ਪੰਜਾਬਪਟਿਆਲਾ

ਭਾਖੜਾ ’ਚ ਨਹਾਉਣ ਲਈ ਮਜਬੂਰ ਕਰਨ ’ਤੇ ਡੁੱਬਣ ਕਾਰਨ ਲੜਕੇ ਦੀ ਮੌਤ

ਪਟਿਆਲਾ, 15 ਜੂਨ (ਮਧੂਸਾਰ ਬਿਊਰੋ) ਗਰਮੀ ਦੇ ਕਾਰਨ ਜਾਂ ਫਿਰ ਆਪਣੀ ਕਥਿਤ ਤੌਰ ’ਤੇ ਕੋਈ ਪੁਰਾਣੀ ਖੁੰਦਕ ਕੱਢਣ ਦੇ ਲਈ ਨੌਜਵਾਨ ਲੜਕਿਆਂ ਨੂੰ ਬਹਾਨੇ ਦੇ ਨਾਲ ਭਾਖੜਾ ਨਹਿਰ ’ਤੇ ਲਿਜਾ ਕੇ ਉਸ ਨੂੰ ਕਥਿਤ ਤੌਰ ’ਤੇ ਨਹਾਉਣ ਦੇ ਲਈ ਮਜਬੂਰ ਕਰਨ ਕਾਰਨ ਦੂਸਰੇ ਲੜਕੇ ਦੀ ਮੌਤ ਹੋ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਇਸ ਤੋਂ ਪਹਿਲਾਂ ਥਾਣਾ ਪਸਿਆਣਾ ਦੇ ਕੋਲੋਂ ਲੰਘਦੀ ਭਾਖੜਾ ਨਹਿਰ ਦੇ ਵਿੱਚ ਵੀ ਇਸੇ ਤਰ੍ਹਾਂ ਦੀ ਘਟਨਾ ਇੱਕ ਨੌਜਵਾਨ ਦੇ ਨਾਲ ਵਾਪਰ ਚੁੱਕੀ ਹੈ ਅਤੇ ਉਸ ਨੂੰ ਵੀ ਆਪਣੀ ਜਾਨ ਤੋਂ ਹੱਥ ਧੋਣੇ ਪੈ ਗਏ ਸਨ। ਇਸ ਦੇ ਵਿੱਚ ਕਿਸ ਦਾ ਕਸੂਰ ਹੈ।

ਥਾਣਾ ਤਿ੍ਰਪੜੀ ਪੁਲਿਸ ਨੇ ਸ਼ਿਕਾਇਤਕਰਤਾ ਤੇਜਿੰਦਰ ਸਿੰਘ ਵਾਸੀ ਮਥੁਰਾ ਕਲੋਨੀ ਪਟਿਆਲਾ ਦੀ ਸ਼ਿਕਾਇਤ ’ਤੇ ਕਥਿਤ ਦੋਸ਼ੀ ਸਰਬਜੀਤ ਸਿੰਘ ਵਾਸੀ ਪਟਿਆਲਾ, ਜਸ਼ਨਦੀਪ ਸਿੰਘ ਵਾਸੀ ਗਰੀਨ ਪਾਰਕ ਕਲੋਨੀ ਪਟਿਆਲਾ ਦੇ ਖਿਲਾਫ ਧਾਰਾ 304, 201, 34 ਆਈ.ਪੀ.ਸੀ. ਦੇ ਤਹਿਤ ਮਾਮਲਾ ਦਰਜ ਕੀਤਾ ਸੀ ਕਿ ਕਥਿਤ ਦੋਸ਼ੀਆਂ ਨੇ ਧੱਕੇ ਦੇ ਨਾਲ ਉਸ ਦੇ ਲੜਕੇ ਲਵਪ੍ਰੀਤ ਸਿੰਘ ਨੂੰ ਨਹਿਰ ਦੇ ਵਿੱਚ ਨਹਾਉਣ ਦੇ ਲਈ ਭਾਦਸੋਂ ਰੋਡ ਰਾਹੀਂ ਜੱਸੋਵਾਲ ਵਿਖੇ ਨਹਿਰ ’ਤੇ ਲੈ ਗਏ ਅਤੇ ਜਾਂਦੇ ਸਮੇਂ ਉਸ ਦੇ ਭਰਾ ਨੇ ਇਹਨਾਂ ਨੂੰ ਭਾਦਸੋਂ ਚੁੰਗੀ ਪਟਿਆਲਾ ਦੇ ਕੋਲ ਦੇਖਿਆ ਸੀ ਲੇਕਿਨ ਲਵਪ੍ਰੀਤ ਦੇ ਮੋਬਾਇਲ ’ਤੇ ਕਾਲ ਕੀਤੀ ਗਈ ਤਾਂ ਫੋਨ ਬੰਦ ਆ ਰਿਹਾ ਸੀ ਤੇ ਕਾਫੀ ਭਾਲ ਕਰਨ ’ਤੇ ਲਵਪ੍ਰੀਤ ਸਿੰਘ ਨਹੀਂ ਲੱਭਿਆ ਤੇ ਪਿੰਡ ਜੱਸੋਵਾਲ ਦੇ ਕੁੱਝ ਲੋਕਾਂ ਨੇ ਦੱਸਿਆ ਕਿ ਸਵੇਰ ਦੇ ਸਮੇਂ ਤਿੰਨ ਲੜਕੇ ਨਹਿਰ ਦੇ ਵਿੱਚ ਨਹਾਉਣ ਦੇ ਲਈ ਆਏ ਸੀ, ਉਹਨਾਂ ਦੇ ਵਿੱਚੋਂ ਇੱਕ ਲੜਕਾ ਨਹਾਉਣ ਦੇ ਲਈ ਮਨਾ ਕਰ ਰਿਹਾ ਸੀ ਲੇਕਿਨ ਉਸ ਦੇ ਸਾਥੀਆਂ ਨੇ ਧੱਕੇ ਦੇ ਨਾਲ ਉਸ ਦੀ ਛਲਾਂਗ ਮਰਵਾ ਦਿੱਤੀ ਤੇ ਛਲਾਂਗ ਮਾਰਨ ਤੋਂ ਬਾਅਦ ਲੜਕਾ ਬਾਹਰ ਨਹੀਂ ਆਇਆ ਤੇ ਭਾਖੜਾ ਨਹਿਰ ਦੇ ਵਿੱਚ ਡੁੱਬ ਗਿਆ ਤੇ ਉਸ ਤੋਂ ਬਾਅਦ ਕਥਿਤ ਦੋਸ਼ੀਆਂ ਨੇ ਲਵਪ੍ਰੀਤ ਸਿੰਘ ਦੀ ਸਕੂਟਰੀ ਅਤੇ ਮੋਬਾਇਲ ਵੀ ਨਹਿਰ ਦੇ ਵਿੱਚ ਸੁੱਟ ਦਿੱਤਾ ਤੇ ਮੌਕੇ ਤੋਂ ਚਲੇ ਗਏ। ਉਸ ਨੇ ਪੁਲਿਸ ਨੂੰ ਦੱਸਿਆ ਕਿ ਲਵਪ੍ਰੀਤ ਸਿੰਘ ਦੀ ਲਾਸ਼ ਅਜੇ ਤੱਕ ਨਹੀਂ ਮਿਲੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Leave a Reply

Your email address will not be published. Required fields are marked *