ਪਟਿਆਲਾ

ਨਿਗਰਾਨ ਇੰਜੀਨੀਅਰ ਦੀ ਧੱਕੇਸਾਹੀ ਖਿਲਾਫ ਫ਼ੀਲਡ ਕਾਮਿਆਂ ਦਾ ਪੱਕਾ ਮੋਰਚਾ ਜਾਰੀ

ਪਟਿਆਲਾ 22 ਜੂਨ (ਮਧੂਸਾਰ ਬਿਊਰੋ) ਪੀ.ਡਬਨਿਯੂ.ਡੀ. ਫੀਲਡ ਐਡ ਵਰਕਸ਼ਾਪ ਵਰਕਰਜ਼ ਯੂਨੀਅਨ ਜੋਨ ਪਟਿਆਲਾ ਵੱਲੋਂ ਨਿਗਰਾਨ ਇੰਜੀਨੀਅਰ ਭਾਖੜਾ ਮੇਨ ਲਾਈਨ ਪਟਿਆਲਾ ਦੇ ਦਫਤਰ ਮੁਹਰੇ ਪੱਕਾ ਮੋਰਚਾ ਜਾਰੀ ਰਿਹਾ।
ਮੋਰਚੇ ਵਿੱਚ ਹਾਜਰ ਪਰਕਾਸ ਸਿੰਘ ਗੰਡਾ ਖੇੜੀ, ਵਿਪਨ ਪ੍ਸਾਦ, ਰਜਿੰਦਰ ਸਿੰਘ ਧਾਲੀਵਾਲ,ਹਰਵੀਰ ਸਿੰਘ ਸਨਾਮ ਆਗੂਆਂ ਨੇ ਕਿਹਾ ਕਿ ਨਿਗਰਾਨ ਇੰਜੀਨੀਅਰ ਵੱਲੋਂ ਖਾਲੀ ਪਈਆਂ ਦਰਜਾ ਤਿੰਨ ਦੀਆਂ ਪੋਸਟਾਂ ਤੇ ਸੰਬੰਧਤ ਕਰਮਚਾਰੀਆ ਨੂੰ ਪ੍ਰਮੋਟ ਨਾ ਕਰਨ ਤੇ ਸਰਕਾਰ ਦੀਆਂ 20 ਜੂਨ 2021 ਤੱਕ ਕਰਮਚਾਰੀਆਂ,ਅਧਕਾਰੀਆ ਦੀਆਂ ਆਮ ਬੱਦਲੀਆ ਨਾ ਕਰਨ ਦੀ ਹਦਾਇਤਾਂ ਦੀ ਧੱਜੀਆਂ ਉਡਾ ਕੇ ਉਨ੍ਹਾਂ ਪੋਸਟਾਂ ਤੇ ਬਾਹਰਲੇ ਦਫਤਰਾਂ ਤੋਂ ਆਪਣੇ ਚਹੇਤੀਆਂ ਨੂੰ ਬੁਲਾ ਕੇ ਜੁਆਇਨ ਕਰਵਾਇਆ ਜਾ ਰਿਹਾ ਹੈ। ਮੰਗ ਪੱਤਰ ਵਿੱਚ ਦਰਜ ਮੰਗਾਂ ਪਿਛਲੇ ਕਾਫੀ ਸਮੇਂ ਤੋਂ ਲਟਕ ਅਵਸਥਾ ਵਿੱਚ ਹਨ। ਜਿਨ੍ਹਾਂ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ।

