ਸਰੀਰਕ ਸਿੱਖਿਆ ਵਿਭਾਗ ਨੇ ਮੁਖੀ ਡਾ: ਪ੍ਰੀਤਮ ਸਿੰਘ ਦੀ ਅਗਵਾਈ ‘ਚ ਐਲੂਮਨਾਈ ਮੀਟ-2021ਕਰਵਾਈ
ਸਰੀਰਕ ਸਿੱਖਿਆ ਵਿਭਾਗ ਦਾ ਇਹ ਉਪਰਾਲਾ ‘ਵਰਸਿਟੀ ਦੇ ਹੋਰ ਵਿਭਾਗਾਂ ਨੂੰ ਵੀ ਸੇਧ ਦੇਵੇਗਾ: ਵੀ .ਸੀ. ਡਾ: ਪਰਮਾਰ
ਪਟਿਆਲਾ, 9 ਜੂਨ (ਤਰਿਸ਼ਰਨਦੀਪ ਸਿੰਘ ਗਰੇਵਾਲ): ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਜਲੰਧਰ ਦੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ: ਪ੍ਰੀਤਮ ਸਿੰਘ ਵੱਲੋਂ ਯੂਨਿਵਰਸਿਟੀ ਦੇ ਟ੍ਰੇਨਿੰਗ ਅਤੇ ਪਲੇਸਮੈਂਟ ਸੈੱਲ ਦੇ ਸਹਿਯੋਗ ਅਤੇ ਸੱਚਖੰਡ ਵਾਸੀ ਸੰਤ ਬਾਬਾ ਦਿਲਾਵਰ ਸਿੰਘ ਜੀ (ਬ੍ਰਹਮ ਜੀ) ਦੇ ਆਸ਼ੀਰਵਾਦ ਤੇ ਵੀ.ਸੀ. ਡਾ: ਧਰਮਜੀਤ ਸਿੰਘ ਪਰਮਾਰ ਦੀ ਪਰਮਾਰ ਦੀ ਰਹਿਨੁਮਾਈ ਹੇਠ ਇਕ ਨਿਵੇਕਲੇ ਉਪਰਾਲੇ ਤਹਿਤ ਆਨਲਾਈਨ ਅਲੂਮਨੀ ਮੀਟ-2021 ਕਰਵਾਈ ਗਈ। ਇਸ ਮੀਟ ਦੀ ਕਾਰਵਾਈ ਡਿਪਟੀ ਡਾਇਰੈਕਟਰ (ਰਿਸਰਚ) ਡਾ: ਰਣਧੀਰ ਸਿੰਘ ਪਠਾਣੀਆ ਨੇ ਵਿਭਾਗ ਦੇ ਪ੍ਰੋਫੈਸਰ ਸਾਹਿਬਾਨ ਡਾ:ਅਮਰਜੀਤ ਮਹੰਤ ਡਾ:ਪਰਮਪ੍ਰੀਤ ਕੈਂਡੋਵਾਲ, ਡਾ: ਕੇ .ਪੀ.ਐਸ ਮਾਹੀ, ਡਾ: ਮੈਡਮ ਸੁਰਿੰਦਰ ਕੌਰ ਮਾਹੀ, ਪ੍ਰੋ:ਮਨਜੀਤ ਕੌਰ ਪ੍ਰੋ:ਸਰਬਜੀਤ ਸਿੰਘ, ਪ੍ਰੋ: ਪ੍ਰਣਾਮ ਸਿੰਘ ਅਤੇ ਵਿਭਾਗ ਦੇ ਹੋਰਨਾਂ ਪ੍ਰੋਫੈਸਰ ਸਾਹਿਬਾਨ ਦੀ ਸਹਾਇਤਾ ਨਾਲ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹੀ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਵੀਸੀ ਡਾ ਧਰਮਜੀਤ ਸਿੰਘ ਪਰਿਵਾਰ ਨੇ ਪਰਮਾਰ ਨੇ ਇਸ ਵਧੀਆ ਤੇ ਨਿਵੇਕਲੇ ਉਪਰਾਲੇ ਲਈ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ: ਪ੍ਰੀਤਮ ਸਿੰਘ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਵਿਭਾਗ ਵੱਲੋਂ ਕੀਤੇ ਇਸ ਉਪਰਾਲੇ ਤੋਂ ਉਤਸ਼ਾਹਤ ਹੋ ਕੇ ਹੋਰ ਵੀ ਵਿਭਾਗ ਅਜਿਹੀਆਂ ਸਰਗਰਮੀਆਂ ਅਾਰੰਭਣਗੇ।

ਇਸ ਮੌਕੇ ਆਪਣੇ ਸਵਾਗਤੀ ਭਾਸ਼ਣ ਵਿਚ ਵਿਭਾਗ ਦੇ ਮੁਖੀ ਡਾ:ਪ੍ਰੀਤਮ ਸਿੰਘ ਨੇ ਸਰੀਰਕ ਸਿੱਖਿਆ ਵਿਭਾਗ ਦੇ ਸਾਬਕਾ ਵਿਦਿਆਰਥੀਆਂ ਦਾ ਇਸ ਮੀਟ ਵਿੱਚ ਸਵਾਗਤ ਕਰਦਿਆਂ ਉਨ੍ਹਾਂ ਨੂੰ ਜੀਵਨ ਵਿਚ ਸਫਲਤਾ ਮਿਲਣ ਦੀ ਕਾਮਨਾ ਕੀਤੀ। ਇਸ ਮੀਟ ਵਿੱਚ ਵੱਡੀ ਗਿਣਤੀ ‘ਚ ਯੂਨੀਵਰਸਿਟੀ (ਸਰੀਰਕ ਸਿੱਖਿਆ ਵਿਭਾਗ) ਦੇ ਸਾਬਕਾ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਯੂਨੀਵਰਸਿਟੀ ਵਿੱਚ ਪ੍ਰਾਪਤ ਕੀਤੀ ਸਿੱਖਿਆ ਦੌਰਾਨ ਲਏ ਤਜਰਬੇ ਸਾਂਝੇ ਕੀਤੇ ਅਤੇ ਵੱਖ ਵੱਖ-ਵੱਖ ਵਿਸ਼ਿਆਂ ਸਬੰਧੀ ਆਪਣੇ ਵਿਚਾਰ ਰੱਖੇ। ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਪ੍ਰੋਫ਼ੈਸਰ ਤਰਿਸ਼ਰਨਦੀਪ ਸਿੰਘ ਗਰੇਵਾਲ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਨੇ ਆਪਣੇ ਨਾਮ ਨੂੰ ਸਾਰਥਿਕ ਕਰਦਿਆਂ ਇਸ ਖੇਤਰ ਵਿੱਚ ਵਿੱਦਿਆ ਦਾ ਚਾਨਣ ਫੈਲਾ ਕੇ ‘ਭਾਗ’ ਲਾਏ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਯੂਨੀਵਰਸਿਟੀ ਵਿਚ ਸਿਰਫ ਪੰਜਾਬ ਹੀ ਨਹੀਂ ਬਲਕਿ ਦੇਸ਼ ਦੇ ਹੋਰ ਸੂਬਿਆਂ ਦੇ ਵਿਦਿਆਰਥੀ ਵੀ ਸਿੱਖਿਆ ਲੈ ਕੇ ਆਪਣਾ ਜੀਵਨ ਸਫਲ ਬਣਾ ਰਹੇ ਹਨ। ਇਸ ਮੌਕੇ ਪ੍ਰੋਫੈਸਰ ਗਰੇਵਾਲ ਨੇ ਦੇਸ਼ ਵਿੱਚ ਜਾਰੀ ਮਹਾਂਮਾਰੀ ਕੋਰੋਨਾ ਬਾਰੇ ਆਪਣੇ ਵਿਚਾਰ ਪ੍ਰਗਟਾਉਂਦਿਆਂ ਕਿਹਾ ਕਿ ਲੋਕਾਂ ਨੂੰ ਸਰਕਾਰ ਵੱਲੋਂ ਇਸ ਮਹਾਂਮਾਰੀ ਤੋਂ ਬਚਣ ਲਈ ਜਾਰੀ ਕੀਤੀਆਂ ਸਮੇਂ-ਸਮੇਂ ‘ਤੇ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਮੀਟ ਦੇ ਅੰਤ ਵਿਚ ਡਾ:ਅਮਰਜੀਤ ਮਹੰਤ ਵਲੋਂ ਧੰਨਵਾਦੀ ਸ਼ਬਦ ਕਹਿੰਦਿਆਂ ਸਾਰੇ ਸਾਬਕਾ ਵਿਦਿਆਰਥੀਆਂ ਨੂੰ ਇਸ ਸਮਾਗਮ ਵਿਚ ਭਾਗ ਲੈਣ ‘ਤੇ ਵਧਾਈ ਦਿੰਦਿਆਂ ਪ੍ਰੋ: ਗਰੇਵਾਲ ਵੱਲੋਂ ਰੱਖੇ ਵਿਚਾਰਾਂ ਦੀ ਪ੍ਰਸ਼ੰਸਾ ਅਤੇ ਪ੍ਰੋੜ੍ਹਤਾ ਕੀਤੀ ਗਈ।

