤਾ ਅਤੇ ਇਤਿਹਾਸਕਾਰ ਹਨ, ’ਤੇ ਉਮੀਦਾਂ ਜਾਹਿਰ ਕੀਤੀਆਂ ਕਿ ਉਹ ਸੈਂਟਰ ਨੂੰ ਰਾਜ ਦਾ ਸਰਵਉੱਤਮ ਵਿਭਾਗ ਬਣਾਉਣ ’ਚ ਕੋਈ ਕਸਰ ਨਹੀਂ ਛੱਡਣਗੇ। ਇਸ ਮੌਕੇ ਸ: ”ਛੀਨਾ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਅਤੇ ਸਿੱਖਾਂ ਦੀ ਖੋਜ ਕੇਂਦਰ ਦਾ ਮੁੱਢਲਾ ਉਦੇਸ਼ ਹੈ ਜਿਸ ਦੀ ਅਗਵਾਈ ਕਿਸੇ ਸਮੇਂ ਪ੍ਰਸਿੱਧ ਹਸਤੀਆਂ ਜਿਵੇਂ ਕਿ ਡਾ: ਗੰਡਾ ਸਿੰਘ ਅਤੇ ਭਾਈ ਜੋਧ ਸਿੰਘ ਵਲੋਂ ਕੀਤੀ ਗਈ ਸੀ।
ਸ: ਛੀਨਾ ਨੇ ਕਿਹਾ ਕਿ ਦੇਸ਼ਵਿਦੇਸ਼ ਤੋਂ ਆਉਂਦੇ ਬੁੱਧਜੀਵੀਆਂ, ਇਤਿਹਾਸਕਾਰਾਂ, ਖੋਜ਼ਾਰਥੀਆਂ, ਸੈਲਾਨੀ ਅਤੇ ਸਾਬਕਾ ਐਲੂਮਨੀ ਦੀ ਕਾਫ਼ੀ ਸਮੇਂ ਤੋਂ ਇਹ ਮੰਗ ਰਹੀ ਸੀ ਕਿ ਗੁਰੂ ਸਾਹਿਬਾਨ, ਜਰਨੈਨਾਂ ਤੇ ਪੰਜਾਬ ਤੇ ਹੋਰਨਾਂ ਸੂਬਿਆਂ ਨਾਲ ਸਬੰਧਿਤ ਇਸ ਬੇਸ਼ਕੀਮਤੀ ਖਜ਼ਾਨੇ ਦਾ ਘੇਰਾ ਵਿਸ਼ਾਲ ਹੋਣਾ ਚਾਹੀਦਾ ਹੈ। ਜਿਸਦੇ ਮੱਦੇਨਜ਼ਰ ਮੈਨੇਜ਼ਮੈਂਟ ਦੁਆਰਾ ਉਸਾਰੀ ਗਈ ਮਨਮੋਹਕ ਅਤੇ ਖ਼ੂਬਸੂਰਤ ਇਮਾਰਤ ’ਚ ਸਿੱਖ ਇਤਿਹਾਸ ਖੋਜ਼ ਕੇਂਦਰ ਨੂੰ ਸਥਾਪਿਤ ਕੀਤਾ ਗਿਆ ਹੈ ਅਤੇ ਜਿਸ ’ਚ ਨਾਮਵਰ ਇਤਿਹਾਸਕਾਰ ਡਾ. ਜੋਗਿੰਦਰ ਸਿੰਘ ਨੂੰ ਇਸ ਸਬੰਧੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਇਸ ਮੌਕੇ ਸ: ਕੱਥੂਨੰਗਲ ਨੇ ਕਿਹਾ ਕਿ ਡਾ. ਜੋਗਿੰਦਰ ਸਿੰਘ ਨੇ ਜੀਐਨਡੀਯੂ ਵਿਖੇ ਇਤਿਹਾਸ ਵਿਭਾਗ ਦੇ ਸਾਬਕਾ ਮੁਖੀ ਵਜੋਂ ਪਿਛਲੇ ਕਾਰਜ ’ਚ ਪ੍ਰਸ਼ੰਸਾਯੋਗ ਸੇਵਾਵਾਂ ਨਿਭਾਈਆਂ ਹਨ ਅਤੇ ਉਨ੍ਹਾਂ ਦੇ ਤਜ਼ਰਬੇ ਦਾ ਫ਼ਾਇਦਾ ਇਸ ਸੈਂਟਰ ਨੂੰ ਹੋਵੇਗਾ। ਇਸ ਮੌਕੇ ਕਾਲਜ ਪਿ੍ਰੰਸੀਪਲ ਡਾ: ਮਹਿਲ ਸਿੰਘ ਨੇ ਸੈਂਟਰ ਵਿਖੇ ਨਵੇਂ ਮੁਖੀ ਦਾ ਸਵਾਗਤ ਕਰਦਿਆਂ ਕਿਹਾ ਕਿ ਕੇਂਦਰ ਦਾ ਮੁੱਖ ਮਨੋਰਥ ਪੰਜਾਬ ਅਤੇ ਸਿੱਖ ਮਸਲਿਆਂ ਦੇ ਇਤਿਹਾਸ ਦੀ ਖੋਜ ਕਰਨਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ “ਅਸੀਂ ਨਿਸ਼ਚਿਤ ਤੌਰ ’ਤੇ ਉਨ੍ਹਾਂ ਦੇ ਤਜ਼ਰਬੇ ਤੋਂ ਲਾਹਾ ਪ੍ਰਾਪਤ ਕਰਾਂਗੇ।      

Leave a Reply

Your email address will not be published. Required fields are marked *