ਪੰਜਾਬਪਟਿਆਲਾ

ਮੋਤੀ ਮਹਿਲ ਦੇ ਇਸ਼ਾਰੇ ਤੇ ਮੇਅਰ ਪਟਿਆਲਾ ਕਰ ਰਿਹਾ ਵੱਡੇ ਪੱਧਰ ਤੇ ਭਰਿਸ਼ਟਾਚਾਰ – ਗਗਨ ਚੱਢਾ

ਪਟਿਆਲਾ 31 ਜੁਲਾਈ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਕਾਂਗਰਸੀ ਕੌਂਸਲਰ ਕਿਸ਼ਨ ਚੰਦ ਬੁੱਧੂ ਨੇ ਜਿਹੜੀ ਗੁਗਲੀ ਬਾਲ ਨਵਜੋਤ ਸਿੰਘ ਸਿੱਧੂ ਵੱਲ ਸੁਟੀ ਹੈ, ਦੇਖਣ ਵਾਲੀ ਗਲ ਹੈ, ਓਹ ਉਸ ਤੇ ਹੁਣ ਕਿੰਨੇ ਚੌਕੇ ਛੱਕੇ ਮਾਰਦਾ – ਗਗਨ ਚੱਢਾ

ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਪਟਿਆਲਾ ਸ਼ਹਿਰ ਦਾ ਮੇਅਰ ਸੰਜੀਵ ਸ਼ਰਮਾ ਬਿੱਟੂ ਮੋਤੀ ਮਹਿਲ ਦੇ ਇਸ਼ਾਰੇ ਉਪਰ ਵੱਡੇ ਪੱਧਰ ਤੇ ਭਰਿਸ਼ਟਾਚਾਰ ਕਰ ਰਿਹਾ ਹੈ। ਇਹ ਗੰਭੀਰ ਇਲਜ਼ਾਮ ਆਮ ਆਦਮੀ ਪਾਰਟੀ ਜਿਲ੍ਹਾ ਪਟਿਆਲਾ ਸ਼ਹਿਰੀ ਵੱਲੋਂ ਅੱਜ ਸਥਾਨਕ ਹੋਟਲ ਵਿੱਚ ਕੀਤੀ ਗਈ ਹੈ ਪ੍ਰੈਸ ਕਾਨਫਰੰਸ ਵਿੱਚ ਪਾਰਟੀ ਦੇ ਸੂਬਾ ਸਕੱਤਰ ਗਗਨਦੀਪ ਸਿੰਘ ਚੱਢਾ ਵਲੋਂ ਲਗਾਏ ਗਏ। ਜਿਲ੍ਹਾ ਪ੍ਰਧਾਨ ਸ਼ਹਿਰੀ ਤੇਜਿੰਦਰ ਮਹਿਤਾ ਵੀ ਉਹਨਾਂ ਦੇ ਨਾਲ ਸਨ।

ਪ੍ਰੈਸ ਨਾਲ ਗੱਲਬਾਤ ਕਰਦਿਆਂ ਗਗਨਦੀਪ ਸਿੰਘ ਚੱਢਾ ਨੇ ਦੱਸਿਆ ਕਿ ਕਲ ਪੰਜਾਬ ਦੀ ਸੱਤਾਧਾਰੀ ਕਾਂਗਰਸ ਪਾਰਟੀ ਦੇ ਪਟਿਆਲਾ ਤੋਂ ਪੁਰਾਣੇ ਸੀਨੀਅਰ ਆਗੂ ਅਤੇ 1992 ਤੋਂ ਲਗਾਤਾਰ ਚਲੇ ਆ ਰਹੇ ਮੋਜੂਦਾ ਕੋਂਸਲਰ ਅਤੇ ਪਨਸਪ ਦੇ ਵਾਈਸ ਚੇਅਰਮੈਨ ਕਿਸ਼ਨ ਚੰਦ ਬੁੱਧੂ ਵਲੋਂ ਮੇਅਰ ਨਗਰ ਨਿਗਮ ਪਟਿਆਲਾ ਸੰਜੀਵ ਸ਼ਰਮਾ ਬਿੱਟੂ ਉਪਰ ਗੰਭੀਰ ਭਰਿਸ਼ਟਾਚਾਰ ਦੇ ਇਲਜ਼ਾਮ ਲਗਾਏ ਹਨ, ਅਤੇ ਇਸ ਸਾਰੇ ਭਰਿਸ਼ਟਾਚਾਰ ਦੇ ਖੇਲ ਵਿੱਚ ਮੇਅਰ ਸੰਜੀਵ ਸ਼ਰਮਾ ਬਿੱਟੂ ਨਾਲ ਪਟਿਆਲਾ ਤੋਂ ਲੋਕ ਸਭਾ ਮੈਂਬਰ ਮਹਾਰਾਣੀ ਪ੍ਰਨੀਤ ਕੌਰ ਅਤੇ ਉਹਨਾਂ ਦੀ ਪੁੱਤਰੀ ਬੀਬਾ ਜੈਇੰਦਰ ਕੌਰ ਦੇ ਸ਼ਾਮਿਲ ਹੋਣ ਦੇ ਇਲਜ਼ਾਮ ਲਗਾਏ ਹਨ। ਉਹਨਾਂ ਨੇ ਕਲ ਜਦੋਂ ਉਹ ਆਪਣੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਮਿਲਣ ਚੰਡੀਗੜ੍ਹ ਗਏ ਸਨ, ਉਹਨਾਂ ਨੇ ਕਿਹਾ ਕਿ ਮੇਅਰ ਸੰਜੀਵ ਸ਼ਰਮਾ ਬਿੱਟੂ ਪਟਿਆਲਾ ਨੂੰ ਲੁੱਟ ਕੇ ਖਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਬੁੱਧੂ ਨੇ ਆਪਣੇ ਦਸਤਖਤਾਂ ਰਾਹੀ ਜਾਰੀ ਚਿੱਠੀ ਵਿੱਚ ਦਸਿਆ ਕਿ ਪਟਿਆਲਾ ਨਿਵਾਸੀ ਜਿਸ ਮੇਅਰ ਸੰਜੀਵ ਸ਼ਰਮਾ ਬਿੱਟੂ ਨੂੰ ਪਹਿਲਾਂ ਇਕ ਸਧਾਰਨ ਚੇਤਕ ਸਕੂਟਰ ਤੇ ਘੁੰਮਦਾ ਦੇਖਦੇ ਸਨ। ਹੁਣ ਉਹ ਮੇਅਰ ਬਣਨ ਤੋਂ ਬਾਅਦ ਭਰਿਸ਼ਟਾਚਾਰ ਨਾਲ ਕਰੋੜਾਂ ਰੁਪਏ ਕਮਾ ਕੇ ਲੈਗਜ਼ਰੀ ਗੱਡੀਆਂ ਵਿੱਚ ਘੁੰਮ ਰਿਹਾ ਹੈ। ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਆਪਣਾ ਪੁਰਾਣਾ ਘਰ ਤੋੜਕੇ ਉਸਦੀ ਜਗ੍ਹਾ ਨਵਾਂ ਆਲੀਸ਼ਾਨ ਮਹਿਲ ਬਣਾ ਲਿਆ ਹੈ। ਮੇਅਰ ਸੰਜੀਵ ਸ਼ਰਮਾ ਬਿੱਟੂ ਅਤੇ ਉਸਦੇ ਸਾਥੀ ਸਾਰੇ ਸਮਾਜ ਵਿਰੋਧੀ ਕੰਮ ਜਿਵੇਂ ਜੂਆ, ਸੱਟਾ, ਨਜਾਇਜ਼ ਸ਼ਰਾਬ ਅਤੇ ਹੋਰ ਨਸ਼ੀਲੀਆਂ ਚੀਜ਼ਾਂ ਵੇਚਣ ਵਿੱਚ ਲਗੇ ਹੋਏ ਹਨ। (ਜਿਸਦਾ ਸੂਬਤ ਅੱਜ ਸਾਬਿਤ ਹੋ ਰਿਹਾ ਜੋ ਪਿਛਲੇ ਸਮੇਂ ਬਨੂੜ ਕੋਲ ਇਕ ਕੋਠੀ ਵਿੱਚ ਪੰਜਾਬ ਪੁਲਿਸ ਵਲੋਂ ਕੀਤੀ ਗਈ ਇਕ ਰੇਡ ਦੌਰਾਨ ਮੇਅਰ ਦੇ ਨਜ਼ਦੀਕੀਆਂ ਦੀ ਗ੍ਰਿਫਤਾਰੀ ਵੀ ਕੀਤੀ ਗਈ ਸੀ। ਜਿਸਦਾ ਕੇਸ ਹਾਲੇ ਚਲ ਰਿਹਾ ਹੈ) ਮੇਅਰ ਸੰਜੀਵ ਸ਼ਰਮਾ ਬਿੱਟੂ ਦੇ ਮੇਅਰ ਬਣਨ ਤੋਂ ਬਾਅਦ ਪਟਿਆਲਾ ਸ਼ਹਿਰ ਵਿਚ ਨਜਾਇਜ਼ ਕਾਲੋਨੀਆਂ ਅਤੇ ਨਜਾਇਜ਼ ਕਬਜ਼ਿਆਂ ਅਤੇ ਨਜਾਇਜ਼ ਬਿਲਡਿੰਗਾਂ ਬਣਾਉਣ ਦਾ ਹੜ ਆ ਗਿਆ ਹੈ। ਮੇਅਰ ਸੰਜੀਵ ਸ਼ਰਮਾ ਬਿੱਟੂ ਦੇ ਮੇਅਰ ਬਣਨ ਤੋਂ ਬਾਅਦ ਪਟਿਆਲਾ ਦੇ ਸਧਾਰਨ ਨਾਗਰਿਕ ਦੀ ਨਗਰ ਨਿਗਮ ਪਟਿਆਲਾ ਵਿਖੇ ਕੋਈ ਪੁੱਛ ਨਹੀਂ ਹੁੰਦੀ ਹੈ। ਹਰ ਕੰਮ ਪੈਸੇ ਦੇ ਕੇ ਕਰਵਾਉਣਾ ਪੈਂਦਾ ਹੈ। ਜਦਕਿ ਅਮੀਰ ਲੋਕ ਆਪਣੇ ਨਜਾਇਜ਼ ਕੰਮ ਮੇਅਰ ਨੂੰ ਪੈਸੇ ਦੇ ਕੇ ਕਰਵਾ ਲੈਂਦੇ ਹਨ। ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਸਾਡੇ ਬਾਗਾਂ ਦੇ ਸ਼ਹਿਰ ਪਟਿਆਲਾ ਨੂੰ ਆਪਣੀਆਂ ਘਟੀਆ ਤੇ ਨਕਾਰਾ ਟਾਇਲਾਂ ਲਗਾਕੇ ਟਾਇਲਾਂ ਦਾ ਸ਼ਹਿਰ ਬਣਾਕੇ ਰੱਖ ਦਿੱਤਾ ਹੈ। ਆਖਿਰ ਵਿੱਚ ਇਕ ਖਾਸ ਗਲ ਉਹਨਾਂ ਵਲੋਂ ਬੋਲੀ ਗਈ ਕਿ ਜੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਏਜੰਸੀ ਰਾਹੀਂ ਇਹਨਾਂ ਸਾਰੀਆਂ ਗੱਲਾਂ ਦੀ ਜਾਂਚ ਕਰਵਾਉਣ ਤਾਂ ਮੈਂ ਆਪਣੇ ਸਾਰੇ ਲਗਾਏ ਹੋਏ ਇਲਜ਼ਾਮਾਂ ਨੂੰ ਸਬੂਤ ਪੇਸ਼ ਕਰਕੇ ਸੱਚ ਸਾਬਿਤ ਕਰਾਂਗਾ। ਬੁੱਧੂ ਨੇ ਇਹ ਵੀ ਕਿਹਾ ਕਿ ਉਹ ਜਲਦ ਹੀ ਇਕ ਪ੍ਰੈਸ ਕਾਨਫਰੰਸ ਕਰਕੇ ਮੇਅਰ ਦੇ ਹੋਰ ਕਾਲੇ ਕਾਰਨਾਮਿਆਂ ਨੂੰ ਪਟਿਆਲਾ ਦੀ ਜਨਤਾ ਦੇ ਸਾਹਮਣੇ ਉਜਾਗਰ ਕਰਨਗੇ।
