ਪਟਿਆਲਾ

ਇੰਡੋ ਤਿਬਤ ਬਾਰਡਰ ਪੁਲਿਸ ਨੇ ਦੇਸ਼ ਦੀ 75ਵੀਂ ਵਰੇਗੰਢ ਨੂੰ ਸਮਰਪਿਤ ਸਮਾਗਮ ਕਰਵਾਇਆ

ਪਟਿਆਲਾ, 13 ਜੁਲਾਈ (ਮਧੂਸਾਰ ਬਿਊਰੋ) ਇੰਡੋ ਤਿਬਤ ਬਾਰਡਰ ਪੁਲਿਸ ਨੇ ਅੱਜ ਦੇਸ਼ ਦੀ 75ਵੀਂ ਵਰੇਗੰਢ ਨੂੰ ਸਮਰਪਿਤ ਆਜ਼ਾਦੀ ਦਾ ਅੰਮਿ੍ਰਤ ਮਹਾਂਉਤਸਵ ਰੇਲਵੇ ਸਟੇਸ਼ਨ ਪਟਿਆਲਾ ਵਿਖੇ ਮਨਾਇਆ। ਆਈ.ਟੀ.ਬੀ.ਪੀ. ਦੀ ਪਟਿਆਲਾ ਸਥਿਤ 51ਵੀਂ ਬਟਾਲੀਅਨ ਚੌਰਾ ਕੈਂਪਸ, ਰਾਜਪੁਰਾ ਰੋਡ ਵੱਲੋਂ ਅੱਜ ਕਮਾਂਡੈਂਟ 51ਵੀਂ ਬਟਾਲੀਅਨ ਸ੍ਰੀ ਬਿ੍ਰਜ ਮੋਹਨ ਸਿੰਘ ਦੀ ਅਗਵਾਈ ‘ਚ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆ ਪਟਿਆਲਾ ਰੇਲਵੇ ਸਟੇਸ਼ਨ ‘ਤੇ ਸਾਦੇ ਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਕਰਵਾਏ ਇਸ ਸਮਾਗਮ ‘ਚ ਬੈਂਡ ਦੀਆਂ ਧੁਨਾਂ ਨੇ ਉਥੇ ਮੌਜੂਦ ਲੋਕਾਂ ਨੂੰ ਮੰਤਰ ਮੁਗਧ ਕਰ ਦਿੱਤਾ।

ਇਸ ਮੌਕੇ 51ਵੀਂ ਬਟਾਲੀਅਨ ਦੇ ਉਪ ਕਮਾਂਡੈਂਟ ਪੂਰਨ ਰਾਮ ਨੇ ਆਜਾਦੀ ਦਿਵਸ ਦੇ ਮਹੱਤਵ ਅਤੇ ਦੇਸ਼ ਭਗਤੀ ਬਾਰੇ ਹਾਜ਼ਰ ਲੋਕਾਂ ਨੂੰ ਜਾਣਕਾਰੀ ਤੇ ਪ੍ਰੇਰਿਤ ਕਰਦਿਆ ਦੇਸ਼ ਦੀ 75ਵੀਂ ਆਜਾਦੀ ਵਰੇਗੰਢ ਨੂੰ ਵਿਸ਼ੇਸ਼ ਤੌਰ ‘ਤੇ ਮਨਾਉਣ ਲਈ ਕਿਹਾ। ਸਮਾਗਮ ਦੌਰਾਨ ਉਨ੍ਹਾਂ ਲੋਕਾਂ ਨੂੰ ਕੋਵਿਡ-19 ਤੋਂ ਬਚਾਅ ਲਈ ਟੀਕਾਕਰਨ ਕਰਵਾਉਣ ਲਈ ਵੀ ਉਤਸ਼ਾਹਤ ਕੀਤਾ। ਇਸ ਮੌਕੇ 51ਵੀਂ ਬਟਾਲੀਅਨ ਦੇ ਅਧਿਕਾਰੀਆਂ ਸਮੇਤ, ਰੇਲਵੇ ਸਟਾਫ਼, ਜੀ.ਆਰ.ਪੀ., ਪੰਜਾਬ ਪੁਲਿਸ ਤੇ ਵੱਡੀ ਗਿਣਤੀ ‘ਚ ਲੋਕ ਹਾਜ਼ਰ ਸਨ।

Leave a Reply

Your email address will not be published. Required fields are marked *