ਨਸ਼ਿਆਂ ਦੀ ਤਸਕਰੀ ਕਰਨ ਦੇ ਮਮਲੇ ’ਚ 3 ਨਾਈਜੀਰੀਅਨਾਂ ਸਮੇਤ 10 ਮੁਲਜਮ ਗਿ੍ਰਫਤਾਰ
ਫਤਹਿਗੜ੍ਹ ਸਾਹਿਬ 8 ਜੂਨ (ਹਰਪ੍ਰੀਤ ਕੌਰ/ਮਧੂਸਾਰ ਬਿਊਰੋ) ਸ੍ਰੀਮਤੀ ਅਮਨੀਤ ਕੌਂਡਲ ਐਸ.ਐਸ.ਪੀ ਜਿਲ੍ਹਾ ਫਤਿਹਗੜ੍ਹ ਸਾਹਿਬ ਵੱਲੋਂ ਨਸ?ਿਆ ਵਿਰੁੱਧ ਵਿੱਢੀ ਮੁਹਿੰਮ ਤਹਿਤ ਸ੍ਰੀ ਜਗਜੀਤ ਸਿੰਘ ਪੀ.ਪੀ.ਐਸ ਪੁਲਿਸ ਕਪਤਾਨ (ਇੰਨਵੈਸਟੀਗਸਨ) ਜਿਲ੍ਹਾ ਫਤਿਹਗੜ੍ਹ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਸ੍ਰੀ ਰਘਬੀਰ ਸਿੰਘ ਉਪ ਪੁਲਿਸ ਕਪਤਾਨ (ਇੰਨਵੈਸਟੀਗੇਸਨ) ਜੀ ਦੀ ਨਿਗਰਾਨੀ ਹੇਠ ਇੰਸਪੈਕਟਰ ਬਰ ਸਿੰਘ ਇੰਚਾਰਜ ਸਟਾਫ ਸਰਹਿੰਦ ਦੀ ਅਗਵਾਈ ਵਿੱਚ ਸੀ.ਆਈ.ਏ ਸਟਾਫ ਸਰਹਿੰਦ ਦੀ ਪੁਲਿਸ ਟੀਮ ਨੇ ਕਾਰਵਾਈ ਕਰਦੇ ਹੋਏ ਮੁਕੱਦਮਾ ਨੰਬਰ 156 ਮਿਤੀ 05.06.2021 ਅ/ਧ 21/61/85 ਥਾਣਾ ਗੋਬਿੰਦਗੜ੍ਹ ਦਰਜ ਰਜਿਸਟਰ ਕਰਵਾ ਕੇ ਦੋਸੀ ਲਖਵਿੰਦਰ ਸਿੰਘ ਉਰਫ ਬਿੱਲਾ ਵਾਸੀ ਸੁਭਾਸ ਨਗਰ ਮੰਡੀ ਗੋਬਿੰਦਗੜ੍ਹ, ਪਾਸ 05 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਸੀ।ਦੋਸੀ ਲਖਵਿੰਦਰ ਸਿੰਘ ਦੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਕਿ ਉਹ ਐਰਿਕ ਨਾਮ ਦੇ ਨਾਈਜੀਰਅਨ ਵਿਅਕਤੀ ਪਾਸੋਂ ਇਹ ਹੈਰੋਇਨ ਲੈ ਕੇ ਆਉਂਦਾ ਹੈ ਜੋ ਕਿ ਦਿੱਲੀ ਵਿਖੇ ਰਹਿੰਦਾ ਹੈ . ਜਿਸ ਦੀ ਪੁੱਛ ਗਿੱਛ ਤੋਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ .ਇਸੇ ਤਰਾਂ ਮੁਕੱਦਮਾ ਨੰਬਰ 160 ਮਿਤੀ 07,06.2021 ਅ/ਧ 21 ਥਾਣਾ ਮੰਡੀ ਗੋਬਿੰਦਗੜ੍ਹ ਵਿੱਚ ਇਸ ਗੱਬਰ ਸਿੰਘ ਇੰਚਾਰਜ ਸੀ.ਆਈ.ਏ ਅਤੇ ਇਸ ਪ੍ਰੇਮ ਸਿੰਘ ਮੁੱਖ ਅਫਸਰ ਥਾਣਾ ਗੋਬਿੰਦਗੜ੍ਹ ਸਮੇਤ ਪੁਲਿਸ ਪਾਰਟੀ ਦੇ ਲਾਇਟਾਂ ਵਾਲਾ ਚੌਕ ਗੋਬਿੰਦਗੜ੍ਹ ਤੋਂ ਲੁਇਸ ਜੈੱਨ ਵਾਸੀ ਗਲੀ ਨੰਬਰ 02 ਚੰਦਰਾ ਵਿਹਾਰ ਦਿੱਲੀ ਅਤੇ ਲੋਕੀ ਚਿਮਾ ਇਮਾਗਨੀ ਜੋ ਕਿ ਆਰਜੀ ਤੌਰ ਤੇ ਦਿੱਲੀ ਰਹਿੰਦੇ ਹਨ ਨੂੰ ਮੁਕਦਮਾ ਉਕਤ ਵਿੱਚ ਗਿ੍ਰਫਤਾਰ ਕਰਕੇ ਉਨਾਂ ਪਾਸੋਂ 520 ਗ੍ਰਾਮ ਹੈਰੋਇਨ ਬ੍ਰਾਮਦ ਕਰਵਾਈ ਗਈ ਹੈ। ਜਿਸ ਨਾਲ ਦਿੱਲੀ ਤੋਂ ਪੰਜਾਬ ਵਿੱਚ ਹੋ ਰਹੀ ਵੱਡੇ ਪੱਧਰ ਤੇ ਹੈਰੋਇਨ ਦੀ ਸਪਲਾਈ ਚੈਨ ਨੂੰ ਤੋੜਨ ਵਿੱਚ ਜ?ਿਲ੍ਹਾ ਫਤਹਿਗੜ੍ਹ ਸਾਹਿਬ ਦੀ ਪੁਲਿਸ ਨੇ ਸਫਲਤਾ ਹਾਸਲ ਕੀਤੀ ਗਈ ਹੈ।

ਇਸੀ ਤਰ੍ਹਾਂ ਥਾਣਾ ਫਤਹਿਗੜ੍ਹ ਸਾਹਿਬ ਵੱਲੋਂ ਮੁਕੱਦਮਾ ਨੰਬਰ 109 ਮਿਤੀ 07.06.2021 ਅ/ਧ 25/61/85 ਥਾਣਾ ਫਤਹਿਗੜ੍ਹ ਸਾਹਿਬ ਵਿੱਚ ਦੋਸਣਾ ਸੁਰਿੰਦਰ ਕੌਰ ਪਤਨੀ ਲੋਟ ਦਾਰਾ ਸਿੰਘ ਪੁੱਤਰੀ ਸੇਰ ਸਿੰਘ ਵਾਸੀ ਪਿੰਡ ਚੋਰਾ ਰਾਜਪੁਰਾ ਰੋਡ ਪਟਿਆਲਾ ਅਤੇ ਸਿਮਰਨ ਪਤਨੀ ਜਤਿੰਦਰ ਕੁਮਾਰ ਪੁੱਤਰ ਸੇਰ ਸਿੰਘ ਵਾਸੀ ਪੰਜਾਬੀ ਬਾਗ ਸਹਾਰਨਪੁਰ ਨੂੰ ਨੇੜੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਫਤਹਿਗੜ੍ਹ ਸਾਹਿਬ ਤੋਂ ਗਿ੍ਰਫਤਾਰ ਕਰਕੇ ਉਹਨਾਂ ਪਾਸੋਂ 13/13 ਕਿਲੋਗ੍ਰਾਮ ਭੁੱਕੀ (ਕੁੱਲ 26 ਕਿੱਲੋਗ੍ਰਾਮ ਭੁੱਕੀ ਚੂਰਾ ਪੋਸਤ ਬਰਾਮਦ ਕੀਤੀ ਗਈ ਹੈ।
ਇਸ ਤਰ੍ਹਾਂ ਥਾਣਾ ਫਤਹਿਗੜ੍ਹ ਸਾਹਿਬ ਵੱਲੋਂ ਮੁਕੱਦਮਾ ਨੰਬਰ 108 ਮਿਤੀ 06.06.2021 ਅ/ਧ 379 ਹਿੰ:ਦ: ਥਾਣਾ ਫਤਹਿਗੜ੍ਹ ਸਾਹਿਬ ਵਿੱਚ ਦੋਸੀਆਨ ਸਤਨਾਮ ਸਿੰਘ ਉਰਫ ਸੈਮੀ ਪੁੱਤਰ ਸੁਖਵਿੰਦਰ ਸਿੰਘ ਵਾਸੀ ਪਿੰਡ ਫਿਰੋਜਪੁਰ ਥਾਣਾ ਫਤਹਿਗੜ੍ਹ ਸਾਹਿਬ, ਤੁਸਾਰ ਪੁੱਤਰ ਕਾਸੀ ਰਾਮ ਵਾਸੀ ਵਾਰਡ ਨੰਬਰ 12, ਪੂਰਾ ਮੁਹੱਲਾ ਬੱਸੀ ਪਠਾਣਾ, ਮੋਹਿਤ ਭਾਂਬਰੀ ਪੁੱਤਰ ਰਾਜੀਵ ਭਾਂਬਰੀ ਵਾਸੀ ਗਲੀ ਨੰਬਰ 06, ਨਿਊ ਗਊਸਾਲਾ ਰੋਡ ਸੰਤ ਨਗਰ ਮੰਡੀ ਗੋਬਿੰਦਗੜ੍ਹ ਨੂੰ ਗਿ੍ਰਫਤਾਰ ਕਰਕੇ ਉਹਨਾਂ ਪਾਸੋਂ ਇੱਕ ਮੋਟਰਸਾਈਕਲ ਮਾਰਕਾ ਬਜਾਜ ਪਲਸਰ, ਦੋ ਬੁਲਟ ਮੋਟਰਸਾਈਕਲ ਅਤੇ ਇੱਕ ਮੋਟਰਸਾਈਕਲ ਸਪਲੈਂਡਰ ਪਲੇਸ (ਕੁੱਲ ਚਾਰ ਚੋਰੀਸੁਦਾ ਮੋਟਰਸਾਈਕਲ) ਬਰਾਮਦ ਕੀਤੇ ਗਏ ਹਨ
ਇਸ ਤਰ੍ਹਾਂ ਹੀ ਥਾਣਾ ਫਤਹਿਗੜ੍ਹ ਸਾਹਿਬ ਵੱਲੋ ਮੁਕੱਦਮਾ ਨੰਬਰ 107 ਮਿਤੀ 06.06.2021 ਅ/ਧ 61/1/14 ਆਬਕਾਰੀ ਐਕਟ, 188 ਹਿੰ:ਦੰ: ਥਾਣਾ ਫਤਹਿਗੜ੍ਹ ਸਾਹਿਬ ਦੇ ਦੋਸੀ ਸੁਭਾਸ ਪੁੱਤਰ ਕਮਲੇਸ ਕੁਮਾਰ ਵਾਸੀ ਹਰਦੋਈ ਜਿਲ੍ਹਾ ਹਰਦੋਈ (ਯੂ.ਪੀ) ਹਾਲ ਕਿਰਾਏਦਾਰ ਮਕਾਨ ਮਾਲਕ ਰਾਹੁਲ ਵਾਸੀ ਗੁਰਦੇਵ ਨਗਰ ਸਰਹਿੰਦ ਨੂੰ ਗਿ੍ਰਫਤਾਰ ਕਰਕੇ ਸਕੂਟਰੀ ਨੰਬਰ .23.7-2990 ਵਿੱਚੋਂ 40 ਬੋਤਲਾਂ ਸਰਾਬ ਠੇਕਾ ਟੈਂਗੋ ਸੰਤਰਾ ਫਾਰ ਸੇਲ ਇੰਨ ਚੰਡੀਗੜ੍ਹ ਬਰਾਮਦ ਕੀਤੀ ਗਈ ਹੈ।

