ਪੰਜਾਬਪਟਿਆਲਾ

ਖੇਤੀ ਕਾਨੂੰਨ ਰੱਦ ਕਰਨ ਦਾ ਹੋਕਾ ਦਿੰਦੇ ਪਿੰਡ ਸ਼ਹੀਦ ਭਗਤ ਸਿੰਘ ਦੇ ਨੌਜਵਾਨਾਂ ਦਾ ਰੋਸ ਮਾਰਚ ਕੈਥਲ ਤੋਂ ਭੁੱਨਰਹੇੜੀ ਪੁੱਜਿਆ

ਪਟਿਆਲਾ 30 ਜੁਲਾਈ (ਮਧੂਸਾਰ ਬਿਊਰੋ) ਖੇਤੀ ਵਿਰੁੱਧ ਕੇਂਦਰ ਸਰਕਾਰ ਵਲੋਂ ਤਿੰਨ ਕਾਨੂੰਨ ਨੂੰ ਰੱਦ ਕਰਵਾਉਣ ਵਾਸਤੇ ਸੰਯੁਕਤ ਕਿਸਾਨ ਮੋਰਚੇ ਨੂੰ ਪ੍ਰਫੁੱਲਿਤ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਵਿੱਚ ਨੌਜਵਾਨ ਉਤਸਾਹ ਨਾਲ ਸਾਮਲ ਹੋ ਰਹੇ ਹਨ। ਸਥਾਨਕ ਬਜਾਰ ਭੁਨਰਹੇੜੀ ਵਿਖੇ ਨੌਜਵਾਨ ਦਿੱਲੀ ਜਾਣ ਦੀ ਅਪੀਲ ਕਰਕੇ ਲੋਕਾਂ ਨੂੰ ਜਾਗਰੂਕ ਕਰਦੇ ਹਨ ਜ਼ਮੀਰ ਜਗਾਓ ਦਿੱਲੀ ਜਾਓ ਜਾਗਰੂਕ ਮੁਹਿੰਮ ਨੂੰ ਅੱਜ ਉਦੋਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਗੁਆਂਢੀ ਸੂਬੇ ਹਰਿਆਣਾ ਤੋਂ ਪਿੰਡ ਸਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਕੈਥਲ ਦੇ ਨੌਜਵਾਨ ਅਤੇ ਕਿਸਾਨ ਭੁਨਰਹੇੜੀ ਵਿਖੇ ਸ਼ਾਂਤਮਈ ਰੋਸ ਮੁਜਾਹਰੇ ਵਿੱਚ ਯੋਗਦਾਨ ਪਾਉਣ ਪੁਹੰਚ ਗਏ ।

ਇਸ ਮੌਕੇ ਜਤਿੰਦਰ ਸਿੰਘ ਬਿੱਟੂ ਸਰਪੰਚ, ਸੰਤਾ ਸਿੰਘ ਨੰਬਰਦਾਰ , ਲਖਵਿੰਦਰ ਸਿੰਘ ਅਤੇ ਰਵਿੰਦਰ ਪਾਲ ਸਿੰਘ ਕਿਸਾਨ ਆਗੂਆਂ ਨੇ ਕਿਹਾ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਤਿੰਨ ਕਾਲੇ ਕਾਨੂੰਨ ਵਾਪਸ ਨਹੀਂ ਕਰਦੀ ਉਦੋਂ ਤਕ ਸਾਰੇ ਹੀ ਕਿਸਾਨ ਆਗੂ ਅਤੇ ਨੌਜਵਾਨ ਇਨ੍ਹਾਂ ਤਿੰਨ ਕਾਲੇ ਕਾਨੂੰਨਾਂ ਦੇ ਖਿਲਾਫ ਡਟੇ ਰਹਿਣਗੇ ਅਤੇ ਆਪਣੀ ਆਵਾਜ਼ ਬੁਲੰਦ ਰੱਖਣਗੇ ਉਨ੍ਹਾਂ ਕਿਹਾ ਹੈ ਕਿ ਕੇਂਦਰ ਦੀ ਕਿਸਾਨ ਸਾਨ ਅਤੇ ਮਜਦੂਰ ਮਾਰੂ ਨੀਤੀਆਂ ਹਰ ਇਕ ਵਰਗ ਲਈ ਨੁਕਸਾਨਦਾਇਕ ਹਨ। ਇਸ ਮੌਕੇ ਸੰਯੁਕਤ ਮੋਰਚਾ ਬਲਾਕ ਭੁਨਰਹੇੜੀ ਦੇ ਆਗੂ ਅਮਰਿੰਦਰ ਸਿੰਘ ਰਾਣਾ,ਦਵਿੰਦਰ ਸਿੰਘ ਝੰਡ ਅਤੇ ਦਲੇਰ ਸਿੰਘ ਸੰਧੂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਖੇਤੀ ਕਾਨੂੰਨ ਜਰੂਰ ਰੱਦ ਹੋਣੇ ਚਾਹੀਦੇ ਹਨ।ਪਰ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਪ੍ਰਫੁੱਲਿਤ ਕਰਨਾ ਚਾਹੁੰਦੀ ਹੈ। ਜਿਸ ਖਿਲਾਫ ਪੂਰੇ ਦੇਸ ਅੰਦਰ ਸਨ ਅੰਦੋਲਨ ਸੁਰੂ ਹੋ ਚੁਕਿਆਂ ਹੈ।ਅੱਜ ਜਾਗਰੂਕ ਮੁਹਿੰਮ ਵਿੱਚ ਲਖਵਿੰਦਰ ਸਿੰਘ ,ਬਲਵਿੰਦਰ ਸਿੰਘ ਨੰਬਰਦਾਰ ,ਸੁਖਵਿੰਦਰ ਸਿੰਘ, ਗੁਰਦੀਪ ਸਿੰਘ, ਰਤਨ ਸਿੰਘ ,ਭੁਪਿੰਦਰ ਸਿੰਘ ,ਜਸਵੰਤ ਸਿੰਘ, ਪਿਆਰਾ ਸਿੰਘ,ਜਸਪਾਲ ਸਿੰਘ ,ਹਰਦੀਪ ਸਿੰਘ ਬਲਜੀਤ ਸਿੰਘ ,ਪਰਵਿੰਦਰ ਸਿੰਘ ,ਸਰਵਣ ਸਿੰਘ ,ਗੁਰਜਿੰਦਰ ਸਿੰਘ, ਗੁਰਜੋਤ ਸਿੰਘ, ਕੁਲਦੀਪ ਸਿੰਘ ,ਸਿਕੰਦਰ ਸਿੰਘ ,ਹਰਸਦੀਪ ਸਿੰਘ ,ਅਮਰਦੀਪ ਸਿੰਘ ,ਰਣਜੀਤ ਸਿੰਘ, ਸੁਖਬੀਰ ਸਿੰਘ, ਉਪਦੇਸ ਵੀਰ ਸਿੰਘ ਸੰਧੂ, ਮਨਪ੍ਰੀਤ ਸਿੰਘ, ਰਵਿੰਦਰ ਸਿੰਘ, ਅਰਸਦੀਪ ਸਿੰਘ ,ਦਵਿੰਦਰ ਸਿੰਘ, ਰਾਜਿੰਦਰ ਸਿੰਘ, ਸੰਦੀਪ ਝੰਡ ,ਸਤਿੰਦਰ ਝੰਡ ,ਜਸਵਿੰਦਰ ਸਿੰਘ ਗੁੱਡੂ , ਗੁਰਦੇਵ ਸਿੰਘ ਮਾਨ ,ਗੁਰਵਿੰਦਰ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *