ਬਿਨ ਮੁਆਫੀ ਮੰਨੇ ਕੈਪਟਨ : ਸਿੱਧੂ ਨੇ ਮਿਲਾਇਆ ਹੱਥ !
ਚੰਡੀਗੜ੍ਹ 23 ਜੁਲਾਈ (ਮਧੂਸਾਰ ਬਿਊਰੋ) ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਦੀ ਸਹੁੰ ਚੁੱਕਣ ਤੋਂ ਪਹਿਲਾਂ ਪੰਜਾਬ ਭਵਨ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਨਾਲ ਮੁਆਫ਼ੀ ਮੰਗੇ ਬਿਨਾਂ ਮੁਲਾਕਾਤ ਕੀਤੀ।
ਦੋਵਾਂ ਆਗੂਆਂ ’ਚ ਕਈ ਦਿਨਾਂ ਤੋਂ ਚੱਲ ਰਹੀਆਂ ਦੂਰ ਖ਼ਤਮ ਹੁੰਦੀਆਂ ਵਿਖਾਈ ਦਿੱਤੀਆਂ, ਪਰ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਪੰਜਾਬ ਭਵਨ ਪੁੱਜੇ ਨਵਜੋਤ ਸਿੰਘ ਸਿੱਧੂ ਇਕ ਵਾਰ ਤਾਂ ਵਾਪਸ ਮੁੜ ਚੱਲੇ ਸਨ, ਪਰ ਸਿੱਧੂ ਨੂੰ ਬੁਲਾਏ ਜਾਣ ਤੋਂ ਬਾਅਦ ਨਵਜੋਤ ਸਿੰਘ ਸਿਧੂ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਹੱਥ ਮਿਲਾਇਆ ਅਤੇ ਉਨ੍ਹਾਂ ਦੇ ਸੱਜੇ ਹੱਥ ਬੈਠ ਗਏ। ਦੋਵਾਂ ਆਗੂਆਂ ’ਚ ਗੱਲਬਾਤ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਹਰੀਸ਼ ਰਾਵਤ ਨੂੰ ਨਾਲ ਲੈ ਕੇ ਪੰਜਾਬ ਪ੍ਰਦੇਸ਼ ਕਾਂਗਰਸ ਦਫਤਰ ਵੱਲ ਰਵਾਨਾ ਹੋ ਗਏ। ਚਰਚਾ ਇਹ ਰਹੀ ਹੈ ਕਿ ਭਾਵੇਂ ਦੋਵਾਂ ਆਗੂਆਂ ਦੀ ਆਪਸ ਵਿਚ ਮੁਲਾਕਾਤ ਹੋਈ ਹੈ, ਪਰ ਮਨ ਦੇ ਸ਼ਿਕਵੇ ਸ਼ਾਇਦ ਹੀ ਦੂਰ ਹੋਏ ਹੋਣ। ਪੰਜਾਬ ਭਵਨ ਪੁੱਜੇ ਬਹੁਤ ਸਾਰੇ ਆਗੂਆਂ ਵਿਚ ਇਹ ਵੀ ਚਰਚਾ ਰਹੀ ਹੈ ਕਿ ਭਾਵੇਂ ਦੋਵਾਂ ਆਗੂਆਂ ਵਿਚਲੇ ਦੂਰੀ ਖ਼ਤਮ ਹੋਈ, ਪਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਿਨਾਂ ਮੁਆਫੀ ਮੰਗੇ ਸਿੱਧੂ ਨੂੰ ਮਿਲਣ ਦਾ ਰਹੱਸ ਅਜੇ ਵੀ ਬਰਕਰਾਰ ਹੈ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਪਹਿਲਾਂ 150 ਦੇ ਕਰੀਬ ਕੀਤੇ ਟਵੀਟ ਦੀ ਜਨਤਕ ਮੁਆਫੀ ਮੰਗਣ ਤਾਂ ਹੀ ਮੁਲਾਕਾਤ ਦਾ ਸਬੱਬ ਬਣ ਸਕਦਾ।

