ਦੇਸ਼-ਵਿਦੇਸ਼ਪੰਜਾਬ

ਸੋਪੋਰ ’ਚ ਅੱਤਵਾਦੀ ਹਮਲਾ : ਦੋ ਜਵਾਨ ਸ਼ਹੀਦ !

ਬਾਰਾਮੂਲਾ 12 ਜੂਨ (ਮਧੂਸਾਰ ਬਿਊਰੋ)  ਉੱਤਰੀ ਕਸ਼ਮੀਰ ਦੇ ਸੋਪੋਰ ’ਚ ਸ਼ਨੀਵਾਰ ਨੂੰ ਪੁਲਸ ਦੇ ਗਸ਼ਤੀ ਦਲ ’ਤੇ ਅੱਤਵਾਦੀ ਹਮਲੇ ’ਚ 2 ਜਵਾਨ ਸ਼ਹੀਦ ਹੋ ਗਏ ਅਤੇ 2 ਨਾਗਰਿਕਾਂ ਦੀ ਮੌਤ ਹੋ ਗਈ, ਉੱਥੇ ਹੀ ਤਿੰਨ ਹੋਰ ਜਖਮੀ ਹੋ ਗਏ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਅੱਤਵਾਦੀਆਂ ਨੇ ਸੋਪੋਰ ਦੇ ਮੁੱਖ ਚੌਰਾਹੇ ’ਤੇ ਪੁਲਸ ਦੇ ਗਸ਼ਤੀ ਦਲ ’ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ। ਰੋਡ ਓਪਨਿੰਗ ਪਾਰਟੀ ਅਤੇ ਗਸ਼ਤੀ ਦਲ ਦੇ ਜਵਾਨਾਂ ਦੀ ਜਵਾਬੀ ਕਾਰਵਾਈ ਤੋਂ ਪਹਿਲਾਂ ਹੀ ਹਮਲਾਵਰ ਉੱਥੋਂ ਦੌੜ ਨਿਕਲੇ।

ਹਮਲੇ ’ਚ ਪੁਲਸ ਦੇ 4 ਜਵਾਨ ਅਤੇ ਤਿੰਨ ਨਾਗਰਿਕ ਜਖਮੀ ਹੋ ਗਏ। ਸਾਰੇ ਜਖਮੀਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ 2 ਜਵਾਨਾਂ ਅਤੇ 2 ਨਾਗਰਿਕਾਂ ਨੂੰ ਮਿ੍ਰਤਕ ਐਲਾਨ ਕਰ ਦਿੱਤਾ। ਹੋਰ ਜਖਮੀ ਜਵਾਨ ਅਤੇ ਨਾਗਰਿਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਨ੍ਹਾਂ ਦੱਸਿਆ ਕਿ ਐਡੀਸ਼ਨਲ ਸੁਰੱਖਿਆ ਫੋਰਸ ਮੌਕੇ ’ਤੇ ਪਹੁੰਚ ਗਈ ਹੈ ਅਤੇ ਹਮਲੇ ਲਈ ਜ?ਿੰਮੇਵਾਰ ਅੱਤਵਾਦੀਆਂ ਨੂੰ ਫੜਨ ਲਈ ਘੇਰਾਬੰਦੀ ਅਤੇ ਤਲਾਸ਼ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਪੂਰੇ ਵੇਰਵੇ ਦੀ ਉਡੀਕ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *