ਪੰਜਾਬਪਟਿਆਲਾ

ਕੱਚੇ ਸਫਾਈ ਸੇਵਕਾਂ ਅਤੇ ਸੀਵਰਮੈਨਾਂ ਨੂੰ ਪੱਕਾ ਕਰਨ ਦਾ ਮੱਤਾ ਸਰਬਸੰਮਤੀ ਨਾਲ ਪਾਸ

ਮਰੇ ਹੋਏ ਪਸੂਆਂ ਦੇ ਨਿਪਟਾਰੇ ਲਈ ਪ੍ਰਸਤਾਵ ਨੂੰ ਵੀ ਮਿਲੀ ਪ੍ਰਵਾਨਗੀ

ਡੇਅਰੀ ਪ੍ਰੋਜੇਕਟ ਦੇ ਦੂਜੇ ਫੇਸ ਲਈ 10.36 ਕਰੋੜ ਦਾ ਮਤਾ ਹੋਇਆ ਪ੍ਰਵਾਨ

ਪਟਿਆਲਾ1ਜੁਲਾਈ (ਰਮਨਦੀਪ/ਮਧੂਸਾਰ ਬਿਊਰੋ) ਨਗਰ ਨਿਗਮ ਦੇ ਜਨਰਲ ਹਾਉਸ ਨੇ ਸਰਬਸੰਮਤੀ ਨਾਲ ਨਗਰ ਨਿਗਮ ਲਈ ਕੰਮ ਕਰ ਰਹੇ ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨ ਦਾ ਮੱਤਾ ਪ੍ਰਵਾਨ ਕਰ ਲਿਆ ਹੈ। ਹਾਲਾਂਕਿ ਕੱਚੇ ਮੁਲਾਜਿਮਾਂ ਨੂੰ ਨਗਰ ਨਿਗਮ ਪਹਿਲਾਂ ਆਪਣੇ ਪੱਧਰ ਤੇ ਠੇਕੇ ਉਪਰ ਰਖੇਗਾ ਅਤੇ ਬਾਅਦ ਵਿੱਚ ਇਹਨਾਂ ਨੂੰ ਤੈਅ ਯੋਗਤਾ ਮੁਤਾਬਿਕ ਪੱਕਾ ਕੀਤਾ ਜਾਵੇਗਾ। ਇਸ ਲਈ ਸਲੈਕਸ਼ਨ ਕਮੇਟੀ ਨਗਰ ਨਿਗਮ ਪੱਧਰ ਤੇ ਬਣਾਈ ਜਾਵੇਗੀ। ਮੇਅਰ ਸੰਜੀਵ ਸਰਮਾ ਬਿੱਟੂ ਅਤੇ ਨਿਗਮ ਕਮਿਸਨਰ ਪੂਨਮਦੀਪ ਕੌਰ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਹੋਏ ਜਨਰਲ ਹਾਉਸ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਉਹਨਾਂ ਨੂੰ ਆਪਣੇ ਕੱਚੇ ਮੁਲਾਜਿਮਾਂ ਨੂੰ ਪੱਕਾ ਕਰਨ ਲਈ ਕੀਤੀ ਜਾ ਰਹੀ ਕਾਰਵਾਈ ਨੂੰ ਅੱਗੇ ਵਧਾਉਦਿਆਂ ਬੇਹਦ ਖੁਸ਼ੀ ਹੋ ਰਹੀ ਹੈ। ਮੇਅਰ ਨੇ ਕਿਹਾ ਕਿ ਉਹ ਨਗਰ ਨਿਗਮ ਲਈ ਕੰਮ ਕਰ ਰਹੇ ਕਰਮਚਾਰੀਆਂ ਦੀਆਂ ਨੌਕਰੀਆਂ ਦੀ ਰਾਖੀ ਕਰਨ ਦੇ ਫੈਸਲੇ ਵਿਚ ਆਪਣੀ ਭੂਮਿਕਾ ਨਿਭਾ ਕੇ ਬਹੁਤ ਖੁਸ ਹਨ। ਮੇਅਰ ਨੇ ਇਸ ਫੈਸਲੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ,ਲੋਕ ਸਭਾ ਮੈਂਬਰ ਮਹਾਰਾਣੀ ਪ੍ਰਨੀਤ ਕੌਰ,ਸਥਾਨਕ ਸਰਕਾਰਾਂ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਅਤੇ ਬੀਬਾ ਜੈਇੰਦਰ ਕੌਰ ਦਾ ਧੰਨਵਾਦ ਕੀਤਾ।
ਜਿਕਰਯੋਗ ਹੈ ਕਿ23ਜੂਨ,2021ਨੂੰ ਸਥਾਨਕ ਸਰਕਾਰਾਂ ਵਲੋਂ ਜਾਰੀ ਇੱਕ ਪੱਤਰ ਰਾਹੀਂ ਲਿਖਿਆ ਸੀ ਕਿ ਕੱਚੇ ਮੁਲਾਜਮਾਂ ਨੂੰ ਪੱਕਾ ਕਰਨ ਲਈ ਜਨਰਲ ਹਾਉਸ ਆਪਣੀ ਪ੍ਰਵਾਨਗੀ ਦੇਵੇ। ਇਸੇ ਪੱਤਰ ਨੂੰ ਮੁੱਖ ਰਖਦਿਆਂ ਵੀਰਵਾਰ ਨੂੰ ਨਗਰ ਨਿਗਮ ਵਿੱਖੇ ਜਨਰਲ ਹਾਉਸ ਬੁਲਾਇਆ ਗਿਆ। ਇਸ ਤੋਂ ਪਹਿਲਾਂ ਨਗਰ ਨਿਗਮ 15 ਜੂਨ ਨੂੰ ਜਨਰਲ ਹਾਉਸ ਕਰਕੇ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਰਫਤਾਰ ਦੇ ਚੁੱਕਾ ਹੈ। ਮੇਅਰ ਸੰਜੀਵ ਸ਼ਰਮਾਂ ਬਿੱਟੂ ਨੇ ਦੱਸਿਆ ਕਿ ਮਾਣਯੋਗ ਸੁਪਰੀਮ ਕੋਰਟ ਵਲੋਂ ਜਾਰੀ ਕੀਤੇ ਗਏ ਹੁਕਮ ਅਤੇ ਸਥਾਨਕ ਸਰਕਾਰਾ ਦੇ ਨਿਯਮ ਅਨੁਸਾਰ ਸਰਵਿਸ ਪ੍ਰੋਵਾਈਡਰ,ਆਉਟਸੋਰਸਜਾਂ ਠੇਕੇਦਾਰੀ ਅਧੀਨ ਰੱਖੇ ਗਏ ਕਰਮਚਾਰੀਆਂ ਨੂੰ ਰੈਗੂਲਰ ਨਹੀਂ ਕੀਤਾ ਜਾ ਸਕਦਾ। ਇਸ ਕਾਰਨ,ਹੁਣ ਕੱਚੇ ਕਾਮਿਆਂ ਦੀ ਪੁਸਟੀ ਪੰਜਾਬ ਸਰਕਾਰ ਦੁਆਰਾ ਨਿਰਧਾਰਤ ਨਿਯਮਾਂ ਅਤੇ ਕਾਨੂਨ ਅਨੁਸਾਰ ਕੀਤੀ ਜਾਵੇਗੀ। ਨਿਰਧਾਰਤ ਨਿਯਮਾਂ ਦੇ ਅਨੁਸਾਰ,ਉਮੀਦਵਾਰ ਨੂੰ ਨਿਰਧਾਰਤ ਯੋਗਤਾ ਪੂਰੀ ਕਰਨੀ ਹੋਵੇਗੀ, ਉਮੀਦਵਾਰ ਨੂੰ ਆਪਣੀ ਉਮਰ ਹੱਦ ਨੂੰ ਸਰਕਾਰੀ ਆਦੇਸਾਂ ਅਨੁਸਾਰ ਪੂਰਾ ਕਰਨਾ ਪਹੇਗਾ, ਉਮੀਦਵਾਰ ਦੇ ਵਿਰੁੱਧ ਕਿਸੇ ਵੀ ਤਰਾਂ ਦਾ ਕੋਈ ਅਪਰਾਧਿਕ ਕੇਸ ਦਰਜ ਨਾ ਹੋਵੇ, ਉਮੀਦਵਾਰ ਨੂੰ ਘੱਟੋ ਘੱਟ ਤਿੰਨ ਸਾਲ ਦਾ ਤਜਰਬਾ ਹੋਣਾ ਚਾਹੀਦਾ ਹੈਅਤੇ ਉਮੀਦਵਾਰ ਪੰਜਾਬ ਵਾਸੀ ਹੋਣਾ ਲਾਜਮੀ ਹੋਵੇਗਾ।
ਸਰਕਾਰੀ ਅੰਕੜਿਆਂ ਅਨੁਸਾਰ ਇਸ ਸਮੇਂ ਨਗਰ ਨਿਗਮ ਕੋਲ473ਪੱਕੇ ਸਫਾਈ ਸੈਨਿਕ ਅਤੇ68ਪੱਕੇ ਸੀਵਰਮੈਨ ਹਨ।36ਸਫਾਈ ਕਰਮਚਾਰੀ ਰੋਜਾਨਾ ਅਧਾਰ‘ਤੇ ਕੰਮ ਕਰ ਰਹੇ ਹਨ,ਜਦੋਂ ਕਿ450ਸਫਾਈ ਸੈਨਿਕ ਅਤੇ150ਸੀਵਰਮੈਨ ਆਉਟਸੋਰਸ ਦੇ ਅਧਾਰ‘ਤੇ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਨਿਰਧਾਰਤ ਮੰਗ ਦੇ ਅਨੁਸਾਰ,ਨਗਰ ਨਿਗਮ ਨੂੰ ਸਹਿਰ ਲਈ286ਸਫਾਈ ਸੈਨਿਕ ਅਤੇ127ਸੀਵਰਮੈਨਾਂ ਦੀ ਜਰੂਰਤ ਹੈ, ਜਿਸ ਲਈ ਪਟਿਆਲਾ ਮਿਉਸਪਲ ਕਾਰਪੋਰੇਸਨ ਨੂੰ ਸਫਾਈ ਸੈਨਿਕਾਂ ਨੂੰ29ਲੱਖ23ਹਜਾਰ778ਰੁਪਏ ਅਤੇ ਸੀਵਰਮੈਨ ਨੂੰ15ਲੱਖ45ਹਜਾਰ971ਰੁਪਏ ਹਰ ਮਹੀਨੇ ਤੈਅ ਡੀਸੀ ਰੇਟ ਅਨੁਸਾਰ ਅਦਾ ਕਰਨੇ ਪੈਣਗੇ।

ਮਰੇ ਪਸੂਆਂ ਨੂੰ ਸੰਭਾਲਣ ਦੇ ਪ੍ਰਸਤਾਵ ਨੂੰ ਮਿਲੀ ਮਨਜੂਰੀ
ਇਲੈਕਟ੍ਰਾਨਿਕ ਤਕਨੀਕ ਨਾਲ ਮਰੇ ਜਾਨਵਰਾਂ ਦਾ ਨਿਪਟਾਰਾ ਕਰਨ ਲਈ ਰੈਡਰਿੰਗ ਪਲਾਂਟ ਨੂੰ ਸਥਾਪਤ ਕਰਨ ਲਈ ਕਰੋੜਾ ਰੁਪਏ ਦੀ ਜਰੂਰਤ ਹੈ। ਇਸ ਪ੍ਰੋਜੈਕਟ ਨੂੰ ਚਲਾਉਣ ਲਈ ਰੋਜਾਨਾ ਘਟੋ-ਘਟ 20 ਜਾਨਵਰਾਂ ਦੀ ਜਰੂਰਤ ਹੈ। ਲੁਧਿਆਣਾ ਨਗਰ ਨਿਗਮ ਇਸ ਪ੍ਰੋਜੈਕਟ ਨੂੰ ਲਗਾ ਚੁੱਕਾ ਹੈ ਅਤੇ ਜੇਕਰ ਪਟਿਆਲਾ ਨਗਰ ਨਿਗਮ ਲੁਧਿਆਣਾ ਨਗਰ ਨਿਗਮ ਨਾਲ ਕਰਾਰ ਕਰ ਲਵੇ ਤਾਂ ਇਸ ਲਈ ਜਰੂਰੀ ਤਿਆਰੀ ਕਰਨਾ ਲਾਜਮੀ ਹੋਵੇਗਾ। ਮਰੇ ਜਾਨਵਰਾਂ ਨੂੰ ਇੱਕ ਜਾ ਦੋ ਦਿਨ ਲਈ ਸਟੋਰ ਕਰਨ ਲਈ ਇੱਕ ਵੱਡੇ ਕਵਰਡ ਸ਼ੈਡ ਦੀ ਜਰੂਰਤ ਹੋਵੇਗੀ, ਜਿਸ ਲਈ ਕਰੀਬ 25 ਕਰੋੜ ਦਾ ਖਰਚ ਆਵੇਗਾ। ਇਸ ਦੇ ਨਾਲ ਹੀ ਲੁਧਿਆਣਾ ਤੱਕ ਮਰੇ ਜਾਨਵਰਾਂ ਨੂੰ ਪਹੁੰਚਾਉਣ ਲਈ ਟਰੱਕ ਦੀ ਜਰੂਰਤ ਪਵੇਗੀ, ਜਿਸ ਉਤੇ ਲੱਗਭਗ 17 ਲੱਖ ਦਾ ਖਰਚ ਆਵੇਗਾ। ਇਸ ਤੋਂ ਬਿਨਾਂ ਕਈ ਹੋਰ ਉਪਬੰਦਾਂ ਤੇ ਹੀ ਖਰਚ ਆਉਣਗੇ। ਇਸ ਪ੍ਰੋਜੈਕਟ ਨੂੰ ਸਿਰੇ ਚੜਾਉਣ ਲਈ ਜਨਰਲ ਹਾਉਸ ਤੋਂ ਪ੍ਰਵਾਨਗੀ ਜਰੂਰੀ ਸੀ ਜੋ ਅੱਜ ਹਾਉਸ ਨੇ ਦੇ ਦਿੱਤੀ ਹੈ। ਹੁਣ ਪਟਿਆਲਾ ਨਗਰ ਨਿਗਮ ਲੁਧਿਆਣਾ ਨਗਰ ਨਿਗਮ ਨਾਲ ਕਰਾਰ ਕਰਕੇ ਸ਼ਹਿਰ ਵਿੱਚ ਮਰੇ ਜਾਨਵਰਾਂ ਨੂੰ ਲੁਧਿਆਣਾ ਭੇਜ ਸਕੇਗਾ।

ਡੇਅਰੀ ਫਾਰਮ ਦੇ ਦੂਜੇ ਪੜਾਅ ਲਈ10.36ਕਰੋੜ ਦਾ ਮੱਤਾ ਪਾਸ
ਸ੍ਰੀ ਗੁਰੂ ਨਾਨਕ ਦੇਵ ਜੀ ਡੇਅਰੀ ਫਾਰਮ ਪ੍ਰੋਜੈਕਟ ਦਾ ਪਿੰਡ ਅਬਲੋਵਾਲ ਵਿਖੇ ਪਹਿਲਾ ਪੜਾਅ ਪੂਰਾ ਹੋ ਚੁੱਕਾ ਹੈ ਅਤੇ ਦੂਜੇ ਪੜਾਅ ਲਈ10ਕਰੋੜ36ਲੱਖ ਰੁਪਏ ਦਾ ਖਰਚਾ ਆਉਣਾ ਹੈ। ਜਨਰਲ ਹਾਉਸ ਨੇ ਇਸ ਰਕਮ ਨੂੰ ਖਰਚਣ ਦੀ ਆਗਿਆ ਦੇ ਦਿੱਤੀ ਹੈ। ਯਾਦ ਰਹੇ ਕਿ ਨਗਰ ਨਿਗਮ ਨੇ ਇਸ ਸਾਲ30ਸਤੰਬਰ ਨੂੰ ਡੇਅਰੀ ਪ੍ਰਾਜੈਕਟ ਨੂੰ ਸਹਿਰ ਤੋਂ ਡੇਅਰੀ ਪ੍ਰਾਜੈਕਟ ਵੱਲ ਤਬਦੀਲ ਕਰਨ ਦੀ ਆਖਰੀ ਤਰੀਕ ਵਜੋਂ ਰੱਖਿਆ ਹੈ। ਨਿਰਧਾਰਤ ਮਿਤੀ ਤੋਂ ਬਾਅਦ ਕੋਈ ਵੀ ਡੇਅਰੀ ਸਹਿਰ ਦੇ ਕਿਸੇ ਵੀ ਹਿੱਸੇ ਵਿੱਚ ਕੰਮ ਨਹੀਂ ਕਰੇਗੀ।

Leave a Reply

Your email address will not be published. Required fields are marked *