ਗਗਨਦੀਪ ਸਿੰਘ ਚੱਢਾ ਨੇ ਕਿਹਾ ਆਮ ਆਦਮੀ ਪਾਰਟੀ ਤਾਂ ਕਾਫੀ ਲੰਮੇ ਸਮੇਂ ਤੋਂ ਕਹਿੰਦੀ ਆ ਰਹੀ ਹੈ ਕਿ ਪਟਿਆਲਾ ਸ਼ਹਿਰ ਵਿੱਚ ਚਲ ਰਹੇ ਵਿਕਾਸ ਦੇ ਕੰਮਾਂ ਵਿੱਚ ਵੱਡੇ ਪੈਮਾਨੇ ਤੇ ਭਰਿਸ਼ਟਾਚਾਰ ਚਲ ਰਿਹਾ ਹੈ। ਹਰ ਕੰਮ ਵਿੱਚ ਕਮਿਸ਼ਨ ਚਲ ਰਹੀ ਹੈ। ਹਰ ਕੰਮ ਵਿੱਚ ਘਟੀਆ ਮਟੀਰੀਅਲ ਵਰਤਿਆ ਜਾ ਰਿਹਾ ਹੈ। ਜਿਸਦਾ ਸਬੂਤ ਤੁਸੀਂ ਦੋ ਦਿਨ ਪਹਿਲਾਂ ਹੋਈ ਬਰਸਾਤ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮਹਿਲ ਦੇ ਨੇੜੇ ਲੰਘ ਰਹੀ ਸੂਲਰ ਡਰੇਨ ਜੋ ਸਾਢੇ ਪੰਜ ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਗਈ ਸੀ। ਡਰੇਨ ਦੀਆਂ ਦੀਵਾਰਾਂ ਤਾਸ਼ ਦੇ ਪੱਤੇ ਦੀ ਤਰਾਂ ਢਹਿ ਢੇਰੀ ਹੋ ਗਈਆਂ ਹਨ। ਜਿਨਾਂ ਨੂੰ ਹੁਣ ਫੇਰ ਰਿਪੇਅਰ ਕੀਤਾ ਗਿਆ। ਰਾਜਿੰਦਰਾ ਝੀਲ ਦੇ ਕੰਮ ਵਿੱਚ ਕੀਤਾ ਗਿਆ, ਝੀਲ ਵਿੱਚੋਂ ਦਰੱਖਤ ਕੱਟ ਕੇ ਅਤੇ ਸੈਂਕੜੇ ਦੀ ਤਦਾਦ ਵਿੱਚ ਟਰਾਲੀਆਂ ਭਰਕੇ ਮਿੱਟੀ ਕੱਢਕੇ ਵੇਚੀ ਗਈ ਸੀ, ਸਾਡੀ ਪਾਰਟੀ ਵਲੋਂ ਆਵਾਜ਼ ਉਠਾਈ ਗਈ ਸੀ, ਪਰ ਕੋਈ ਸੁਣਵਾਈ ਨਹੀਂ ਹੋਈ ਸੀ।
ਗਗਨਦੀਪ ਚੱਢਾ ਨੇ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਹਮਲਾ ਬੋਲਦਿਆਂ ਕਿਹਾ ਕਾਂਗਰਸੀ ਕੌਂਸਲਰ ਕਿਸ਼ਨ ਚੰਦ ਬੁੱਧੂ ਨੇ ਜਿਹੜੀ ਗੁਗਲੀ ਬਾਲ ਨਵਜੋਤ ਸਿੰਘ ਸਿੱਧੂ ਵੱਲ ਸੁਟੀ ਹੈ, ਦੇਖਣ ਵਾਲੀ ਗਲ ਹੈ, ਓਹ ਉਸ ਤੇ ਹੁਣ ਕਿੰਨੇ ਚੌਕੇ ਛੱਕੇ ਮਾਰਦੇ ਹਨ, ਕਿ ਉਹ ਆਪਣੀ ਪਾਰਟੀ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕਰਕੇ ਇਸ ਸਾਰੇ ਮਸਲੇ ਵਿੱਚ ਮੇਅਰ ਪਟਿਆਲਾ ਨੂੰ ਬਰਖਾਸਤ ਕਰਕੇ ਪੂਰੇ ਮਾਮਲੇ ਦੀ ਜਾਂਚ ਕਰਵਾਉਣ ਨੂੰ ਕਹਿਣਗੇ, ਜਿਸ ਵਿੱਚ ਉਹਨਾਂ ਦੇ ਆਪਣੇ ਪਰਿਵਾਰਿਕ ਮੈਂਬਰਾਂ ਉਹਨਾਂ ਦੀ ਧਰਮਪਤਨੀ ਪਟਿਆਲਾ ਤੋਂ ਲੋਕਸਭਾ ਮੈਂਬਰ ਮਹਾਰਾਣੀ ਪ੍ਰਨੀਤ ਕੌਰ ਅਤੇ ਉਹਨਾਂ ਦੀ ਪੁੱਤਰੀ ਬੀਬਾ ਜੈਇੰਦਰ ਕੌਰ ਦੇ ਨਾਮ ਆ ਰਹੇ ਹਨ। ਇਸ ਮੌਕੇ ਉਹਨਾਂ ਨੇ ਮੇਅਰ ਸੰਜੀਵ ਸ਼ਰਮਾ ਬਿੱਟੂ ਨਾਲ ਉਹਨਾਂ ਦੇ ਨੇੜਲੇ ਪਟਿਆਲਾ ਸ਼ਹਿਰ ਦੇ ਕਾਂਗਰਸੀ ਲੀਡਰਾਂ ਦੀਆਂ ਫੋਟੋਆਂ ਵੀ ਦਿਖਾਈਆਂ ਜੋ ਕਿ ਪਿਛਲੇ ਸਮੇਂ ਕੋਵਿਡ ਦੇ ਦੌਰਾਨ ਬਨੂੜ ਵਿੱਚ ਇਕ ਕੋਠੀ ਤੇ ਪੰਜਾਬ ਪੁਲਿਸ ਵਲੋਂ ਰੇਡ ਮਾਰਕੇ ਪਕੜੇ ਗਏ ਸਨ। ਜਿਨ੍ਹਾਂ ਨੇ ਇਲਜ਼ਾਮ ਹਨ ਕਿ ਉਹ ਉਸ ਕੋਠੀ ਵਿੱਚ ਜੂਆ, ਸੱਟਾ, ਨਸ਼ਿਆਂ ਅਤੇ ਜਿਸਮਫਰੋਸ਼ੀ ਦਾ ਧੰਦਾ ਚਲਾਉਂਦੇ ਸਨ।
ਗਗਨਦੀਪ ਸਿੰਘ ਚੱਢਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਮੰਗ ਕਰਦੀ ਹੈ ਹੁਣ ਤਾਂ ਕਾਂਗਰਸ ਪਾਰਟੀ ਦੇ ਕੌਂਸਲਰ ਵਲੋਂ ਹੀ ਮੇਅਰ ਤੇ ਭਰਿਸ਼ਟਾਚਾਰ ਦੇ ਇਲਜ਼ਾਮ ਲਗਾਏ ਗਏ ਹਨ। ਇਸ ਕਰਕੇ ਇਸ ਮੇਅਰ ਪਟਿਆਲਾ ਨੂੰ ਤੁਰੰਤ ਪ੍ਰਭਾਵ ਨਾਲ ਅਸਤੀਫਾ ਦੇਣਾ ਚਾਹੀਦਾ ਹੈ। ਨਹੀਂ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਮੇਅਰ ਪਟਿਆਲਾ ਨੂੰ ਕੁਰਸੀ ਤੋਂ ਹਟਾਕੇ ਇਸ ਸਾਰੇ ਮਾਮਲੇ ਜਾਂਚ ਕਰਵਾਉਣੀ ਚਾਹੀਦੀ ਹੈ। ਨਾਲ ਹੀ ਖਾਸ ਗਲ ਜੋ ਕੌਂਸਲਰ ਕਿਸ਼ਨ ਚੰਦ ਬੁੱਧੂ ਨੇ ਇਸ ਸਾਰੇ ਭਰਿਸ਼ਟਾਚਾਰ ਦੇ ਖੇਲ ਵਿੱਚ ਮੇਅਰ ਨਾਲ ਪਟਿਆਲਾ ਤੋਂ ਲੋਕ ਸਭਾ ਮੈਂਬਰ ਮਹਾਰਾਣੀ ਪ੍ਰਨੀਤ ਕੌਰ ਅਤੇ ਉਹਨਾਂ ਦੀ ਪੁੱਤਰੀ ਬੀਬਾ ਜੈਇੰਦਰ ਕੌਰ ਦੇ ਸ਼ਾਮਿਲ ਹੋਣ ਦੇ ਇਲਜ਼ਾਮ ਲਗਾਏ ਹਨ। ਉਸ ਵਿੱਚ ਮਹਾਰਾਣੀ ਪ੍ਰਨੀਤ ਕੌਰ ਨੂੰ ਪ੍ਰੈਸ ਦੇ ਸਾਹਮਣੇ ਆ ਕੇ ਇਸ ਸਾਰੇ ਮਾਮਲੇ ਵਿੱਚ ਸਪਸ਼ਟੀਕਰਨ ਦੇਣਾ ਚਾਹੀਦਾ ਹੈ ਕਿ ਇਹ ਸਭ ਕੁਝ ਕੀ ਚਲ ਰਿਹਾ ਹੈ, ਨਹੀਂ ਤਾਂ ਆਮ ਆਦਮੀ ਪਾਰਟੀ ਇਸ ਸਾਰੇ ਮਾਮਲੇ ਵਿੱਚ ਚੁੱਪ ਕਰਕੇ ਨਹੀਂ ਬੈਠੇਗੀ ਤੇ ਮੋਤੀ ਮਹਿਲ ਅਤੇ ਮੇਅਰ ਖਿਲਾਫ ਸੜਕਾਂ ਤੇ ਉਤਰ ਕੇ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।
ਇਸ ਮੌਕੇ ਜਿਲ੍ਹਾ ਪਟਿਆਲਾ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ, ਪਾਰਟੀ ਆਗੂ ਕੁੰਦਨ ਗੋਗੀਆ, ਜੇ ਪੀ ਸਿੰਘ, ਪ੍ਰੋ: ਸੁਮੇਰ ਸਿੰਘ, ਰਸ਼ਪਿੰਦਰ ਜੇਜੀ, ਨਵਤੇਜ ਪ੍ਰਿੰਸ, ਸੰਦੀਪ ਬੰਧੂ, ਹਨੀ ਮਹਾਲਾ, ਰਾਜ ਕੁਮਾਰ, ਐਡਵੋਕੇਟ ਜਤਿੰਦਰ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *