ਹਰਿਆਣਾ ਵਿਜੀਲੈਂਸ ਬਿਊਰੋ ਨੇ ਪੰਚਾਇਤ ਅਧਿਕਾਰੀ ਰਿਸ਼ਵਤ ਲੈਂਦੇ ਦਬੋਚਿਆ
ਚੰਡੀਗੜ੍ਹ, 10 ਜੂਨ (ਮਧੂਸਾਰ ਬਿਊਰੋ) ਹਰਿਆਣਾ ਰਾਜ ਵਿਜੀਲੈਂਸ ਬਿਊਰੋ ਨੇ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ ਦਫਤਰ, ਨਾਰਨੌਲ ਦ। ਕਲਰਕ ਨੂੰ 20,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੀ ਹੱਥੀ ਗਿਰਫਤਾਰ ਕੀਤਾ। ਬਿਊਰੋ ਦੇ ਇਕ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਵਿਜੀਲੈਂਸ ਬਿਊਰੋ ਦੀ ਟੀਮ ਵੱਲੋਂ ਅੱਜ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ, ਨਾਰਨੌਲ ਦਫਤਰ ਦੇ ਕਲਰਕ ਵਿਕਾਸ ਕੁਮਾਰ ਨੂੰ ਸ਼ਿਕਾਇਤ ਕਰਤਾ ਸੂਰਜਭਾਨ ਵਾਸੀ ਪਿੰਡ ਲਹਰੋਦਾ ਥਾਨਾ ਸਦਰ ਨਾਰਨੌਲ ਤੋਂ 20,000 ਰੁਪਏ ਰਿਸ਼ਵਤ ਲੈਂਦੇ ਹੋਏ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ ਦਫਤਰ, ਨਾਰਨੌਲ ਦੇ ਸਾਮਣੇ ਸਥਿਤ ਕਾਰਜਕਾਰੀ ਇੰਜੀਨੀਅਰ, ਬਿਜਲੀ ਵਿਭਾਗ ਦੇ ਦਫਤਰ ਤੋਂ ਰੰਗੀ ਹੱਥੀ ਗਿਰਫਤਾਰ ਕੀਤਾ ਗਿਆ ਹੈ।
ਸ੍ਰੀ ਸੂਰਜਭਾਨ ਵਾਸੀ ਪਿੰਡ ਲਹਰੋਦਾ ਨੇ ਰਾਜ ਵਿਜੀਲੈਂਸ ਬਿਊਰੋ ਨੁੰ ਇਕ ਸ਼ਿਕਾਇਤ ਦਿੱਤੀ ਕਿ ਪਿੰਡ ਦੇ ਲਾਲ ਡੋਰਾ ਦੇ ਅੰਦਰ ਉਨ੍ਹਾਂ ਦਾ ਸਾਂਝਾ ਮਕਾਨ ਹੈ ਜਿਸ ਦਾ ਮਾਲਿਕਾਨਾ ਹੱਕ ਦਰਜ ਕਰਨ ਤੇ ਉਸ ਦੀ ਨਕਲ ਪ੍ਰਾਪਤ ਕਰਨ ਦੇ ਬਿਨੈ ਕੀਤਾ ਹੋਇਆ ਸੀ। ਜਿਸ ਦੇ ਲਈ ਉਸ ਨੇ 8 ਜੂਨ, 2021 ਨੂੰ ਵਿਕਾਸ ਕੁਮਾਰ , ਕਲਰਕ ਨਾਲ ਸੰਪਰਕ ਕੀਤਾ ਤਾਂ ਉਸ ਨੇ ਇਸ ਦੀ ਏਵਜ ਵਿਚ 20,000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਅਤੇ ਅੱਜ ਰਿਸ਼ਵਤ ਦੀ ਰਕਮ ਪ੍ਰਾਪਤ ਕਰਨ ਦੇ ਲਈ ਉਸ ਨੂੰ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ ਦਫਤਰ ਨਾਰਨੌਲ ਦੇ ਸਾਹਮਣੇ ਸਥਿਤ ਕਾਰਜਕਾਰੀ ਇੰਜੀਨੀਅਰ ਬਿਜਲੀ ਵਿਭਾਗ ਦੇ ਦਫਤਰ ਵਿਚ ਬੁਲਾਇਆ।
ਬੁਲਾਰੇ ਨੇ ਦਸਿਆ ਕਿ ਸੂਚਨਾ ਪ੍ਰਾਪਤ ਹੁੰਦੇ ਹੀ ਥਾਨਾ ਰਾਜ ਵਿਜੀਲੈਂਸ ਬਿਉਰੋ, ਗੁਰੁਗ੍ਰਾਮ ਵਿਚ ਭਿ੍ਰਸ਼ਟਾਚਾਰ ਹੱਲ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਅਿਗਾ। ਨਿਰੀਖਕ ਨਵਲ ਕਿਸ਼ੋਰ, ਰਾਜ ਵਿਜੀਲੈਂਸ ਬਿਊਰੋ, ਨਾਰਨੌਲ ਦੀ ਅਗਵਾਈ ਵਿਚ ਟੀਮ ਦਾ ਗਠਨ ਕੀਤਾ ਗਿਆ। ਸ੍ਰੀ ਵਿਕਾਸ ਸਿੰਘ, ਤਹਿਸੀਲਦਾਰ, ਨਾਰਨੌਲ ਨੂੰ ਡਿਊਟੀ ਮੈਜੀਸਟ੍ਰੇਟ ਤੇ ਸ੍ਰੀ ਰਾਮਚੰਦਰ ਪ੍ਰਵਾਚਕ, ਤਹਿਸੀਲਦਾਰ, ਨਾਰਨੋਲ ਨੂੰ ਨੂੰ ਛਾਇਆ ਗਵਾਹ ਨਿਯੁਕਤ ਕਰਵਾਇਆ ਗਿਆ। ਟੀਮ ਦੀ ਮੌਜੂਦਗੀ ਵਿਚ ਵਿਕਾਸ ਕੁਮਾਰ, ਕਲਰਕ, ਦਫਤਰ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ ਨਾਰਨੌਲ ਨੂੰ 20,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੀ ਹੱਥੀ ਗਿਰਫਤਾਰ ਕੀਤਾ ਗਿਆ। ਦੋਸ਼ੀ ਤੋਂ ਗੰਭੀਰਤਾ ਪੁਛਗਿਛ ਕੀਤੀ ਜਾ ਰਹੀ ਹੈ। ਮਾਮਲੇ ਵਿਚ ਅੱਗੇ ਦੀ ਜਾਂਚ ਜਾਰੀ ਹੈ।