ਪੱਕੇ ਮੋਰਚੇ ਨੂੰ ਮੋਤੀ ਰਾਮ, ਜਗਦੀਸ ਕੁਮਾਰ, ਹਰਭਜਨ ਸਿੰਘ,ਸੁੱਖਦੇਵ ਜਸਵਿੰਦਰ ਖਮਾਣੋ, ਦਰਬਾਰਾ ਸਿੰਘ, ਜਨਕ ਸਿੰਘ, ਯਾਸਪਾਲ, ਮਲਕੀਤ ਸਿੰਘ ਭੁਟਾਨ,ਭਜਨ ਸਿੰਘ ਪਸੂ ਪਾਲਣਾ ਯੂਨੀਅਨ, ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿੱਥੇ ਜਥੇਬੰਦੀ ਪੇਕਮਿਸ਼ਨ ਦੀ ਰਿਪੋਰਟ ਨੂੰ ਜਾਰੀ ਕਰਵਾਉਣ, ਕੱਚੇ ਕਾਮੇ ਪੱਕੇ ਕਰਵਾਉਣ, ਡੀ.ਏ. ਦੀ ਦੀਆਂ ਕਿਸ਼ਤਾਂ ਜਾਰੀ ਕਰਵਾਉਣ ਤੇ ਪੁਨਰ ਗਠਨ ਦੌਰਾਨ ਕੱਟੀਆਂ ਪੋਸਟਾਂ ਬਹਾਲ ਕਰਵਾਉਣ, ਡੀ.ਏ. ਦੀਆਂ ਕਿਸ਼ਤਾਂ ਜਾਰੀ ਕਰਵਾਉਣ ਲਈ, ਨਿਜੀਕਰਨ ਤੇ ਠੇਕੇਦਾਰੀ ਸਿਸਟਮ ਬੰਦ ਕਰਨ ਸਬੰਧੀ ਤੇ ਵੱਖਵੱਖ ਮਹਿਕਮੇ *ਚ ਖਾਲੀ ਪੋਸਟਾਂ ਤੇ ਪੱਕੀ ਭਰਤੀ ਕਰਵਾਉਣ ਸਬੰਧੀ ਸਰਕਾਰ ਨਾਲ ਲੜ ਰਹੀ ਹੈ। ਉੱਥੇ ਇਸ ਨਿਗਰਾਨ ਇੰਜੀਨੀਅਰ ਵਲੋਂ ਇਸ ਸੰਘਰਸ਼ ਨੂੰ ਕਰੋਨਾ ਮਹਾਮਾਰੀ ਦੇ ਦੌਰਾਨ ਕਰਮਚਾਰੀਆਂ ਨੂੰ ਦਫਤਰ ਮੁਹਰੇ ਧਰਨਾ ਲਾਉਣ ਲਈ ਤੇ ਕਰੋਨਾ ਦੀ ਲਪੇਟ ਵਿੱਚ ਲਿਆਉਣ ਲਈ ਮਜਬੂਰ ਕਰ ਰਹੇ ਹਨ। ਇਸ ਸੰਘਰਸ਼ ਦੇ ਦੌਰਾਨ ਕਿਸੇ ਵੀ ਕਰਮਚਾਰੀ ਦੀ ਸਿਹਤ ਖਰਾਬ ਹੁੰਦੀ ਹੈ ਜਾਂ ਮਹਾਮਾਰੀ ਦੀ ਲਪੇਟ ਵਿੱਚ ਆਉਂਦਾ ਹੈ ਤਾਂ ਉਸ ਦੀ ਜਿੰਮੇਵਾਰੀ ਇਸ ਨਿਗਰਾਨ ਇੰਜੀਨੀਅਰ ਭਾਖੜਾ ਮੇਨ ਲਾਈਨ ਪਟਿਆਲਾ ਦੀ ਹੋਵੇਗੀ। ਆਗੂਆਂ ਨੇ ਕਿਹਾ ਕਿ ਜਦੋਂ ਤੱਕ ਸੰਬੰਧਤ ਕਰਮਚਾਰੀਆਂ ਦੀਆਂ ਦਰਜਾ ਤਿੰਨ ਦੀਆਂ ਪ੍ਰਮੋਸ਼ਨਾਂ ਨਹੀਂ ਹੁੰਦੀਆਂ ਅਤੇ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਇਸ ਦਫਤਰ ਵਿੱਚ ਬਾਹਰੋ ਆਏ ਕਰਮਚਾਰੀਆਂ ਨੂੰ ਵਾਪਸ ਨਹੀਂ ਕੀਤਾ ਜਾਂਦਾ ਉਸ ਸਮੇਂ ਤੱਕ ਪੱਕਾ ਮੋਰਚਾ ਜਾਰੀ ਰਹੇਗਾ ਤੇ ਸਮੇਂਸਮੇਂ ਤੇ ਲੋੜ ਮੁਤਾਬਿਕ ਵੱਧ ਸਾਥੀਆਂ ਦਾ ਇਕੱਠ ਕਰਕੇ ਨਿਗਰਾਨ ਇੰਜੀਨੀਅਰ ਨੂੰ ਹੱਕੀ ਤੇ ਜਾਇਜ ਮੰਗਾਂ ਮੰਨਵਾਉਣ ਲਈ ਲੋੜੀਂਦੇ ਸੰਘਰਸ਼ ਕੀਤੇ ਜਾਣਗੇ।

Leave a Reply

Your email address will not be published. Required fields are marked *